ਮਾਣਯੋਗ ਹਾਈਕੋਰਟ ਨੇ ਲਾਈ ਡੇਰਾ ਸ਼ਰਧਾਲੂਆਂ ਖਿਲਾਫ਼ ਚਲਾਨ ਪੇਸ਼ ਕਰਨ ’ਤੇ ਰੋਕ

Punjab News

ਮਾਣਯੋਗ ਹਾਈਕੋਰਟ ਨੇ ਲਾਈ ਡੇਰਾ ਸ਼ਰਧਾਲੂਆਂ ਖਿਲਾਫ਼ ਚਲਾਨ ਪੇਸ਼ ਕਰਨ ’ਤੇ ਰੋਕ

ਸੱਚ ਕਹੂੰ ਨਿਊਜ਼ ਚੰਡੀਗੜ੍ਹ। ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਇੱਕ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅੱਜ ਮਾਣਯੋਗ ਹਾਈਕੋਰਟ ਨੇ ਸਿਟ ਵੱਲੋਂ ਛੇ ਡੇਰਾ ਸ਼ਰਧਾਲੂਆਂ ਖਿਲਾਫ਼ ਚਲਾਨ ਪੇਸ਼ ਕਰਨ ’ਤੇ ਰੋਕ ਲਾ ਦਿੱਤੀ ਹੈ। ਇਹ ਪਟੀਸ਼ਨ ਗ੍ਰਿਫ਼ਤਾਰ ਡੇਰਾ ਸ਼ਰਧਾਲੂਆਂ ਵੱਲੋਂ ਦਾਇਰ ਕੀਤੀ ਗਈ ਸੀ। ਹਾਸਿਲ ਹੋਏ ਵੇਰਵਿਆਂ ਮੁਤਾਬਿਕ ਸਿਟ ਬੇਅਦਬੀ ਮਾਮਲੇ ’ਚ ਲਾਏ ਗਏ ਪੋਸਟਰਾਂ ਦੀ ਲਿਖਾਈ ਦੀ ਜਾਂਚ ਸਬੰਧੀ ਪੋਸਟਰ ਨਾਲ ਮਿਲਾਨ ਕਰਕੇ ਅਦਾਲਤੀ ਕਾਰਵਾਈ ’ਚ ਪੇਸ਼ ਕਰਨੀ ਚਾਹੁੰਦੀ ਸੀ ਪਰ ਅੱਜ ਹੋਈ ਸੁਣਵਾਈ ਦੌਰਾਨ ਮਾਣਯੋਗ ਹਾਈਕੋਰਟ ਨੇ ਲਿਖਤ ਦੇ ਪਹਿਲਾਂ ਹੀ ਨਮੂਨੇ ਲਏ ਹੋਣ ਦੀ ਗੱਲ ਨੂੰ ਆਧਾਰ ਮੰਨਦਿਆਂ ਚਲਾਨ ਪੇਸ਼ ਕਰਨ ’ਤੇ ਰੋਕ ਲਾ ਦਿੱਤੀ।

ਡੇਰਾ ਸ਼ਰਧਾਲੂਆਂ ਦੀ ਤਰਫੋਂ ਮਾਣਯੋਗ ਅਦਾਲਤ ’ਚ ਪੇਸ਼ ਹੋਏ ਐਡਵੋਕੇਟ ਆਰ.ਕੇ. ਹਾਂਡਾ ਨੇ ਸੁਣਵਾਈ ਦੌਰਾਨ ਦਲੀਲ ਦਿੱਤੀ ਕਿ ਸਿਟ ਵੱਲੋਂ ਜਿਹੜੇ ਪੋਸਟਰਾਂ ਦੀ ਲਿਖਾਈ ਨਾਲ ਲਿਖਤ ਮਿਲਾਉਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਸ ਸਬੰਧੀ ਸੀਬੀਆਈ ਪਹਿਲਾਂ ਹੀ ਨਮੂਨੇ ਲੈ ਚੁੱਕੀ ਹੈ ਜਿਸ ਦਾ ਬਕਾਇਦਾ ਜ਼ਿਕਰ ਸੀਬੀਆਈ ਵੱਲੋਂ ਕਲੋਜਰ ਰਿਪੋਰਟ ’ਚ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਕ ਉੱਚ ਪੱਧਰੀ ਜਾਂਚ ਏਜੰਸੀ ਵੱਲੋਂ ਜਦੋਂ ਇਹ ਕਾਰਵਾਈ ਕੀਤੀ ਜਾ ਚੁੱਕੀ ਹੈ ਤਾਂ ਇੱਕ ਹੀ ਮਾਮਲੇ ’ਚ ਦੂਜੀ ਜਾਂਚ ਟੀਮ ਵੱਲੋਂ ਉਸੇ ਪ੍ਰਕਿਰਿਆ ਨੂੰ ਫਿਰ ਦੁਹਰਾਉਣਾ ਉੱਚਿਤ ਨਹੀਂ ਹੈ। ਮਾਣਯੋਗ ਅਦਾਲਤ ਨੇ ਇਨ੍ਹਾਂ ਦਲੀਲਾਂ ਨਾਲ ਸਹਿਮਤ ਹੁੰਦਿਆਂ 15 ਜੁਲਾਈ ਤੱਕ ਚਲਾਨ ਪੇਸ਼ ਨਾ ਕਰਨ ਦੇ ਹੁਕਮ ਦਿੱਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।