ਸਾਧ-ਸੰਗਤ ਨੇ 34 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਘਰੇਲੂ ਜਰੂਰਤ ਦਾ ਰਾਸ਼ਨ
(ਜਸਵੀਰ ਸਿੰਘ ਗਹਿਲ) ਮਹਿਲ ਕਲਾਂ/ਬਰਨਾਲਾ। ਬਲਾਕ ਮਹਿਲ ਕਲਾਂ ਦੀ ਬਲਾਕ ਪੱਧਰੀ ਨਾਮਚਰਚਾ ਪਿੰਡ ਸੱਦੋਵਾਲ ਵਿਖੇ ਹੋਈ। ਇਸ ਦੌਰਾਨ ਸਥਾਨਕ ਸਾਧ-ਸੰਗਤ ਵੱਲੋਂ ਨਿਊਜੀਲੈਂਡ ਦੀ ਸੰਗਤ ਦੇ ਸਹਿਯੋਗ ਨਾਲ 34 ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦੀ ਵਰਤੋਂ ਵਾਸਤੇ ਘਰੇਲੂ ਰਾਸ਼ਨ ਵੰਡਿਆ ਗਿਆ। Ration Distribution
ਇਸ ਸਬੰਧੀ ਬਲਾਕ ਕਮੇਟੀ ਜਿੰਮੇਵਾਰਾਂ ਨੇ ਦੱਸਿਆ ਕਿ ਬਲਾਕ ਪੱਧਰੀ ਮਹੀਨੇਵਾਰ ਨਾਮਚਰਚਾ ’ਚ ਵੱਡੀ ਗਿਣਤੀ ਸਾਧ-ਸੰਗਤ ਪਹੁੰਚੀ ਜਿਸ ਨੇ ਗੁਰੂ ਜਸ ਗਾਇਆ ਤੇ ਭਲਾਈ ਕਾਰਜ਼ਾਂ ਨੂੰ ਨਿਰੰਤਰ ਜਾਰੀ ਰੱਖਣ ਦੀ ਪ੍ਰਣ ਦੁਹਰਾਇਆ। ਇਸ ਦੌਰਾਨ ਜਿੱਥੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦਬਾਣੀ ਕਰਕੇ ਹਾਜਰੀਨ ਨੂੰ ਸਮਾਜ ਸੁਧਾਰ ’ਤੇ ਡਟਣ ਲਈ ਪੇ੍ਰਰਿਤ ਕੀਤਾ ਗਿਆ ਉਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ਤਹਿਤ ਪਿੰਡ-ਪਿੰਡ ਨਿਰੰਤਰ ਚੱਲ ਰਹੇ 138 ਭਲਾਈ ਕਾਰਜ਼ਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਅਖੀਰ ’ਚ ਮਹਿਲ ਕਲਾਂ ਬਲਾਕ ਰਾਹੀਂ ਨਿਊਜੀਲੈਂਡ ਦੀ ਸਾਧ-ਸੰਗਤ ਦੁਆਰਾ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਆਏ 34 ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਵਾਸਤੇ ਇੱਕ ਇੱਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸੁਖਪਾਲ ਸਿੰਘ ਇੰਸਾਂ, ਦਲਜੀਤ ਸਿੰਘ ਇੰਸਾਂ, ਕਰਮਜੀਤ ਸਿੰਘ ਇੰਸਾਂ, ਜਸਵਿੰਦਰ ਸਿੰਘ ਇੰਸਾਂ, ਜਲੌਰ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, ਗੁਰਜਿੰਦਰ ਕੌਰ ਇੰਸਾਂ, ਮਨਦੀਪ ਕੌਰ ਇੰਸਾਂ, ਮਨਪ੍ਰੀਤ ਕੌਰ ਇੰਸਾਂ, ਪਰਮਜੀਤ ਕੌਰ ਇੰਸਾਂ, ਚਰਨਜੀਤ ਕੌਰ ਇੰਸਾਂ, ਜਰਨੈਲ ਕੌਰ ਇੰਸਾਂ ਤੇ ਸਾਧ ਸੰਗਤ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ