ਸਾਹਿਲ ਇੰਸਾਂ ਨੇ 10ਵੀਂ ’ਚ 98.4 ਅੰਕ ਲੈਕੇ ਕੀਤਾ ਜਿਲ੍ਹੇ ’ਚ Top

ਸਾਹਿਲ ਇੰਸਾਂ ਨੇ 10ਵੀਂ ’ਚ 98.4 ਅੰਕ ਲੈਕੇ ਕੀਤਾ ਜਿਲ੍ਹੇ ’ਚ Top

ਸਰਸਾ। Shah Satnam Ji Boys School ਦਾ ਸੀਬੀਐਸਈ ਦਸਵੀਂ ਜਮਾਤ ਦਾ ਨਤੀਜਾ ਵੀ 100 ਫੀਸਦੀ ਰਿਹਾ ਹੈ। ਸਕੂਲ ਦੇ ਸਾਹਿਲ ਇੰਸਾਂ ਪੁੱਤਰ ਪਵਨ ਇੰਸਾਂ ਨੇ 10ਵੀਂ ਜਮਾਤ ਵਿੱਚੋਂ 98.4 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਟਾਪ ਕੀਤਾ ਹੈ। ਸਾਹਿਲ ਨੇ ਦੱਸਿਆ ਕਿ ਉਸਨੇ ਬਿਨਾਂ ਕਿਸੇ ਕੋਚਿੰਗ ਦੇ ਸਵੈ ਅਧਿਐਨ ਕਰਕੇ ਪ੍ਰੀਖਿਆ ਪਾਸ ਕੀਤੀ ਹੈ। ਉਸ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਰੋਜ਼ਾਨਾ ਕਰੀਬ 6-7 ਘੰਟੇ ਪੜ੍ਹਾਈ ਕਰਦਾ ਸੀ। ਸਾਹਿਲ ਨੇ ਦੱਸਿਆ ਕਿ ਉਹ ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹੈ। ਸਾਹਿਲ ਨੇ ਅੰਗਰੇਜ਼ੀ ਵਿੱਚ 92, ਹਿੰਦੀ ਵਿੱਚ 99, ਗਣਿਤ ਵਿੱਚ 95 ਅਤੇ ਸਮਾਜਿਕ ਵਿਗਿਆਨ ਵਿੱਚ 98 ਅੰਕ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਉਸ ਨੇ ਸਾਇੰਸ ਅਤੇ ਕੰਪਿਊਟਰ ਵਿੱਚ 100-100 ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ ਹੈ।

ਸਾਹਿਲ ਨੇ ਸਫਲਤਾ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਦਿੱਤਾ

ਇਸ ਕਾਮਯਾਬੀ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦੇ ਹੋਏ ਸਾਹਿਲ ਨੇ ਕਿਹਾ ਕਿ ਮੈਂ ਇਹ ਕਾਮਯਾਬੀ ਪੂਜਨੀਕ ਗੁਰੂ ਜੀ ਦੇ ਉਪਦੇਸ਼ਾਂ ਅਤੇ ਅਸ਼ੀਰਵਾਦ ਸਦਕਾ ਹੀ ਹਾਸਲ ਕਰ ਸਕਿਆ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here