Rural : ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਦੀ ਇੱਕ ਬਹੁਤ ਹੀ ਮਹੱਤਵਪੂਰਨ ਰਿਪੋਰਟ ਆਈ ਹੈ ਜੋ ਵਿਗਿਆਨਕ ਤੱਥਾਂ ’ਤੇ ਆਧਾਰਿਤ ਹੈ। ਕੌਂਸਲ ਦੀ ਰਿਪੋਰਟ ’ਚ ਖੁਲਾਸਾ ਕੀਤਾ ਗਿਆ ਹੈ ਕਿ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੀ ਅਬਾਦੀ ਦਿਲ ਦੇ ਰੋਗਾਂ ਦੀ ਸੰਭਾਵਨਾ ਤੋਂ ਜ਼ਿਆਦਾ ਬਾਹਰ ਹੈ। ਪੇਂਡੂ ਆਬਾਦੀ ਦੇ 86.2 ਫੀਸਦੀ ਅਤੇ ਸ਼ਹਿਰੀ ਆਬਾਦੀ ਦੇ 83 ਫੀਸਦੀ ਲੋਕ ਦਿਲ ਦੇ ਰੋਗਾਂ ਦੇ ਜੋਖ਼ਿਮ ਵਿਚ ਨਹੀਂ ਆਉਂਦੇ। ਅਸਲ ’ਚ ਇਹ ਫਰਕ ਸ਼ਹਿਰੀ ਤੇ ਪੇਂਡੂ ਰਹਿਣੀ-ਬਹਿਣੀ ਕਰਕੇ ਹੈ।
ਪੇਂਡੂ ਲੋਕ ਸ਼ਹਿਰੀਆਂ ਦੇ ਮੁਕਾਬਲੇ ਜ਼ਿਆਦਾ ਸਰੀਰਕ ਮਿਹਨਤ ਕਰਦੇ ਹਨ ਅਤੇ ਜ਼ਿੰਦਗੀ ਨੂੰ ਘੱਟ ਅਰਾਮਦਾਇਕ ਰੱਖਦੇ ਹਨ। ਇਸੇ ਤਰ੍ਹਾਂ ਸ਼ਹਿਰੀਆਂ ਦੇ ਮੁਕਾਬਲੇ ਪੇਂਡੂਆਂ ਦਾ ਖਾਣ-ਪੀਣ ਰਵਾਇਤੀ ਹੈ ਜੋ ਸ਼ਹਿਰੀਆਂ ਦੇ ਮੁਕਾਬਲੇ ਸ਼ੁੱਧ ਹੈ। ਇਸ ਦੇ ਨਾਲ-ਨਾਲ ਸ਼ਹਿਰੀਆਂ ਦੀ ਜ਼ਿੰਦਗੀ ਰੋਜ਼ਾਨਾ ਦੇ ਕੰਮਾਂ ’ਚ ਜ਼ਿਆਦਾ ਖੁਭੇ ਹੋਣ ਕਰਕੇ ਤਣਾਅ ਭਰੀ ਰਹਿੰਦੀ ਹੈ ਜਦੋਂ ਕਿ ਹਾਸਾ-ਠੱਠਾ ਤੇ ਬੇਫਿਕਰੀ ਦੇ ਅੰਸ਼ ਅੱਜ ਵੀ ਪੇਂਡੂ ਮਾਨਸਿਕਤਾ ਦੇ ਅੰਗ ਬਣੇ ਹੋਏ ਹਨ। Rural
Read Also : ਅੰਮ੍ਰਿਤਸਰ ਹਵਾਈ ਅੱਡੇ ਨੂੰ ਮਿਲਿਆ ਇਹ ਵਿਸ਼ੇਸ਼ Award, ਜਾਣੋ
ਆਈਸੀਐੱਮਆਰ ਦੀ ਇਸ ਰਿਪੋਰਟ ਤੋਂ ਸੇਧ ਲੈ ਕੇ ਸਰਰਾਰਾਂ ਨੂੰ ਸਿਹਤ ਸਬੰਧੀ ਨੀਤੀਆਂ ਤਿਆਰ ਕਰਨੀਆਂ ਚਾਹੀਦੀਆਂ ਹਨ। ਸ਼ਹਿਰੀ ਜੀਵਨਸ਼ੈਲੀ ਨੂੰ ਹਲਕਾ-ਫੁਲਕਾ ਬਣਾਉਣ ਲਈ ਪਾਰਕਾਂ ਤੇ ਖੇਡ ਮੈਦਾਨ ਬਣਾਉਣ ਲਈ ਜ਼ੋਰ ਦੇਣਾ ਪਵੇਗਾ। ਸ਼ਹਿਰੀ ਬੱਚਿਆਂ ਲਈ ਖੇਡ ਤਾਂ ਬੇਗਾਨੀ ਚੀਜ ਬਣ ਕੇ ਰਹਿ ਗਈ ਹੈ। ਬੱਚੇ ਗਲੀਆਂ ’ਚ ਖੇਡ ਕੇ ਗੁਜ਼ਾਰਾ ਕਰ ਰਹੇ ਹਨ। ਵੱਡਿਆਂ ਲਈ ਘਰਾਂ ਦੇ ਨੇੜੇ-ਤੇੜੇ ਪਾਰਕ ਦੀ ਸਹੂਲਤ ਨਹੀਂ ਹੈ। ਸੜਕਾਂ ’ਤੇ ਸੈਰ ਕਰਨ ਦੀ ਮਜ਼ਬੂਰੀ ’ਚ ਹਰ ਸਾਲ ਸੈਂਕੜੇ ਲੋਕ ਹਾਦਸਿਆਂ ’ਚ ਆਪਣੀ ਜਾਨ ਗੁਆ ਰਹੇ ਹਨ। ਸਰਕਾਰਾਂ ਯੂਰਪੀ ਮੁਲਕਾਂ ਦੀ ਤਰਜ਼ ’ਤੇ ਸ਼ਹਿਰਾਂ ਨੂੰ ਖੁੱਲ੍ਹਾ-ਡੁੱਲ੍ਹਾ ਤੇ ਹਵਾਦਾਰ ਬਣਾਉਣ ਦੇ ਨਾਲ-ਨਾਲ ਖੇਡਾਂ ਦੇ ਖੇਤਰ ’ਚ ਵੀ ਕੰਮ ਕਰਨ।