ਲੋੜਵੰਦਾਂ ਦੀ ਮੱਦਦ ਕਰਨ ਦੀ ਸਿੱਖਿਆ ਸਾਨੂੰ ਪੂਜਨੀਕ ਗੁਰੂ ਜੀ ਵੱਲੋਂ ਮਿਲੀ ਹੈ-ਬਲਾਕ ਪ੍ਰੇਮੀ ਸੇਵਕ ਧਰਮਿੰਦਰ ਇੰਸਾਂ | Cloth Bank
Cloth Bank: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆ ਡੇਰਾ ਸ਼ਰਧਾਲੂਆਂ ਵੱਲੋਂ ਮਾਨਵਤਾ ਭਲਾਈ ਕਾਰਜ ਲਗਾਤਾਰ ਜਾਰੀ ਹਨ। ਇਸੇ ਕੜੀ ਤਹਿਤ ਬਲਾਕ ਹਰਦਾਸਪੁਰ ਦੀ ਸਾਧ-ਸੰਗਤ ਵੱਲੋਂ ਇੱਟਾ ਦੇ ਭੱਠੇ ਮਜ਼ਦੂਰੀ ਕਰਦੇ ਪਰਿਵਾਰਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਕੰਬਲ, ਕੋਟੀਆ, ਟੋਪੀਆਂ, ਸਵਾਟਰ ਆਦਿ ਕੱਪੜੇ ਵੰਡੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆ ਬਲਾਕ ਪ੍ਰੇਮੀ ਸੇਵਕ ਧਰਮਿੰਦਰ ਇੰਸਾਂ ਨੇ ਦੱਸਿਆ ਕਿ ਬਲਾਕ ਹਰਦਾਸਪੁਰ ਦੀ ਸਾਧ-ਸੰਗਤ ਨੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਭੱਠੇ ’ਤੇ ਰਹਿੰਦੇ ਮਜ਼ਦੂਰਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ। ਉਨ੍ਹਾਂ ਦੱਸਿਆ ਕਿ ਬਲਾਕ ਦੀ ਸਾਧ-ਸੰਗਤ ਨੇ ਸਲਾਹ ਮਸਵਰਾ ਕਰਕੇ ਇਹ ਕੱਪੜੇ ਵੰਡੇ ਗਏ। ਉਨ੍ਹਾਂ ਦੱਸਿਆ ਕਿ ਜਦੋਂ ਉਹ ਭੱਠੇ ’ਤੇ ਰਹਿੰਦੇ ਮਜ਼ਦੂਰਾਂ ਤੇ ਬੱਚਿਆਂ ਨੂੰ ਗਰਮ ਕੱਪੜੇ ਵੰਡਣ ਲਈ ਪਹੁੰਚੇ ਤਾਂ ਡੇਰਾ ਸ਼ਰਧਾਲੂਆਂ ਨੂੰ ਦੇਖ ਕੇ ਬੱਚਿਆਂ ਦੇ ਚੇਹਰਿਆਂ ’ਤੇ ਖੁਸ਼ੀ ਛਾ ਗਈ। ਜਿਸ ਨੂੰ ਦੇਖਦਿਆ ਡੇਰਾ ਸ਼ਰਧਾਲੂਆਂ ਅੰਦਰ ਵੀ ਸੇਵਾ ਕਰਨੀ ਖੁਸ਼ੀ ਦੁੱਗਣੀ ਹੋ ਗਈ। ਗਰਮ ਕੰਬਲ, ਕੋਟੀਆਂ, ਟੋਪੀਆਂ ਅਤੇ ਸਵਾਟਰ ਪ੍ਰਾਪਤ ਕਰਦੇ ਮਜ਼ਦੂਰ ਤੇ ਬੱਚੇ ਬਹੁਤ ਖੁਸ਼ ਦਿਖਾਈ ਦੇ ਰਹੇ ਸਨ। Cloth Bank
ਇਹ ਵੀ ਪੜ੍ਹੋ: Viral News: ਰੂਸੀ ਵਿਗਿਆਨੀਆਂ ਨੇ ਸੂਰਜ ‘ਤੇ ਦੇਖਿਆ ‘ਰਹੱਸਮਈ’ ਕਾਲਾ ਧੱਬਾ
ਧਰਮਿੰਦਰ ਇੰਸਾਂ ਨੇ ਦੱਸਿਆ ਕਿ ਸਾਨੂੰ ਲੋੜਵੰਦਾਂ ਦੀ ਮੱਦਦ ਕਰਨ ਦੀ ਸਿੱਖਿਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਿਲੀ ਹੈ, ਉਨ੍ਹਾਂ ਕਿ ਪੂਜਨੀਕ ਗੁਰੂ ਜੀ ਦੇ ਬਚਨ ਹਨ ਕਿ ਸਾਧ-ਸੰਗਤ ਕੋਈ ਵੀ ਖੁਸ਼ੀ-ਗਮੀ ਲੋੜਵੰਦਾਂ ਦੀ ਵੱਧ-ਵੱਧ ਤੋਂ ਮਦਦ ਕਰਕੇ ਮਨਾਏ। ਇਸ ਮੌਕੇ ਭੱਠੇ ’ਤੇ ਰਹਿੰਦੇ ਮਜ਼ਦੂਰਾਂ ਵੱਲੋਂ ਕੀਤੀ ਗਈ ਮੱਦਦ ਲਈ ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਹਾਦਰ ਸਿੰਘ, ਗੁਰਧਿਆਨ ਸਿੰਘ, ਹੁਸਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਗੁਰਤੇਜ ਸਿੰਘ, ਮੱਖਣ ਸਿੰਘ, ਜਾਗਰ ਸਿੰਘ ਲੰਗ, ਦਰਸ਼ਨ ਸਿਉਣਾ, ਦੀਪਾ ਕਾਲਵਾ, ਸ਼ਿੰਦਰਪਾਲ ਰੌਗਲਾ, ਗੁਰਵਿੰਦਰ ਸਿੰਘ ਕਸਿਆਣਾ, ਇੰਦਰਜੀਤ ਸਿੱਧੂਵਾਲ, ਬਲਵਿੰਦਰ ਮਾਜਰੀ ਅਕਾਲੀਆ ਤੋਂ ਇਲਾਵਾ ਹੋਰ ਸਾਧ-ਸੰਗਤ ਮੌਜੂਦ ਸੀ। Cloth Bank