ਬਲਾਕ ਲੋਚਮਾ ਦੀ ਸਾਧ-ਸੰਗਤ ਨੇ ਬੀਮਾਰ ਵਿਅਕਤੀ ਦੀ ਆਰਥਿਕ ਤੌਰ ‘ਤੇ ਕੀਤੀ ਮੱਦਦ

ਬਲਾਕ ਲੋਚਮਾ ਦੀ ਸਾਧ-ਸੰਗਤ ਨੇ ਬੀਮਾਰ ਵਿਅਕਤੀ ਦੀ ਆਰਥਿਕ ਤੌਰ ‘ਤੇ ਕੀਤੀ ਮੱਦਦ

ਰਾਜਪੁਰਾ, (ਅਜਯ ਕਮਲ)। ਨਾ ਅੱਕਦੇ ਹਨ ਨਾ ਥੱਕਦੇ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ, ਮਾਨਵਤਾ ਦੀ ਸੇਵਾ ਲਈ ਹਰ ਸਮਾਂ ਤਿਆਰ ਰਹਿੰਦੇ ਹਨ ਜਿਸ ਦੀ ਮਿਸਾਲ ਬਲਾਕ ਲੋਹਚਮਾ ਪਿੰਡ ਖਾਨਪੁਰ ਗੰਡਿਆ ਦੀ ਸਾਧ ਸੰਗਤ ਨੇ ਇੱਕ ਲੋੜਵੰਦ ਬੀਮਾਰ ਵਿਅਕਤੀ ਦੀ ਕੈਸ 5000 ਰੁਪਏ ਦੇ ਕਿ ਉਸ ਦੇ ਇਲਾਜ ਦਾ ਖਰਚਾ ਦਿੱਤਾ।

ਬਲਾਕ ਭੰਗੀਦਾਸ ਲਖਵੀਰ ਇੰਸਾਂ ਤੇ 15 ਮੈਂਬਰ ਮਨਪ੍ਰੀਤ ਇੰਸਾਂ ਨੇ ਦੱਸਿਆ ਕਿ ਪਿੰਡ ਖਾਨਪੁਰ ਗੰਡਿਆ ਦੇ ਵਾਸੀ ਇੰਦਰ ਜੀਤ ਸਿੰਘ ਜੋ ਕਿ ਪਿਛਲੇ ਸੱਤ ਮਹੀਨੇ ਤੋਂ ਕੈਸਰ ਤੋਂ ਪੀੜਤ ਸੀ। ਪੀੜਤ ਦੇ ਪਰਿਵਾਰ ਵੱਲੋਂ ਬੇਨਤੀ ਕਰਨ ਤੇ ਪਿੰਡ ਦੀ ਸਾਧ ਸੰਗਤ ਵੱਲੋਂ ਉਸ ਦੇ ਇਲਾਜ ਲਈ 5000 ਰੁਪਏ ਦੀ ਮਾਲੀ ਮੱਦਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿੰਡ ਖਾਨਪੁਰ ਗੰਡਿਆਂ ਦੀ ਸਾਧ ਸੰਗਤ ਬਲਾਕ ਵਿੱਚ ਭਲਾਈ ਦੇ ਕੰਮਾਂ ਲਈ ਪਹਿਲੇ ਨੰਬਰ ‘ਤੇ ਰਹਿ ਕੇ ਸੇਵਾ ਕਰਦਾ ਆ ਰਿਹਾ ਹੈ। ਇਸ ਮੌਕੇ ਭੰਗੀਦਾਸ ਕਰਮਜੀਤ ਸਿੰਘ, ਸਹਿਯੋਗੀ ਹੰਸ ਰਾਜ, ਜਸਵਿੰਦਰ ਸਿੰਘ ਅਤੇ ਹੋਰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੇ ਸਹਿਯੋਗੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here