ਸੱਚ ਕਹੂੰ ਦੀ 22ਵੀਂ ਵਰੇਗੰਢ ਦੀ ਖੁਸ਼ੀ ‘ਚ ਵੰਡੇ ਲੱਡੂ ਅਤੇ ਪੰਛੀਆਂ ਲਈ ਰੱਖਿਆ ਦਾਣਾ ਤੇ ਪਾਣੀ
ਚੰਡੀਗੜ੍ਹ (ਐੱਮ ਕੇ ਸ਼ਾਇਨਾ) Sach Kahoon Anniversary : ਰੋਜ਼ਾਨਾ ‘ਸੱਚ ਕਹੂੰ’ ਅਖਬਾਰ ਦੀ 22ਵੀਂ ਵਰ੍ਹੇਗੰਢ ਮਨਾਉਣ ਲਈ ਮੰਗਲਵਾਰ ਨੂੰ ਬਲਾਕ ਚੰਡੀਗੜ੍ਹ ਦੀ ਸਾਧ-ਸੰਗਤ ਤੇ ਪਾਠਕਾਂ ਵੱਲੋਂ ਮਨੁੱਖਤਾ ਦੀ ਭਲਾਈ ਦੇ ਕਾਰਜ ਕੀਤੇ ਗਏ। ਇਸ ਮੌਕੇ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਚੰਡੀਗੜ੍ਹ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਪਾਠਕਾਂ ਨੇ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਪੰਛੀਆਂ ਲਈ ਪਾਣੀ ਅਤੇ ਦਾਣਿਆਂ ਦੇ ਕਟੋਰੇ ਰੱਖੇ। ਸੱਚ ਕਹੂੰ ਦੀ 22ਵੀਂ ਵਰ੍ਹੇਗੰਢ ਦੀ ਖੁਸ਼ੀ ਹਰ ਕਿਸੇ ਦੇ ਚਿਹਰੇ ’ਤੇ ਨਜ਼ਰ ਆ ਰਹੀ ਸੀ। ਇਸ ਦੌਰਾਨ ਪਾਠਕ ਸੱਚ ਕਹੂੰ ਅਖਬਾਰ ਦੀਆਂ ਸ਼ਾਨਦਾਰ ਸੇਵਾਵਾਂ ਲਈ ਧੰਨਵਾਦ ਕਰਦੇ ਨਜ਼ਰ ਆਏ। ਇਸ ਦੌਰਾਨ ਪਾਠਕ ਤੇ ਸਾਧ-ਸੰਗਤ ਨੇ ਆਪਸ ਵਿੱਚ ਲੱਡੂ ਵੰਡ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ।
Sach Kahoon Anniversary
ਇਸ ਮੌਕੇ ਡੇਰਾ ਸੱਚਾ ਸੌਦਾ ਦੀ 85 ਮੈਂਬਰ ਸੁਨੀਤਾ ਇੰਸਾਂ ਨੇ ਕਿਹਾ ਕਿ ਅਸੀਂ ਦੇਖਦੇ ਹਾਂ ਕਿ ਗਰਮੀ ਦੇ ਮੌਸਮ ਵਿਚ ਪੰਛੀਆਂ ਨੂੰ ਪਾਣੀ ਦੀ ਭਾਲ ਵਿਚ ਇਧਰ-ਉਧਰ ਭਟਕਣਾ ਪੈਂਦਾ ਹੈ, ਕਈ ਵਾਰ ਪਾਣੀ ਦੀ ਘਾਟ ਕਾਰਨ ਪੰਛੀਆਂ ਦੀ ਮੌਤ ਵੀ ਹੋ ਜਾਂਦੀ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਅੱਜ ‘ਸੱਚ ਕਹੂੰ’ ਅਖ਼ਬਾਰ ਦੀ 22ਵੀਂ ਵਰ੍ਹੇਗੰਢ ਮੌਕੇ ਚੰਡੀਗੜ੍ਹ ਦੇ ਪਾਠਕਾਂ ਵੱਲੋਂ ਪੰਛੀਆਂ ਲਈ ਪਾਣੀ ਅਤੇ ਅਨਾਜ ਵਾਲੇ ਕਟੋਰੇ ਰੱਖੇ ਗਏ ਹਨ, ਜੋ ਕਿ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਮ ਲੋਕ ਵੀ ਇਸ ਕਾਰਜ ਤੋਂ ਪ੍ਰੇਰਨਾ ਲੈ ਕੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪੰਛੀਆਂ ਲਈ ਪਾਣੀ ਅਤੇ ਦਾਣੇ ਦਾ ਪ੍ਰਬੰਧ ਕਰਨਗੇ। ਇਸ ਦੌਰਾਨ 85 ਮੈਂਬਰ ਵੀਨਾ ਇੰਸਾਂ ਨੇ ਕਿਹਾ ਕਿ ਅੱਜ ਦੇ ਦਿਨ 2002 ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਅਗਵਾਈ ਹੇਠ ਸ਼ੁਰੂ ਹੋਇਆ ’ਸੱਚ ਕਹੂੰ’ ਅਖ਼ਬਾਰ ਪਾਠਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।
‘ਸੱਚ ਕਹੂੰ’ ਨੇ ਕਿਸੇ ਸਮੇਂ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਪਰ ਆਪਣੇ ਸਿਧਾਂਤਾਂ ’ਤੇ ਕਾਇਮ ਰਹਿ ਕੇ ਇਸ ਅਖਬਾਰ ਨੇ ਹਰ ਮੁਸ਼ਕਿਲ ਦਾ ਦਲੇਰੀ ਨਾਲ ਸਾਹਮਣਾ ਕੀਤਾ ਅਤੇ ਅੱਜ ਵੱਡੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦੇ ਪਾਵਨ ਚਰਨਾਂ ਵਿਚ ਅਰਦਾਸ ਕੀਤੀ ਕਿ ਉਹ ’ਸੱਚ ਕਹੂੰ’ ਅਖ਼ਬਾਰ ਨੂੰ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸ਼ਣ। ਇਸ ਮੌਕੇ ਚੰਡੀਗੜ੍ਹ ਬਲਾਕ ਪ੍ਰੇਮੀ ਸੇਵਕ ਰਣਵੀਰ ਇੰਸਾਂ, ਗਰੀਨ ਐਸ ਵੈਲਫੇਅਰ ਫੋਰਸ ਦੇ ਮੈਂਬਰ ਮਨਜੀਤ ਮਿੰਟਾ, ਰਾਹੁਲ ਇੰਸਾਂ, ਓਮ ਪ੍ਰਕਾਸ਼, ਕੀਮਤੀ ਰਾਏ, ਦਇਆ ਕਿਸ਼ਨ, ਭੈਣ ਸ਼ਿਲਪਾ ਇੰਸਾਂ, ਕਿਰਨ ਇੰਸਾਂ, ਸਿਮਰਨ ਇੰਸਾਂ ਆਦਿ ਹਾਜ਼ਰ ਸਨ।