ਜ਼ਰੂਰਤਮੰਦਾਂ ਨੂੰ ਗਰਮ ਟੋਪੀਆਂ, ਜੁਰਾਬਾਂ ਤੇ ਮਾਸਕ ਵੰਡ ਕੇ ਸਾਧ-ਸੰਗਤ ਨੇ ਪਵਿੱਤਰ ਅਵਤਾਰ ਦਿਹਾੜਾ ਮਨਾਇਆ

nri

ਪਿੰਡ ਚੂਹੜਚੱਕ ਵਿਖੇ ਐਨ. ਆਰ.ਆਈ ਗੁਰਸੇਵ ਸਿੰਘ ਇੰਸਾਂ ਕੈਨੇਡਾ ਵਾਲਿਆਂ ਦੇ ਗ੍ਰਹਿ ਵਿਖੇ ਹੋਈ ਨਾਮ ਚਰਚਾ (Holy Avatar month)

ਅਜੀਤਵਾਲ, (ਕਿਰਨ ਰੱਤੀ)। ਪੂਜਨੀਕ ਪਰਮ ਪਿਤਾ ਸਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਅਵਤਾਰ ਮਹੀਨੇ (Holy Avatar month) ਨੂੰ ਮੁੱਖ ਰੱਖਦਿਆਂ  ਪਿੰਡ ਚੂਹੜਚੱਕ ਵਿਖੇ ਐਨ. ਆਰ.ਆਈ ਗੁਰਸੇਵ ਸਿੰਘ ਇੰਸਾਂ ਕੈਨੇਡਾ ਵਾਲਿਆਂ ਦੇ ਗ੍ਰਹਿ ਵਿਖੇ ਨਾਮ ਚਰਚਾ ਕੀਤੀ ਗਈ । ਇਸ ਮੌਕੇ ਭੰਗੀਦਾਸ ਗੁਰਚਰਨ ਸਿੰਘ ਇੰਸਾਂ 15 ਮੈਂਬਰ ਨੇ ਦੱਸਿਆ ਕਿ ਪਵਿੱਤਰ ਅਵਤਾਰ ਮਹੀਨੇ ਨੂੰ ਸਾਧ-ਸੰਗਤ ਬੜੀ ਸ਼ਰਧਾ ਭਾਵਨਾ ਨਾਲ ਦੇਸ਼ ਵਿਦੇਸ ਵਿਚ ਮਨਾਉਂਦੀ ਹੈ। ਸਾਡੇ ਪਿੰਡ ਦੇ ਹੀ ਗੁਰਸੇਵ ਇੰਸਾਂ ਦਾ ਪਰਿਵਾਰ ਕੈਨੇਡਾ ਵਿਚ ਕਾਫੀ ਲੰਮੇ ਸਮੇਂ ਤੋਂ ਰਹਿ ਰਿਹਾ ਹੈ।

ਇਹ ਪਰਿਵਾਰ ਜਿੱਥੇ ਕੈਨੇਡਾ ਵਿਚ ਵੀ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ 138 ਮਾਨਵਤਾ ਭਲਾਈ ਦੇ ਕਾਰਜ ਵਧ ਚਡ਼੍ਹ ਕੇ ਕਰ ਰਹੇ ਹਨ ਉਥੇ ਇਨ੍ਹਾਂ ਕਾਰਜਾਂ ਦੀ ਲੜੀ ਤਹਿਤ ਹੀ ਪਿੰਡ ਦੀ ਸਾਧ-ਸੰਗਤ ਨੂੰ ਧਨ ਦੀ ਸੇਵਾ ਸਮੇਂ-ਸਮੇਂ ਤੇ ਭੇਜਦੇ ਰਹਿੰਦੇ ਹਨ ਤੇ ਅੱਜ ਉਨ੍ਹਾਂ ਵੱਲੋਂ ਹੀ ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਹੋਇਆ ਜ਼ਰੂਰਤਮੰਦਾਂ ਨੂੰ ਗਰਮ ਟੋਪੀਆਂ, ਮਾਸਕ ਤੇ ਜੁਰਾਬਾਂ ਵੰਡੀਆਂ ਗਈਆਂ ਹਨ। ਉਨਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਅਸੀਂ ਮਾਨਵਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਾਂ।

nri1ਨਾਮ ਚਰਚਾ ਦੌਰਾਨ ਕਰੋਨਾ ਟੀਕਾ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ  45 ਮੈਂਬਰ ਰਣਜੀਤ ਸਿੰਘ ਇੰਸਾਂ,45 ਗੁਰਜਿੰਦਰ ਕੌਰ ਇੰਸਾਂ  15 ਮੈਂਬਰ ਗੁਰਚਰਨ ਸਿੰਘ ਇੰਸਾਂ,   25 ਮੈਂਬਰ ਕਿਰਨਜੀਤ ਇੰਸਾ, ਪੱਪੂ ਇੰਸਾਂ, ਰਣਜੀਤ ਇੰਸਾਂ, ਹਾਕਮ ਸਿੰਘ ਇੰਸਾਂ, ਰਣਜੀਤ  ਕੌਰ ਰਾਣੀ ਇੰਸਾਂ ਤੋਂ ਇਲਾਵਾ ਗ੍ਰੀਨ ਐਸ ਮੈਂਬਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here