ਜ਼ਿਲ੍ਹਾ ਪਟਿਆਲਾ ਦੀ ਸਾਧ ਸੰਗਤ ਨੇ ਹਜ਼ਾਰਾਂ ਪੌਦੇ ਲਾ ਕੇ ਮਨਾਇਆ ਗੁਰੂ ਜੀ ਦਾ ਅਵਤਾਰ ਦਿਹਾੜਾ

ਜ਼ਿਲ੍ਹਾ ਪਟਿਆਲਾ ਦੀ ਸਾਧ ਸੰਗਤ ਨੇ ਹਜ਼ਾਰਾਂ ਪੌਦੇ ਲਾ ਕੇ ਮਨਾਇਆ ਗੁਰੂ ਜੀ ਦਾ ਅਵਤਾਰ ਦਿਹਾੜਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ   ਦੇ 54ਵੇਂ ਅਵਤਾਰ ਦਿਵਸ ਮੌਕੇ ਜ਼ਿਲ੍ਹਾ ਪਟਿਆਲਾ ਦੀ ਸਾਧ ਸੰਗਤ ਵੱਲੋਂ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਪੌਦੇ ਲਾ ਕੇ ਗੁਰੂ ਜੀ ਦਾ ਜਨਮ ਦਿਹਾਡ਼ਾ ਮਨਾਇਆ ਗਿਆ ਇਸ ਦੌਰਾਨ ਬਲਾਕ  ਪਟਿਆਲਾ ਦਬਲਾਨ ਮੰਡੌੜ ਅਤੇ ਹਰਦਾਸਪੁਰ ਦੀ ਸਾਧ ਸੰਗਤ ਵੱਲੋਂ 5400- 5400 ਬੂਟੇ ਲਗਾਏ ਗਏ ।

ਇਨ੍ਹਾਂ ਬੂਟਿਆਂ ਦੀ ਖਾਸ ਗੱਲ ਇਹ ਰਹੀ ਕਿ ਇਨ੍ਹਾਂ ਵਿਚ ਜ਼ਿਆਦਾਤਰ ਬੂਟੇ ਗਲੋਅ, ਤੁਲਸੀ, ਨਿੰਮ ਜਾਮਣ ,ਪਾਮ ਆਦਿ ਫਲਾਂ ਦੇ ਬੂਟੇ ਸ਼ਾਮਲ ਹਨ। ਇਸ ਦੌਰਾਨ ਪੰਤਾਲੀ ਮੈਂਬਰ ਹਰਮਿੰਦਰ ਨੋਨਾ, ਕਰਨਪਾਲ ਪਟਿਆਲਾ, ਹਰਮੇਲ ਘੱਗਾ , ਵਿਜੇ ਨਾਭਾ ਅਤੇ ਕੁਲਵੰਤ ਰਾਏ ਨੇ ਦੱਸਿਆ ਕਿ ਅੱਜ ਜ਼ਿਲਾ  ਪਟਿਆਲਾ ਅੰਦਰ 90 ਹਜ਼ਾਰ ਤੋਂ ਵੱਧ ਪੌਦੇ ਲਗਾਏ ਜਾ ਰਹੇ ਹਨ ਅਤੇ ਸਵੇਰ ਤੋਂ ਹੀ ਸਾਧ ਸੰਗਤ ਪੌਦੇ ਲਗਾਉਣ ਵਿਚ ਜੁੱਟ ਗਈ ਸੀ ।

ਨਾਮ ਚਰਚਾ ਘਰ ਵਿਖੇ ਡੀਐਸਪੀ ਕ੍ਰਿਸ਼ਨ ਕੁਮਾਰ ਪੈਂਥੇ ਵੱਲੋਂ ਬੂਟਾ ਲਾ ਕੇ ਸ਼ੁਰੂਆਤ ਕੀਤੀ ਗਈ । ਇਸ ਦੌਰਾਨ ਥਾਣਾ ਪਸਿਆਣਾ ਦੇ ਐੱਸਐੱਚਓ ਸੁਖਪਾਲ ਸਿੰਘ ਵਲੋਂ ਵੀ ਬੂਟਾ ਲਗਾਇਆ ਗਿਆ  । ਡੀਐਸਪੀ ਕ੍ਰਿਸ਼ਨ ਕੁਮਾਰ ਪੈਂਥੇ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ  ਡੇਰਾ ਸੱਚਾ ਸੌਦਾ ਵੱਲੋਂ ਜੋ ਮੁਹਿੰਮ ਚਲਾਈਆ ਜਾ ਰਹੀਆ ਹਨ ਉਹ ਸ਼ਲਾਘਾਯੋਗ ਹਨ । ਕਿਉਂਕਿ ਕੋਰੋਨਾ ਮਹਾਂਮਾਰੀ ਦੌਰਾਨ ਵਾਤਾਵਰਨ ਚ ਆਕਸੀਜਨ ਦੀ ਵੱਡੀ ਘਾਟ ਪਾਈ ਗਈ ਇਸ ਲਈ ਵੇਕ ਵਿਅਕਤੀ ਨੂੰ ਇਕ ਇਕ ਪੌਦਾ ਜ਼ਰੂਰ ਲਾਉਣਾ ਚਾਹੀਦਾ ਹੈ  ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ