ਜਗਰਾਓਂ ਦੇ ਮਾਣੂੰਕੇ ਦੀ ਸਾਧ ਸੰਗਤ ਨੇ ਲਾਏ 10877 ਪੌਦੇ

ਬਲਾਕ ਜਗਰਾਓਂ ਦੀ ਸਾਧ ਸੰਗਤ ਨੇ ਲਾਏ 3100 ਪੌਦੇ, ਜੰਗਲਾਤ ਮਹਿਕਮੇ ਦੇ ਰੇਂਜ ਅਫਸਰ ਨੇ ਕੀਤੀ ਸ਼ੁਰੂਆਤ

ਜਗਰਾਓਂ, (ਜਸਵੰਤ ਰਾਏ)। ਬਲਾਕ ਜਗਰਾਓਂ ਦੀ ਸਾਧ-ਸੰਗਤ ਨੇ ਸਥਾਨਕ ਸ਼ਹਿਰ ਅਤੇ ਵੱਖ-ਵੱਖ ਪਿੰਡਾਂ ’ਚ ਅੱਜ ਡੇਰਾ ਸੱਚਾ ਸੌਦਾ ਦੇ ਪੂਜਨੀਕ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੇ ਜਨਮ ਦਿਹਾੜੇ ਅਤੇ ਦੇਸ਼ ਦੇ ਅਜਾਦੀ ਦਿਹਾੜੇ ਨੂੰ ਛਾਂਦਾਰ ਤੇ ਫਲਦਾਰ ਪੌਦੇ ਲਗਾ ਕੇ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਸੁਖਵਿੰਦਰ ਸਿੰਘ ਇੰਸਾਂ, ਸ਼ਹਿਰੀ ਭੰਗੀਦਾਸ ਸੰਜੀਵ ਇੰਸਾਂ, 25 ਮੈਂਬਰ ਸੁਰਜੀਤ ਇੰਸਾਂ ਸਮੇਤ ਹੋਰ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ ਭਾਵੇਂ ਅਜਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਪਰ ਡੇਰਾ ਸੱਚਾ ਸੌਦਾ ਦਾ ਮੁੱਖ ਮਕਸਦ ਪੇੜ ਪੌਦੇ ਲੱਗਾ ਕੇ ਵਾਤਾਵਰਣ ਨੂੰ ਬਚਾਉਣਾ ਅਤੇ ਮਹਿਕਾਉਣਾ ਹੈ।

ਜਿਸ ਨਾਲ ਸਾਡਾ ਵਾਤਾਵਰਣ ਸ਼ੁੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਸਥਾਨਕ ਬਲਾਕ ਦਾ ਇਸ ਮਹੀਨੇ ’ਚ ਛਾਂਦਾਰ ਪੇੜ-ਪੌਦੇ ਲਾਉਣਾ ਅੱਗੇ ਵੀ ਜਾਰੀ ਰਹੇਗਾ ਅਤੇ ਸਾਧ-ਸੰਗਤ ਵੱਲੋਂ ਇਨ੍ਹਾਂ ਦੀ ਸਾਂਭ-ਸੰਭਾਲ ਕਰਦੇ ਹੋਏ ਪੁੱਤਾਂ ਵਾਂਗ ਪਾਲਿਆ ਵੀ ਜਾਵੇਗਾ। ਇਸੇ ਤਹਿਤ ਬਲਾਕ ਜਗਰਾਓਂ ਅਤੇ ਵੱਖ-ਵੱਖ ਪਿੰਡਾਂ ’ਚ ਸਾਧ-ਸੰਗਤ ਵੱਲੋਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਤੱਕ ਵੱਖ-ਵੱਖ ਥਾਵਾਂ ’ਤੇ 3100 ਛਾਂਦਾਰ ਅਤੇ ਫਲਦਾਰ ਬੂਟੇ ਲਾਏ ਗਏ ਹਨ।

ਇਸ ਪੌਦਾ ਲਾਓ ਮੁਹਿੰਮ ਦੀ ਸ਼ੁਰੂਆਤ ਸਥਾਨਕ ਸਿੱਧਵਾਂ ਬੇਟ ਰੋਡ ਵਿਖੇ ਵਿਸ਼ੇਸ਼ ਤੋਰ ’ਤੇ ਪੁੱਜੇ ਜੰਗਲਾਤ ਮਹਿਕਮੇ ਦੇ ਰੇਂਜ ਅਧਿਕਾਰੀ ਮੋਹਨ ਸਿੰਘ, ਨਰਸਰੀ ਇੰਚਾਰਜ ਜਸਵੀਰ ਨੇ ਬਲਾਕ ਦੀ ਕਮੇਟੀ ਦੇ ਮੈਂਬਰਾਂ ਅਤੇ ਸਾਧ-ਸੰਗਤ ਦੇ ਨਾਲ ਬੇਨਤੀ ਦਾ ਸ਼ਬਦ ਬੋਲਣ ਤੋਂ ਬਾਅਦ ਫਲਦਾਰ ਪੌਦੇ ਲਗਾਕੇ ਕੀਤੀ। ਜਿਸ ਤੋਂ ਬਾਅਦ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਅਤੇ ਪਿੰਡਾਂ ’ਚ ਸਾਧ-ਸੰਗਤ ਵੱਲੋਂ 3100 ਛਾਂਦਾਰ ਅਤੇ ਫਲਦਾਰ ਬੂਟੇ ਲਾਏ ਗਏ ਹਨ। ਇਸ ਮੋਕੇ ਬਲਾਕ ਦੀ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਵੱਡੀ ਗਿਣਤੀ ’ਚ ਸਾਧ-ਸੰਗਤ ਵੱਲੋਂ ਰੇਂਜ ਅਧਿਕਾਰੀ ਤੇ ਉਨ੍ਹਾਂ ਦੇ ਨਾਲ ਆਏ ਅਫਸਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਬਲਾਕ ਮਾਣੂੰਕੇ ਦੀ ਸਾਧ ਸੰਗਤ ਨੇ ਲਾਏ ਸਭ ਤੋਂ ਵਧ 7777 ਪੌਦੇ

ਇਸੇ ਤਹਿਤ ਬਲਾਕ ਮਾਣੂੰਕੇ ਦੀ ਸਾਧ-ਸੰਗਤ ਵੱਲੋਂ ਬਲਾਕ ਦੇ ਪਿੰਡਾਂ ’ਚ ਵੱਖ-ਵੱਖ ਥਾਵਾਂ ਤੇ 7777 ਛਾਂਦਾਰ ਤੇ ਫਲਦਾਰ ਪੌਦੇ ਲਾਏ ਗਏ। ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਬਲਵੀਰ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਹਜ਼ੂਰ ਪਿਤਾ ਜੀ ਦਾ ਮੁੱਖ ਮਕਸਦ ਪੌਦੇ ਲੱਗਾ ਕੇ ਵਾਤਾਵਰਣ ਨੂੰ ਬਚਾਉਣਾ ਅਤੇ ਮਹਿਕਾਉਣਾ ਹੈ ਜਿਸ ਨਾਲ ਸਾਡਾ ਵਾਤਾਵਰਣ ਸ਼ੁੱਧ ਹੋਵੇਗਾ। ਇਸੇ ਲੜੀ ਤਹਿਤ ਪੌਦਾ ਲਾਓ ਅਭਿਆਨ ਦੀ ਸ਼ੁਰੂਆਤ ਹਲਕਾ ਜਗਰਾਓਂ ਦੇ ਪਿੰਡ ਭੰਮੀਪੁਰਾ ਵਿਖੇ ਵਿਸ਼ੇਸ਼ ਤੋਰ ’ਤੇ ਪੁੱਜੇ ਪਨਸਪ ਦੇ ਇੰਸਪੈਕਟਰ ਕਰਤਾਰ ਸਿੰਘ ਨੇ ਪੌਦਾ ਲਗਾ ਕੇ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਬਲਾਕ ਮਾਣੂੰਕੇ ਦੀ ਸਾਧ-ਸੰਗਤ ਵੱਲੋਂ ਬਲਾਕ ਦੇ 20 ਪਿੰਡਾਂ ਵਿੱਚ ਵੱਖ-ਵੱਖ ਥਾਂਵਾਂ ’ਤੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਤੱਕ 7777 ਛਾਂਦਾਰ ਅਤੇ ਫਲਦਾਰ ਬੂਟੇ ਲਾਏ ਗਏ ਹਨ। ਜੋ ਕਿ ਇਸ ਅਗਸਤ ਮਹੀਨੇ ’ਚ ਸਾਧ-ਸੰਗਤ ਵੱਲੋਂ ਛਾਂਦਾਰ ਪੇੜ-ਪੌਦੇ ਲਾਉਣਾ ਅੱਗੇ ਵੀ ਜਾਰੀ ਰਹੇਗਾ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਦੇ ਹੋਏ ਪੁੱਤਾਂ ਵਾਂਗ ਪਾਲਿਆ ਵੀ ਜਾਵੇਗਾ। ਇਸ ਮੋਕੇ 15 ਮੈਂਬਰ ਜਸਵਿੰਦਰ ਇੰਸਾਂ, ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ ਸੰਗਤ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਅੱੈਸ ਵੱੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਪੌਦੇ ਲਾਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ