ਬਲਾਕ ਬਠਿੰਡਾ ‘ਸੱਚ ਕਹੂੰ’ ਦੇ ਪ੍ਰਚਾਰ ਅਤੇ ਪ੍ਰਸਾਰ ’ਚ ਹਮੇਸ਼ਾਂ ਹੀ ਮੋਹਰੀ ਰਿਹੈ : 45 ਮੈਂਬਰ
‘ਸੱਚ ਕਹੂੰ’ ਨੇ ਹੀ ਉਸ ਨੂੰ ਲੇਖਕ ਬਣਾਇਆ : ਤਾਜ਼ੀ
(ਸੁਖਨਾਮ) ਬਠਿੰਡਾ। ਮੀਂਹ ਆਵੇ ਹਨ੍ਹੇਰੀ ਆਵੇ, ਪਾਠਕਾਂ ਦੀ ਦਹਿਲੀਜ ’ਤੇ ਸਮੇਂ ਸਿਰ ‘ਸੱਚ ਕਹੂੰ’ (Sach Kahoon Agency) ਪਹੁੰਚਾਉਣ ਵਾਲੇ ਮਿਹਨਤੀ ਸੇਵਾਦਾਰਾਂ ਨੂੰ ਅੱਜ ਬਠਿੰਡਾ ਦੀ ‘ਸੱਚ ਕਹੂੰ’ ਏਜੰਸੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਮਰੀਕ ਸਿੰਘ ਰੋਡ ’ਤੇ ਸਥਿਤ ਅਨੰਪੁਰਨਾ ਗੀਤਾ ਭਵਨ ਵਿਚ ਰੱਖੇ ਇੱਕ ਸੰਖੇਪ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ‘ਸੱਚ ਕਹੂੰ’ ਦੇ ਇਨ੍ਹਾਂ ਸੇਵਾਦਾਰਾਂ ਨੂੰ ਸਨਮਾਨਿਤ ਕਰਨ ਲਈ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ।
ਇਸ ਮੌਕੇ ਸੰਬੋਧਨ ਕਰਦਿਆਂ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਕਿਹਾ ਕਿ ਜਦੋਂ ਤੋਂ ‘ਸੱਚ ਕਹੂੰ’ ਅਖ਼ਬਾਰ ਸ਼ੁਰੂ ਹੋਇਆ ਹੈ ਬਲਾਕ ਬਠਿੰਡਾ ਹਮੇਸ਼ਾਂ ਹੀ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਮੋਹਰੀ ਰਿਹਾ ਹੈ ਜਿਸ ਵਿੱਚ ‘ਸੱਚ ਕਹੂੰ’ ਦੇ ਇਨ੍ਹਾਂ ਸੇਵਾਦਾਰਾਂ ਦਾ ਰੋਲ ਕਾਬਿਲ-ਏ-ਤਾਰੀਫ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਦਾਰਾਂ ਨੇ ਗਰਮੀ, ਸਰਦੀ, ਮੀਂਹ, ਹਨ੍ਹੇਰੀ ਦੀ ਪ੍ਰਵਾਹ ਕੀਤੇ ਬਿਨਾਂ ‘ਸੱਚ ਕਹੂੰ’ ਨੂੰ ਘਰ-ਘਰ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਦੌਰ ਭਲੇ ਕਿਹੋ ਜਿਹਾ ਵੀ ਕਿਉਂ ਨਾ ਰਿਹਾ ਹੋਵੇ ਇਨ੍ਹਾਂ ਸੇਵਾਦਾਰਾਂ ਨੇ ਸੱਚ ਦੇ ਰਸਤੇ ’ਤੇ ਚਲਦਿਆਂ ਦਲੇਰੀ ਨਾਲ ‘ਸੱਚ ਕਹੂੰ’ ਨੂੰ ਘਰ-ਘਰ ਪਹੁੰਚਾ ਕੇ ਆਪਣੀ ਸੇਵਾ ਨਿਭਾਈ।
ਅਖ਼ਬਾਰ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ‘ਸੱਚ ਕਹੂੰ’ ਸਤਿਗੁਰੂ ਜੀ ਵੱਲੋਂ ਬਖ਼ਸ਼ਿਆ ਹੋਇਆ ਨਾਯਾਬ ਤੋਹਫਾ ਹੈ ‘ਸੱਚ ਕਹੂੰ’ ਨੂੰ ਪੂਰਾ ਪਰਿਵਾਰ ਇਕੱਠੇ ਬੈਠ ਕੇ ਪੜ੍ਹ ਸਕਦਾ ਹੈ। ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨ ਹਨ ਕਿ ਇਸ ਵਿੱਚ ਛਪਣ ਵਾਲੀ ਰੂਹਾਨੀ ਮਜਲਿਸ ਅਤੇ ਸਤਿਸੰਗ ਨੂੰ ਜੇਕਰ ਤੁਸੀਂ ਪੜ੍ਹਦੇ ਹੋ ਤਾਂ ਉਸ ਦਾ ਕੁਝ ਨਾ ਕੁਝ ਫਲ ਤੁਹਾਨੂੰ ਘਰ ਬੈਠੇ ਹੀ ਮਿਲ ਜਾਂਦਾ ਹੈ। ਸੱਚ ਕਹੂੰ ਵਿੱਚ ਛਪਣ ਵਾਲੇ ਵੱਖ-ਵੱਖ ਕਾਲਮਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 2002 ਵਿੱਚ ਸ਼ੁਰੂ ਹੋਇਆ ਇਹ ਅਖ਼ਬਾਰ ਨਿੱਤ ਨਵੀਂਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬੀ ਲੇਖਕ ਜਗਸੀਰ ਸਿੰਘ ਤਾਜ਼ੀ ਨੇ ਕਿਹਾ ਕਿ ਉਹ ਪਿਛਲੇ ਲੰਮੇਂ ਸਮੇਂ ਤੋਂ ਅਖ਼ਬਾਰ ਵੰਡਣ ਦੀ ਸੇਵਾ ਨਿਭਾ ਰਹੇ ਹਨ ਜਦੋਂ ਤੋਂ ਸੇਵਾ ’ਤੇ ਲੱਗਾ ਹਾਂ ਸਤਿਗੁਰੂ ਜੀ ਨੇ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ ਹੈ ਕਿਸੇ ਵੀ ਚੀਜ਼ ਦੀ ਉਨ੍ਹਾਂ ਨੂੰ ਕਦੇ ਕੋਈ ਘਾਟ ਨਹੀਂ ਰਹੀ ਉਨ੍ਹਾਂ ਕਿਹਾ ਕਿ ਸਾਡੀ ਸੇਵਾ ਰੋਜ਼ਾਨਾ ਦੀ ਸੇਵਾ ਹੈ ਜੋ ਕਿ ਅਮਿ੍ਰਤ ਵੇਲੇ ਸ਼ੁਰੂ ਹੋ ਜਾਂਦੀ ਹੈ, ਦਿਨ ਦੀ ਸ਼ੁਰੂਆਤ ਸੇਵਾ ਕਾਰਜ ਨਾਲ ਹੋਣ ਨਾਲ ਪੂਰਾ ਦਿਨ ਸਤਿਗੁਰੂ ਜੀ ਦੀ ਯਾਦ ਬਣੀ ਰਹਿੰਦੀ ਹੈ ਅਤੇ ਦਿਨ ਵੀ ਵਧੀਆ ਲੰਘਦਾ ਹੈ ‘ਸੱਚ ਕਹੂੰ’ ਨੇ ਹੀ ਉਸ ਨੂੰ ਲੇਖਕ ਬਣਾਇਆ ਅਤੇ ਉਹ ਸਤਿਗੁਰੂ ਜੀ ਦੇ ਚਰਨਾਂ ’ਚ ਅਰਦਾਸ ਕਰਦੇ ਹਨ ਕਿ ਹਮੇਸ਼ਾਂ ਆਪਣੇ ਚਰਨਾਂ ਨਾਲ ਲਾਈ ਰੱਖਣਾ ਅਤੇ ‘ਸੱਚ ਕਹੂੰ’ ਦੀ ਸੇਵਾ ਹਮੇਸ਼ਾਂ ਹੀ ਕਰਦੇ ਰਹੀਏ।
ਇਸ ਮੌਕੇ ਏਜੰਸੀ ਦਾ ਪ੍ਰਬੰਧ ਚਲਾਉਣ ਵਾਲੇ ਸੇਵਾਦਾਰ ਰਾਮ ਸਿੰਘ ਇੰਸਾਂ, ਮਦਨ ਲਾਲ ਇੰਸਾਂ, ਦੇਵਦੱਤ ਧੀਮਾਨ ਇੰਸਾਂ ਅਤੇ ਲਾਜਵੰਤ ਇੰਸਾਂ ਨੇ ‘ਸੱਚ ਕਹੂੰ’ ਦੇ ਸੇਵਾਦਾਰਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ, ਸੇਵਾਦਾਰਾਂ ਨੇ ਹੱਥ ਖੜ੍ਹੇ ਕਰਕੇ ‘ਸੱਚ ਕਹੂੰ’ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਹੋਰ ਤੇਜੀ ਲਿਆਉਣ ਦਾ ਪ੍ਰਣ ਦੁਹਰਾਇਆ ਇਸ ਮੌਕੇ ‘ਸੱਚ ਕਹੂੰ’ ਨੂੰ ਘਰ ਘਰ ਪਹੁੰਚਾਉਣ ਵਾਲੇ ਸੇਵਾਦਾਰਾਂ ਅਤੇ ਹੋਰ ਜਿੰਮੇਵਾਰ ਸੇਵਾਦਾਰਾਂ ਨੂੰ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਰਿਫਰੈਸ਼ਮੈਂਟ ਦਿੱਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ