(ਸੱਚ ਕਹੂੰ ਨਿਊਜ਼) ਮੈਨਚੈਸਟਰ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਇੰਗਲੈਂਡ ਦੇ ਇਲਾਕੇ ਮੈਨਚੇਸਟਰ ਦੀ ਸਾਧ-ਸੰਗਤ ਵੱਲੋਂ ਕੁਦਰਤ ਨੂੰ ਸ਼ੁੱਧ ਵਾਤਾਵਰਨ ਦੀ ਸੌਗਾਤ ਦੇਣ ਲਈ 255 ਬੂਟੇ ਲਾਏ ਗਏ।
ਇਹ ਵੀ ਪੜ੍ਹੋ: Malout News: ਸੱਚੀ ਪ੍ਰੇਮੀ ਸੰਮਤੀ ਦੀ ਸੇਵਾਦਾਰ ਭੈਣ ਅਮਨਦੀਪ ਕੌਰ ਇੰਸਾਂ ਨੇ ਕੀਤਾ ਇੱਕ ਯੁਨਿਟ ਖੂਨਦਾਨ
ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ 8 ਸੇਵਾਦਾਰਾਂ ਅਤੇ 4 ਬੱਚਿਆਂ ਦੇ ਨਾਲ ਮੂਲ ਨਾਗਰਿਕਾਂ ਨੇ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਦਿੱਤੀਆਂ। ਇਸ ਮੌਕੇ ਸੇਵਾਦਾਰਾਂ ਨੇ ਮੂਲ ਨਾਗਰਿਕਾਂ ਨੂੰ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 170 ਭਲਾਈ ਦੇ ਕਾਰਜਾਂ ਦੀ ਜਾਣਕਾਰੀ ਵੀ ਦਿੱਤੀ, ਕੌਂਸਲ ਅਧਿਕਾਰੀਆਂ ਨੇ ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਦਾ ਬੂਟੇ ਲਾਉਣ ਲਈ ਤਹਿਦਿਲੋਂ ਧੰਨਵਾਦ ਕੀਤਾ।















