ਮੌਜ਼ੂਦਾ ਵਿਸ਼ਵ ਕੱਪ ‘ਚ ਪੰਜ ਖਿਡਾਰੀ 500 ਦੌੜਾਂ ਦਾ ਅੰਕੜਾ ਕਰ ਚੁੱਕੇ ਹਨ ਪਾਰ | Sachin Tendulkar
ਲੰਦਨ (ਏਜੰਸੀ) ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ 16 ਸਾਲ ਬਾਅਦ ਹੁਣ ਜਾ ਕੇ ਟੁੱਟ ਸਕਦਾ ਹੈ ਸਚਿਨ ਨੇ 2003 ਦੇ ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ‘ਚ 11 ਮੈਚਾਂ ‘ਚ 61.18 ਦੀ ਔਸਤ ਨਾਲ 673 ਦੌੜਾਂ ਬਣਾਈਆਂ ਸਨ ਉਨ੍ਹਾਂ ਤੋਂ ਬਾਅਦ ਅਸਟਰੇਲੀਆ ਦੇ ਮੈਥਿਊ ਹੇਡਨ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਨੇ 2007 ਦੇ ਵਿਸ਼ਵ ਕੱਪ ‘ਚ ਵੈਸਟਇੰਡੀਜ਼ ‘ਚ 11 ਮੈਚਾਂ ‘ਚ 73.22 ਦੀ ਔਸਤ ਨਾਲ 659 ਦੌੜਾਂ ਬਣਾਈਆਂ ਸਨ ਇੰਗਲੈਂਡ ‘ਚ ਚੱਲ ਰਹੇ ਮੌਜ਼ੂਦਾ ਵਿਸ਼ਵ ਕੱਪ ‘ਚ ਪੰਜ ਖਿਡਾਰੀ 500 ਦੌੜਾਂ ਦੀ ਅੰਕੜਾ ਪਾਰ ਕਰ ਚੁੱਕੇ ਹਨ।
ਇਹ ਵੀ ਪੜ੍ਹੋ : Google News : ਗੂਗਲ ਨੂੰ ਕਿਉਂ ਲੱਗਿਆ 7000 ਕਰੋੜ ਰੁਪਏ ਦਾ ਜ਼ੁਰਮਾਨਾ, ਜਾਣੋ ਕਾਰਨ…
ਜਿਨ੍ਹਾਂ ‘ਚੋਂ ਚਾਰ ਖਿਡਾਰੀਆਂ ਦੀਆਂ ਟੀਮਾਂ ਦਾ ਸੈਮੀਫਾਈਨਲ ਪੱਕਾ ਹੋ ਚੁੱਕਾ ਹੈ ਭਾਰਤ ਦੇ ਰੋਹਿਤ ਸ਼ਰਮਾ ਨੇ ਸੱਤ ਮੈਚਾਂ ‘ਚ 544 ਦੌੜਾਂ ਬਣਾਈਆਂ ਹਨ ਬੰਗਲਾਦੇਸ਼ ਦੇ ਆਲਰਾਊਂਡਰ ਸਾਕਿਬ ਨੇ ਸੱਤ ਮੈਚਾਂ ‘ਚ 542 ਦੌੜਾਂ, ਅਸਟਰੇਲੀਆ ਦੇ ਡੇਵਿਡ ਵਾਰਨਰ ਨੇ ਅੱਠ ਮੈਚਾਂ ‘ਚ 516 ਦੌੜਾਂ ਅਤੇ ਉਨ੍ਹਾਂ ਦੇ ਕਪਤਾਨ ਆਰੋਨ ਫਿੰਚ ਨੇ ਅੱਠ ਮੈਚਾਂ ‘ਚ 504 ਅਤੇ ਇੰਗਲੈਂਡ ਦੇ ਜੋ ਰੂਟ ਨੇ ਨੋ ਮੈਚਾਂ ‘ਚ 600 ਦੌੜਾਂ ਬਣਾਈਆਂ ਹਨ ਇਨ੍ਹਾਂ ‘ਚੋਂ ਬੰਗਲਾਦੇਸ਼ ਦੀ ਟੀਮ ਸੈਮੀਫਾਈਨਲ ਦੀ ਦੌੜ ‘ਚੋਂ ਬਾਹਰ ਹੋ ਚੁੱਕੀ ਹੈ। (Sachin Tendulkar)
ਸਾਕਿਬ ਦਾ ਇੱਕ ਲੀਗ ਮੈਚ ਬਾਕੀ ਹੈ ਬੰਗਲਾਦੇਸ਼ ਨੂੰ ਸ਼ੁੱਕਰਵਾਰ ਨੂੰ ਆਪਣਾ ਆਖਰੀ ਮੈਚ ਪਾਕਿਸਤਾਨ ਖਿਲਾਫ ਖੇਡਣਾ ਹੈਉਂ ਨਿਊਜ਼ੀਲੈਂਡ ਦੀ ਟੀਮ ਦਾ ਸੈਮੀਫਾਈਨਲ ਲਗਭਗ ਪੱਕਾ ਹੋ ਚੁੱਕਾ ਹੈ ਅਤੇ ਉਸ ਦੇ ਕਪਤਾਨ ਕੇਨ ਵਿਲੀਅਮਜ਼ ਨੇ ਅੱਠ ਮੈਚਾਂ ‘ਚ 481 ਦੌੜਾਂ ਬਣਾਈਆਂ ਹਨ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਰੋਹਿਤ ਇਸ ਸਮੇਂ ਚੌਥੇ ਨੰਬਰ ‘ਤੇ ਹਨ ਸਚਿਨ ਅਤੇ ਹੇਡਨ ਤੋਂ ਬਾਅਦ ਸ੍ਰੀਲੰਕਾ ਦੇ ਮਹਿਲਾ ਜੈਵਰਧਨੇ ਨੇ 2007 ਦੇ ਵਿਸ਼ਵ ਕੱਪ ‘ਚ 11 ਮੈਚਾਂ ‘ਚ 60.88 ਦੀ ਔਸਤ ਨਾਲ 548 ਦੌੜਾਂ ਬਣਾਈਆਂ ਹਨ ਰੋਹਿਤ ਦੀਆਂ 544 ਦੌੜਾਂ ਹਨ ਅਤੇ ਉਹ ਅਗਲੇ ਮੈਚ ‘ਚ ਮਹਿਲਾ ਨੂੰ ਪਿੱਛੇ ਛੱਡ ਸਕਦੇ ਹਨ।
ਇਹ ਵੀ ਪੜ੍ਹੋ : ਓਜ਼ੋਨ ਪਰਤ ਨੂੰ ਪਤਲੇ ਹੋਣ ਤੋਂ ਰੋਕਣ ਲਈ ਵਿਹਾਰਕ ਕਦਮ ਚੁੱਕਣੇ ਜ਼ਰੂਰੀ
ਰੋਹਿਤ ਨੂੰ ਹਾਲੇ ਸ੍ਰੀਲੰਕਾ ਖਿਲਾਫ ਇੱਕ ਲੀਗ ਮੈਚ ਖੇਡਣਾ ਹੈ ਜਦੋਂਕਿ ਭਾਰਤੀ ਟੀਮ ਸੈਮੀਫਾਈਨਲ ‘ਚ ਜਗ੍ਹਾ ਬਣਾ ਚੁੱਕੀ ਹੈ ਰੋਹਿਤ ਕੋਲ ਪੂਰਾ ਮੌਕਾ ਹੈ ਕਿ ਉਹ ਆਪਣੀ ਸ਼ਾਨਦਾਰ ਫਾਰਮ ਨੂੰ ਕਾਇਮ ਰੱਖਦਿਆਂ ਟੀਮ ਇੰਡੀਆ ਨੂੰ ਖਿਤਾਬੀ ਮੰਜਿਲ ਤੱਕ ਲੈਣ ਜਾਣ ਅਤੇ ਸਚਿਨ ਦਾ 16 ਸਾਲ ਦਾ ਪੁਰਾਣਾ ਰਿਕਾਰਡ ਵੀ ਤੋੜ ਦੇਣ ਹਿਟਮੈਨ ਦੇ ਨਾਂਅ ਤੋਂ ਮਸ਼ਹੂਰ ਰੋਹਿਤ ਇਸ ਵਿਸ਼ਵ ਕੱਪ ‘ਚ ਚਾਰ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਲਾ ਚੁੱਕੇ ਹਨ ਉਨ੍ਹਾਂ ਨੇ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਚਾਰ ਸੈਂਕੜੇ ਲਾਉਣ ਦੇ ਸ੍ਰੀਲੰਕਾ ਦੇ ਕੁਮਾਰ ਸੰਗਾਕਾਰਾ ਦੇ 2015 ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ ਰੋਹਿਤ ਨੂੰ ਸਚਿਨ ਦਾ ਰਿਕਾਰਡ ਤੋੜਨ ਲਈ ਸਿਰਫ 130 ਦੌੜਾਂ ਦੀ ਜ਼ਰੂਰਤ ਹੈ ਅਤੇ ਜਿਸ ਫਾਰਮ ‘ਚ ਉਹ ਖੇਡ ਰੇ ਹਨ ਉਸ ਨੂੰ ਵੇਖਦਿਆਂ ਉਹ ਇਸ ਰਿਕਾਰਡ ਨੂੰ ਤੋੜ ਸਕਦੇ ਹਨ। (Sachin Tendulkar)