ਸਾਧਵੀ ਪ੍ਰਗਿਆ ਨੇ ਹੇਮੰਤ ਕਰਕਰੇ ਖਿਲਾਫ਼ ਦਿੱਤੇ ਬਿਆਨ ਸਬੰਧੀ ਮੁਆਫ਼ੀ ਮੰਗੀ

Sadhu Pragya, Apologized, Statement, Hemant Karkare

ਨਵੀਂ ਦਿੱਲੀ। ਸ਼ਹੀਦ ‘ਤੇ ਅਪਮਾਨਜਨਕ ਟਿੱਪਣੀ ਕਰ ਕੇ ਚਾਰੇ ਪਾਸਿਓਂ ਘਿਰੀ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਆਖਰਕਾਰ ਮੁਆਫ਼ੀ ਮੰਗ ਲਈ ਹੈ। ਭਾਜਪਾ ਵੱਲੋਂ ਉਨ੍ਹਾਂ ਦੇ ਬਿਆਨ ਤੋਂ ਦੂਰੀ ਬਣਾਉਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਸਾਧਵੀ ਪ੍ਰਗਿਆ ਨੇ ਕਿਹਾ,”ਮੈਂ ਮਹਿਸੂਸ ਕੀਤਾ ਕਿ ਦੇਸ਼ ਦੇ ਦੁਸ਼ਮਣਾਂ ਨੂੰ ਇਸ ਨਾਲ ਫਾਇਦਾ ਹੋ ਰਿਹਾ ਹੈ, ਅਜਿਹੇ ‘ਚ ਮੈਂ ਆਪਣੇ ਬਿਆਨ ਨੂੰ ਵਾਪਸ ਲੈਂਦੀ ਹੈ ਅਤੇ ਇਸ ਲਈ ਮੁਆਫ਼ੀ ਮੰਗਦੀ ਹਾਂ, ਇਹ ਮੇਰਾ ਨਿੱਜੀ ਦਰਦ ਸੀ।” ਪੁਰਾਣੇ ਬਿਆਨ ਤੋਂ ਪਲਟਦੇ ਹੋਏ ਸਾਧਵੀ ਪ੍ਰਗਿਆ ਨੇ ਕਿਹਾ,”ਉਹ (ਹੇਮੰਤ ਕਰਕਰੇ) ਦੁਸ਼ਮਣ ਦੇਸ਼ ਤੋਂ ਆਏ ਅੱਤਵਾਦੀਆਂ ਦੀ ਗੋਲੀ ਨਾਲ ਮਰੇ। ਉਹ ਯਕੀਨੀ ਰੂਪ ਨਾਲ ਸ਼ਹੀਦ ਹਨ।”ਇਸ ਤੋਂ ਕੁਝ ਘੰਟੇ ਪਹਿਲਾਂ ਭਾਜਪਾ ਨੇ ਪ੍ਰਗਿਆ ਦੇ ਬਿਆਨ ਤੋਂ ਦੂਰੀ ਬਣਾ ਲਈ ਸੀ। ਰਾਸ਼ਟਰੀ ਮੀਡੀਆ ਮੁਖੀ ਅਨਿਲ ਬਲੂਨੀ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਭਾਜਪਾ ਦਾ ਸਪੱਸ਼ਟ ਮੰਨਣਾ ਹੈ ਕਿ ਸਵ. ਹੇਮੰਤ ਕਰਕਰੇ ਅੱਤਵਾਦੀਆਂ ਨਾਲ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋਏ। ਭਾਜਪਾ ਨੇ ਹਮੇਸ਼ਾ ਉਨ੍ਹਾਂ ਨੂੰ ਸ਼ਹੀਦ ਮੰਨਿਆ ਹੈ। ਜ਼ਿਕਰਯੋਗ ਹੈ ਕਿ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਨੇ ਕਿਹਾ ਸੀ ਕਿ ਸਾਬਕਾ ਏ.ਟੀ.ਐੱਸ. ਚੀਫ ਹੇਮੰਤ ਕਰਕਰੇ ਨੂੰ ਸੰਨਿਆਸੀਆਂ ਦਾ ਸ਼ਰਾਪ ਲੱਗਾ ਸੀ। ਪ੍ਰਗਿਆ ਨੇ ਆਪਣੇ ਉੱਪਰ ਹੋਏ ਤਸੀਹਿਆਂ ਦੇ ਕਈ ਦੋਸ਼ ਲਗਾਏ ਸਨ। ਸਾਧਵੀ ਨੇ ਕਿਹਾ,”ਮੈਂ ਹੇਮੰਤ ਕਰਕਰੇ ਨੂੰ ਕਿਹਾ ਤੇਰਾ ਸਰਬਨਾਸ਼ ਹੋਵੇਗਾ”

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here