ਸੱਚ ਕਹੂੰ ਦੀ ਵਰ੍ਹੇਗੰਢ ਨੂੰ ਸਮਰਪਿਤ ਪਾਣੀ ਵਾਲੇ ਕਟੋਰੇ ਰੱਖੇ

ਸੱਚ ਕਹੂੰ ਦੀ ਵਰ੍ਹੇਗੰਢ (Sach kahoon Anniversary)

ਸੇਰਪੁਰ (ਰਵੀ ਗੁਰਮਾ)। ਰੋਜ਼ਾਨਾ ਰਾਸ਼ਟਰੀ ਅਖ਼ਬਾਰ ਸੱਚ ਕਹੂੰ ਦੀ 20ਵੀਂ ਵਰ੍ਹੇਗੰਢ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਅੱਜ ਕਸਬਾ ਸ਼ੇਰਪੁਰ ਦੇ ਵੱਖ-ਵੱਖ ਸਰਕਾਰੀ ਸਥਾਨਾਂ ਉੱਪਰ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਰੱਖੇ ਗਏ । ਜਿਸ ਦੀ ਸ਼ੁਰੂਆਤ ਥਾਣਾ ਮੁਖੀ ਇੰਸਪੈਕਟਰ ਮੈਡਮ ਸੁਖਵਿੰਦਰ ਕੌਰ ਨੇ ਥਾਣਾ ਸ਼ੇਰਪੁਰ ਵਿਖੇ ਪਾਣੀ ਵਾਲੇ ਕਟੋਰੇ ਰੱਖ ਕੇ ਕੀਤੀ। ਥਾਣੇ ਵਿੱਚ ਕਟੋਰੇ ਰੱਖਣ ਉਪਰੰਤ ਸਰਕਾਰੀ ਹਸਪਤਾਲ ਸ਼ੇਰਪਰ, ਬੀਡੀਪੀਓ ਦਫ਼ਤਰ ਸ਼ੇਰਪੁਰ, ਸਬ ਤਹਿਸੀਲ ਸ਼ੇਰਪੁਰ ਵਿਖੇ ਪਾਣੀ ਵਾਲੇ ਕਟੋਰੇ ਰੱਖੇ ਗਏ।

ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸੱਚ ਕਹੂੰ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ । ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਮੈਡਮ ਸੁਖਵਿੰਦਰ ਕੌਰ ਨੇ ਕਿਹਾ ਕਿ ਸੱਚ ਕਹੂੰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ । ਜੋ ਸਮਾਜ ਭਲਾਈ ਦੇ ਕੰਮਾਂ ਵਿਚ ਪਹਿਲਕਦਮੀ ਕਰ ਰਿਹਾ ਹੈ ਕਿਉਂਕਿ ਅੱਤ ਦੀ ਗਰਮੀ ਵਿੱਚ ਪੰਛੀਆਂ ਨੂੰ ਪਾਣੀ ਤੇ ਚੋਗੇ ਦੀ ਅਤਿ ਜ਼ਰੂਰਤ ਹੈ ਜੋ ਕਿ ਸੱਚ ਕਹੂੰ ਦੇ ਇਸ ਉਪਰਾਲੇ ਨਾਲ ਪੂਰੀ ਹੋ ਰਹੀ ਹੈ । (Sach kahoon Anniversary)

sac2

sac3

sac4

sa5

ਬੀਡੀਪੀਓ ਸ਼ੇਰਪੁਰ ਜਗਰਾਜ ਸਿੰਘ ਗੁੰਮਟੀ ਨੇ ਕਿਹਾ ਕਿ ਮੈਨੂੰ ਪਾਣੀ ਵਾਲੇ ਕਟੋਰੇ ਰੱਖਦੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਵੀ ਸੱਚ ਕਹੂੰ ਦੀ ਇਸ ਮੁਹਿੰਮ ਦਾ ਹਿੱਸਾ ਬਣ ਰਿਹਾ ਹਾਂ । ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸੱਚ ਕਹੂੰ ਦੇ ਪੱਤਰਕਾਰ ਰਵੀ ਗੁਰਮਾ ਨੂੰ ਸੱਚ ਕਹੂੰ ਦੀ ਵਰ੍ਹੇਗੰਢ ਦੀ ਮੁਬਾਰਕਬਾਦ ਵੀ ਦਿੱਤੀ ਗਈ ।

ਇਸ ਮੌਕੇ ਥਾਣਾ ਸ਼ੇਰਪੁਰ ਦੇ ਮੁਨਸ਼ੀ ਰਾਮ ਸਿੰਘ ,ਥਾਣੇਦਾਰ ਮਨੋਜ ਕੁਮਾਰ ,ਸਰਕਾਰੀ ਹਸਪਤਾਲ ਸਟਾਫ਼ ਡਾ.ਪ੍ਰਿਯੰਕਾ ਗੁਪਤਾ ਡੈਂਟਲ ਸਰਜਨ, ਹੈਲਥ ਇੰਸਪੈਕਟਰ ਰਾਜਵੀਰ ਸਿੰਘ, ਬੀਡੀਪੀਓ ਜਗਰਾਜ ਸਿੰਘ ਗੁੰਮਟੀ, ਐਡਵੋਕੇਟ ਨਵਲਜੀਤ ਗਰਗ ,ਹਰਦੀਪ ਸਿੰਘ ਖੇੜੀ ਖੁਰਦ ਤੋਂ ਇਲਾਵਾ ਬਲਾਕ ਭੰਗੀਦਾਸ ਸੁਖਵਿੰਦਰ ਇੰਸਾਂ,ਮੈਂਬਰ ਜਗਦੇਵ ਸੋਹਣਾ ,ਨਛੱਤਰ ਖੇੜੀ ,ਪਵਨ ਬੜੀ, ਜਗਦੀਪ ਛਾਪਾ , ਹੁਕਮ ਚੰਦ ਸ਼ੇਰਪੁਰ ,ਫਨੀ ਇੰਸਾਂ, ਬੰਟੀ ਸ਼ੇਰਪੁਰ ਹਾਜ਼ਰ ਸੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ