Welfare: ਸਾਧ-ਸੰਗਤ ਨੇ ਠੰਢ ਤੋਂ ਬਚਾਉਣ ਲਈ ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ

Welfare
Welfare: ਸਾਧ-ਸੰਗਤ ਨੇ ਠੰਢ ਤੋਂ ਬਚਾਉਣ ਲਈ ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ

Welfare: (ਨੈਨਸੀ) ਲਹਿਰਾਗਾਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਬਲਾਕ ਲਹਿਰਾਗਾਗਾ ਦੇ ਜੋਨ ਏ ਵੱਲੋਂ ਪਿੰਡ ਰਾਮਗੜ੍ਹ ਦੇ ਨੇੜਲੇ ਭੱਠੇ ’ਤੇ ਅਤਿ ਜ਼ਰੂਰਤਮੰਦ ਲਗਭਗ 245 ਦੇ ਕਰੀਬ ਵਿਅਕਤੀਆਂ,ਬੱਚਿਆਂ, ਬਜ਼ੁਰਗਾਂ, ਔਰਤਾਂ ਨੂੰ ਸਰਦੀ ਤੋਂ ਬਚਾਅ ਲਈ ਗਰਮ ਕੱਪੜੇ ਵੰਡੇ ਗਏ। ਇਸ ਮੌਕੇ ਪ੍ਰੇਮੀ ਸੇਵਕ ਰਜਿੰਦਰ ਕੁਮਾਰ ਸੋਨੂੰ ਅਤੇ ਮਲਕੀਤ ਸਿੰਘ ਜੇਈ ਇੰਸਾਂ, ਗਾਂਧੀ ਇੰਸਾਂ ਨੇ ਦੱਸਿਆ ਕਿ ਸਾਨੂੰ ਲੋੜਵੰਦਾਂ ਦੀ ਹਮੇਸ਼ਾਂ ਮੱਦਦ ਕਰਨੀ ਚਾਹੀਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਵੱਧ-ਚੜ੍ਹ ਕੇ ਇਸਦਾ ਹਿੱਸਾ ਬਣਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋਨ ਏ ਦੀ ਸਾਧ-ਸੰਗਤ ਨੇ ਰਲ-ਮਿਲ ਕੇ ਠੰਢ ’ਚ ਠਰ ਰਹੇ ਬੱਚਿਆਂ, ਬਜ਼ੁਰਗਾਂ ਤੇ ਨੌਜਵਾਨਾਂ ਲਈ ਇੱਕ ਵੱਡਾ ਉਪਰਾਲਾ ਕੀਤਾ ਹੈ ਜੋ ਕਿ ਬਹੁਤ ਸ਼ਲਾਘਾਯੋਗ ਹੈ।

ਇਹ ਵੀ ਪੜ੍ਹੋ: Health Camp: ਕਿੱਕਰਖੇੜਾ ’ਚ ਲੱਗੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦਾ ਇਲਾਕਾ ਵਾਸੀਆਂ ਨੇ ਉਠਾਇਆ ਖੂਬ ਲਾਹਾ

Welfare
Welfare: ਸਾਧ-ਸੰਗਤ ਨੇ ਠੰਢ ਤੋਂ ਬਚਾਉਣ ਲਈ ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ

ਇਸ ਮੌਕੇ ਪੰਜਾਬ ਬੀਕੇਓ ਭੱਠਾ ਮਾਲਕ ਹੇਮੰਤ ਹਨੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਇਆ ਇਹ ਕੰਮ ਜ਼ਰੂਰਤਮੰਦਾਂ ਨੂੰ ਇਹ ਸਰਦੀਆਂ ਦੇ ਕੱਪੜੇ ਵੰਡਣਾ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਹਰ ਇੱਕ ਨਾਗਰਿਕ ਨੂੰ ਇਹ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ। ਇਸ ਮੌਕੇ ਪ੍ਰੇਮੀ ਸੇਵਕ ਰਜਿੰਦਰ ਕੁਮਾਰ ਸੋਨੂੰ, ਪ੍ਰੇਮੀ ਸੰਮਤੀ ਮਲਕੀਤ ਸਿੰਘ ਜੇ ਈ ਇੰਸਾਂ, ਗਾਂਧੀ ਇੰਸਾਂ, ਨਰਿੰਦਰ ਕਾਕਾ ਇੰਸਾਂ, ਸੁਖਪਾਲ ਇੰਸਾ, ਸੁਨੀਤਾ ਇੰਸਾਂ, ਜਸਵੀਰ ਇੰਸਾਂ, ਸੁਮਨ ਇੰਸਾਂ, ਸਿਖਾ ਇੰਸਾਂ, ਰਾਣੀ ਇੰਸਾਂ, ਸੀਮਾ ਇੰਸਾਂ, ਜਸ਼ਨਪ੍ਰੀਤ ਇੰਸਾਂ,ਇਹਸਾਸ ਬਾਂਸਲ, ਨਿਖਿਲ ਬਾਂਸਲ ਅਤੇ ਹੋਰ ਸਾਧ-ਸੰਗਤ ਸ਼ਾਮਲ ਸਨ। Welfare