ਚੰਡੀਗੜ੍ਹ (ਐੱਮਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਅਵਤਾਰ ਮਹੀਨਾ ਆਉਂਦਿਆਂ ਹੀ ਡੇਰਾ ਪ੍ਰੇਮੀਆਂ ਦੇ ਚਿਹਰਿਆਂ ’ਤੇ ਲਾਲੀਆਂ ਛਾ ਜਾਂਦੀਆਂ ਹਨ। ਡੇਰਾ ਪ੍ਰੇਮੀ ਅਕਸਰ ਅਵਤਾਰ ਮਹੀਨਿਆਂ ਨੂੰ ਮਾਨਵਤਾ ਭਲਾਈ ਦੇ ਵੱਧ ਤੋਂ ਵੱਧ ਕੰਮ ਕਰਕੇ ਮਨਾਉਂਦੇ ਹਨ। ਜਨਵਰੀ ਦਾ ਮਹੀਨਾ ਡੇਰਾ ਪ੍ਰੇਮੀਆਂ ਦੇ ਲਈ ਬਹੁਤ ਹੀ ਖਾਸ ਹੁੰਦਾ ਹੈ। ਜਨਵਰੀ ਦੇ ਮਹੀਨੇ ਵਿੱਚ ਸਰਦੀ ਕਾਰਨ ਲੋਕ ਠੁਰ ਠੁਰ ਕਰਦੇ ਨਜ਼ਰ ਆ ਰਹੇ ਹਨ। ਕਈ ਲੋਕ ਅਜਿਹੇ ਹਨ ਜੋ ਆਰਥਿਕ ਕਮਜ਼ੋਰੀ ਕਾਰਨ ਸਰਦੀਆਂ ਦੇ ਕੱਪੜੇ ਵੀ ਨਹੀਂ ਖਰੀਦ ਪਾ ਰਹੇ। ਆਪਣੇ ਗੁਰੂ ਦੇ ਬਚਨਾਂ ਉੱਤੇ ਫੁੱਲ ਚੜਾਉਂਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਨ੍ਹਾਂ ਲੋਕਾਂ ਲਈ ਮਸੀਹਾ ਬਣ ਕੇ ਅੱਗੇ ਆ ਰਹੇ ਹਨ। ਅਵਤਾਰ ਮਹੀਨੇ ਦੀ ਖੁਸ਼ੀ ਦੇ ਵਿੱਚ ਡੇਰਾ ਸ਼ਰਧਾਲੂਆਂ ਵੱਲੋਂ ਦੇਸ਼-ਵਿਦੇਸ਼ ਵਿੱਚ ਲਗਾਤਾਰ ਲੋੜਵੰਦਾਂ ਨੂੰ ਗਰਮ ਕੱਪੜੇ ਅਤੇ ਕੰਬਲ ਵੰਡੇ ਜਾ ਰਹੇ ਹਨ। (Winter Warmth)
ਇਹ ਵੀ ਪੜ੍ਹੋ: IND Vs AFG : ਮੋਹਾਲੀ ‘ਚ ਅੱਗ ਉਗਲਦਾ ਹੈ ਵਿਰਾਟ ਦਾ ਬੱਲਾ, ਪ੍ਰਸ਼ੰਸਕਾ ’ਚ ਮੈਚ ਨੂੰ ਲੈ ਕੇ ਭਾਰੀ ਉਤਸ਼ਾਹ
ਇਸੇ ਕੜੀ ਵਿੱਚ ਬਲਾਕ ਚੰਡੀਗੜ੍ਹ ਦੇ ਜੋਨ 40/56 ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਸੈਕਟਰ 16 ਦੇ ਸਰਕਾਰੀ ਹਸਪਤਾਲ, ਮਲੋਇਆ ਕਲੋਨੀ, ਕੁਮਹਾਰ ਕਲੋਨੀ ਦੇ ਨੇੜੇ ਤੇੜੇ ਰਹਿੰਦੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਗਰਮ ਕੱਪੜੇ ਵੰਡੇ। ਇਸ ਮੌਕੇ 15 ਮੈਂਬਰ ਮਨਜੀਤ ਮਿੰਟਾਂ ਇੰਸਾਂ ਨੇ ਦੱਸਿਆ ਕਿ ਜਿਵੇਂ ਹੀ ਸਾਨੂੰ ਪਤਾ ਲੱਗਾ ਕਿ ਸਾਡੇ ਆਸ-ਪਾਸ ਕੁਝ ਅਜਿਹੇ ਲੋਕ ਹਨ, ਜਿਨ੍ਹਾਂ ਦੇ ਬੱਚੇ ਅਤੇ ਬਜ਼ੁਰਗ ਸਰਦੀਆਂ ਵਿੱਚ ਗਰਮ ਕੱਪੜਿਆਂ ਦੀ ਘਾਟ ਕਾਰਨ ਬਿਮਾਰ ਹੋ ਰਹੇ ਹਨ, ਤਾਂ ਬਲਾਕ ਦੀ ਸਾਧ-ਸੰਗਤ ਨੇ 150 ਦੇ ਕਰੀਬ ਲੋੜਵੰਦਾਂ ਨੂੰ ਨਿੱਘ ਪ੍ਰਦਾਨ ਕਰਨ ਲਈ ਕੱਪੜੇ ਵੰਡੇ।
ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਨੇ ਪੂਜਨੀਕ ਗੁਰੂ ਜੀ ਅਤੇ ਸਾਧ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੇਮੀ ਸੇਵਕ ਮਹਿੰਦਰ ਇੰਸਾਂ, 15 ਮੈਂਬਰ ਗੁਰਸ਼ਰਨ ਇੰਸਾਂ, ਰਾਹੁਲ ਇੰਸਾਂ, ਕਸ਼ਿਸ਼ ਇੰਸਾਂ, 15 ਮੈਂਬਰ ਰੇਖਾ ਇੰਸਾਂ, ਰਾਜੂ ਇੰਸਾਂ, ਨਿਤਿਨ ਇੰਸਾਂ, ਮਨਪ੍ਰੀਤ ਕੌਰ, ਜੋਤੀ ਇੰਸਾਂ, ਮਿਲਕੀ ਇੰਸਾਂ ਸਮੇਤ ਅਤੇ ਹੋਰ ਜ਼ਿੰਮੇਵਾਰ ਭੈਣਾਂ ਅਤੇ ਭਰਾ ਹਾਜ਼ਰ ਸਨ।