ਪੂਜਨੀਕ ਮਾਤਾ ਕਰਤਾਰ ਕੌਰ ਜੀ ਇੰਟਰਨੈਸ਼ਨਲ ਆਈ ਬੈਂਕ ’ਚ ਹੁਣ ਤੱਕ ਹੋ ਚੁੱਕੀ ਹੈ ਕਰੀਬ 12 ਹਜ਼ਾਰ ਅੱਖਾਂ ਦਾਨ
- 37ਵਾਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ
- ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਮੈਂਬਰਾਂ ਨੇ ਕੱਢੀ ਜਾਗਰੂਕ ਰੈਲੀ
(ਸੱਚ ਕਹੂੰ ਨਿਊਜ਼) ਸਰਸਾ। ਰਾਸ਼ਟਰੀ ਸਿਹਤ ਮਿਸ਼ਨ ਹਰਿਆਣਾ ਵੱਲੋਂ 25 ਅਗਸਤ ਤੋਂ 8 ਸਤੰਬਰ ਤੱਕ 37ਵਾਂ ਰਾਸ਼ਟਰੀ ਅੱਖਾਂਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਵੀ ਇਹ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਸ਼ਨਿੱਚਰਵਾਰ ਨੂੰ ਇਸ ਦੇ ਤਹਿਤ ਹਸਪਤਾਲ ਦੇ ਆਰਐਮਓ ਡਾ. ਗੌਰਵ ਅਗਰਵਾਲ ਤੇ ਆਈ ਬੈਂਕ ਦੀ ਡਾਇਰੈਕਟਰ ਤੇ ਅੱਖਾਂ ਰੋਗਾਂ ਦੇ ਮਾਹਿਰ ਡਾ. ਮੋਨਿਕਾ ਗਰਗ ਇੰਸਾਂ ਦੀ ਅਗਵਾਈ ’ਚ ਸਾਰੇ ਡਾਕਟਰਾਂ ਤੇ ਸਟਾਫ ਮੈਂਬਰਾਂ ਵੱਲੋਂ ਇੱਕ ਜਾਗਰੂਕ ਰੈਲੀ ਕੱਢੀ ਗਈ। ਇਹ ਰੈਲੀ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਤੋਂ ਸ਼ੁਰੂ ਹੋ ਕੇ ਸ਼ਾਹ ਸਤਿਨਾਮ ਜੀ ਧਾਮ ਸਮੇਤ ਆਸ-ਪਾਸ ਦੀਆਂ ਕਲੋਨੀਆਂ ਤੋਂ ਹੁੰਦੇ ਹੋਏ ਵਾਪਸ ਹਸਪਤਾਲ ’ਚ ਆ ਕੇ ਸਮਾਪਤ ਹੋਈ।
ਇਸ ਮੌਕੇ ਆਰਐਮਓ ਡਾ. ਗੌਰਵ ਅਗਰਵਾਲ, ਆਈ ਸਰਜਨ ਡਾ. ਮੋਨਿਕਾ ਗਰਗ, ਡਾ. ਮਿਨਾਕਸ਼ੀ, ਡਾ. ਅਸ਼ੋਕ, ਡਾ. ਕਿਰਤੀ ਅਰੋੜਾ, ਡਾ. ਵੇਦਿਕਾ, ਡਾ. ਅਜੈ ਗੋਪਲਾਨੀ, ਡਾ. ਮੀਨਾ ਗੋਪਲਾਨੀ, ਡਾ. ਸ਼ਸ਼ੀਕਾਂਤ, ਡਾ. ਹਿਮਾਨੀ ਗੁਪਤਾ, ਡਾ. ਦੀਪਿਕਾ, ਡਾ. ਸ਼ਿੰਪਾ, ਡਾ. ਵਿਕਰਮ, ਡਾ. ਸਾਕਸ਼ੀ, ਡਾ. ਮਨੂੰ ਸਿੰਗਲਾ ਤੇ ਹਸਪਤਾਲ ਦੇ ਮੈਨੇਜਰ ਗੌਰਵ ਇੰਸਾਂ ਸਮੇਤ ਸਮੂਹ ਸਟਾਫ ਮੌਜ਼ੂਦ ਰਿਹਾ।
ਅੱਖਾਂਦਾਨ ਮਹਾਂਦਾਨ
ਇਸ ਮੌਕੇ ਮੌਜ਼਼ੂਦ ਡਾਕਟਰਾਂ ਤੇ ਸਟਾਫ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਹਸਪਤਾਲ ਦੇ ਆਰਐੇਮਓ ਡਾ. ਗੌਰਵ ਅਗਰਵਾਲ ਨੇ ਕਿਹਾ ਕਿ ਅੱਖਾਂਦਾਨ ਪੰਦਰਵਾੜਾ ਮਨਾਉਣ ਦਾ ਮੁੱਖ ਮਕਸ਼ਦ ਆਮ ਲੋਕਾਂ ਨੂੰ ਅੱਖਾਂਦਾਨ ਲਈ ਪ੍ਰੇਰਿਤ ਕਰਨਾ ਹੈ। ਅੱਖਾਂਦਾਨ ਮਹਾਂਦਾਨ ਹੈ ਤੇ ਸਭ ਨੂੰ ਰੂੜੀਵਾਦੀ ਵਿਚਾਰਧਾਰਾ ਤੋਂ ਬਾਹਰ ਕੱਢ ਕੇ ਅੱਖਾਂਦਾਨ ਜ਼ਰੂਰ ਕਰਨੀਆਂ ਚਾਹੀਦੀਆਂ ਹਨ । ਡਾ. ਗੌਰਵ ਅਗਰਵਾਲ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਅਖਾਂਦਾਨ ਕਰਨ ਲਈ ਚਲਾਈ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ ਤੇ ਹੁਣ ਡੇਰਾ ਸ਼ਰਧਾਲੂਆਂ ਦੇ ਨਾਲ-ਨਾਲ ਆਮ ਨਾਗਰਿਕ ਵੀ ਅੱਖਾਂਦਾਨ ਦੇ ਲਈ ਅੱਗੇ ਆ ਰਿਹਾ ਹੈ।
ਮੌਤ ਤੋਂ ਬਾਅਦ 6 ਜਾਂ 8 ਘੰਟਿਆਂ ਦਰਮਿਆਨ ਕਰ ਸਕਦੇ ਹੋ ਅੱਖਾਂਦਾਨ
ਸ਼ਾਹ ਸਤਿਨਾਮ ਜੀ ਸ਼ਪੈਸਲਿਟੀ ਹਸਪਤਾਲ ਦੀ ਅੱਖਾਂ ਰੋਗਾਂ ਦੀ ਮਾਹਿਰ ਡਾਇਰੈਕਟਰ ਡਾ. ਮੋਨਿਕਾ ਗਰਗ ਇੰਸਾਂ ਨੇ ਕਿਹਾ ਕਿ ਅੱਖਾਂਦਾਨ ਨਾਲ ਲੋਕਾਂ ਦੇ ਜੀਵਨ ਦਾ ਅੰਧੇਰਾ ਦੂਰ ਕੀਤਾ ਜਾ ਸਕਦਾ ਹੈ। ਇੱਕ ਆਦਮੀ ਜੇਕਰ ਅੱਖਾਂਦਾਨ ਕਰਦਾ ਹੈ ਤਾਂ ਦੋ ਲੋਕਾਂ ਦੀ ਜ਼ਿੰਦਗੀ ’ਚ ਰੌਸ਼ਨੀ ਆ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮੌਤ ਦੇ 6 ਤੋਂ 8 ਘੰਟਿਆਂ ਦਰਮਿਆਨ ਅੱਖਾਂਦਾਨ ਕੀਤੀਆਂ ਜ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਅਪਰੈਲ 2008 ’ਚ ਪੂਜਨੀਕ ਮਾਤਾ ਕਰਤਾਰ ਕੌਰ ਜੀ ਇੰਟਰਨੈਸ਼ਨਲ ਆਈ ਬੈਂਕ ਦੀ ਸਥਾਪਨਾ ਕੀਤੀ ਗਈ ਸੀ ਤੇ ਅਗਸਤ 2022 ਤੱਕ ਕਰੀਬ 12 ਹਜ਼ਾਰ ਲੋਕ ਅੱਖਾਂਦਾਨ ਕਰ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ