ਪਤੰਜਲੀ ਵੱਲੋਂ ਕਰੋਨਾ ਦੀ ਦਵਾਈ ਬਣਾਏ ਜਾਣ ਦਾ ਦਾਅਵਾ ਕੋਰੀ ਅਫਵਾਹ : ਸਿਹਤ ਮੰਤਰੀ
ਮੰਡੀ ਗੋਬਿੰਦਗੜ੍ਹ, (ਸੱਚ ਕਹੂੰ ਨਿਊਜ਼) ਪਤੰਜਲੀ ਵੱਲੋਂ ਕੋਰੋਨਾ ਦੀ ਬਿਮਾਰੀ ਨਾਲ ਲੜਨ ਵਾਲੀ ਦਵਾਈ ਤਿਆਰ ਕਰੇ ਜਾਣ ਦੇ ਦਾਅਵੇ ਕੋਝੀ ਅਫਵਾਹ ਹੈ ਤੇ ਪੰਜਾਬ ਵਿੱਚ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਇਹ ਕਹਿਣਾ ਹੈ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ, ਜੋ ਕਿ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਨਿੱਜੀ ਦੌਰੇ ਦੌਰਾਨ ਪਹੁੰਚੇ, ਇਸ ਦੌਰਾਨ ਉਨ੍ਹਾਂ ਦੇ ਨਾਲ ਹਲਕਾ ਅਮਲੋਹ ਤੋ ਵਿਧਾਇਕ ਕਾਕਾ ਰਣਦੀਪ ਸਿੰਘ ਅਤੇ ਹਲਕਾ ਬੱਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਵੀ ਮੌਜ਼ੂਦ ਰਹੇ
ਇਸ ਦੌਰਾਨ ਬਲਬੀਰ ਸਿੰਘ ਸਿੱਧੂ ਵੱਲੋਂ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਪਤੰਜਲੀ ਵੱਲੋਂ ਕੁਝ ਦਿਨਾਂ ਤੋਂ ਜੋ ਕਰੋਨਾ ਦੀ ਬਿਮਾਰੀ ਨਾਲ ਨਜਿੱਠਣ ਵਾਲੀ ਦਵਾਈ ਤਿਆਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਹ ਸਿਰਫ਼ ਅਫਵਾਹ ਹੈ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇਹੋ ਜਿਹੀ ਕੋਈ ਦਵਾਈ ਫਿਲਹਾਲ ਦੇਸ਼ ਵਿੱਚ ਤਿਆਰ ਨਹੀਂ ਹੋਈ ਹੈ ਅਤੇ ਉਹ ਪਤੰਜਲੀ ਵਲੋਂ ਤਿਆਰ ਇਸ ਦਵਾਈ ਨੂੰ ਪੰਜਾਬ ਵਿੱਚ ਮਨਜ਼ੂਰੀ ਨਹੀਂ ਦੇਣਗੇ
ਓਥੇ ਹੀ ਕਰੋਨਾ ਦੇ ਪੰਜਾਬ ਵਿੱਚ ਹਰ ਰੋਜ਼ ਵੱਧ ਰਹੇ ਮਾਮਲਿਆਂ ਦੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਬਲਬੀਰ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ 12000 ਕਰੋਨਾ ਟੈਸਟ ਹਰ ਰੋਜ਼ ਹੁੰਦੇ ਸਨ ਪਰ ਜਲਦੀ ਹੀ ਇਹ ਟੈਸਟਿੰਗ ਦੁੱਗਣੀ 24000 ਪ੍ਰਤੀ ਦਿਨ ਕੀਤੀ ਜਾਵੇਗੀ ਤਾਂ ਜੋ ਇਸ ਬਿਮਾਰੀ ਨੂੰ ਨਕੇਲ ਕਸੀ ਜਾ ਸਕੇ
ਇਸ ਮੌਕੇ ਮੁੱਖ ਸਕੱਤਰ ਪੰਜਾਬ ਵਿੰਨੀ ਮਹਾਜਨ ਦੀ ਨਿਯੁਕਤੀ ਤੇ ਖਹਿਰਾ ਵਲੋਂ ਕੀਤੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਕੰਮ ਬੋਲਣਾ ਹੁੰਦਾ ਹੈ ਤੇ ਉਹ ਜੋ ਮਰਜੀ ਬੋਲ ਸਕਦੇ ਨੇ ਅਤੇ ਜੇਕਰ ਗਲ ਵਿੰਨੀ ਮਹਾਜਨ ਦੀ ਨਿਯੁਕਤੀ ਨੂੰ ਲੈ ਕੇ ਹੈ ਤਾਂ ਉਹ ਇਕ ਕਾਬਿਲ ਅਧਿਕਾਰੀ ਹਨ ਅਤੇ ਉਹਨਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਹੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ
ਇਸ ਮੌਕੇ ਉਹਨਾਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਦੇ ਹਨ ਕਿ ਜੀ ਵੀ ਦਿਸ਼ਾ ਨਿਰਦੇਸ਼ ਵਿਸ਼ਵ ਸਿਹਤ ਸੰਸਥਾ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ ਉਨ੍ਹਾਂ ਦੀ ਪਾਲਣਾ ਕਰਨ ਅਤੇ ਬਿਨਾ ਕੰਮ ਘਰੋਂ ਬਾਹਰ ਨਾ ਨਿਕਲਣ ਅਤੇ ਜੇਕਰ ਜਰੂਰੀ ਹੈ ਤਾਂ ਮੂੰਹ ਨੂੰ ਮਾਸਕ ਨਾਲ ਢੱਕ ਕੇ ਨਿਕਲਣ ਅਤੇ ਆਪਣੇ ਹੱਥ ਸਾਬਣ ਜਾਂ ਸਨਿਤਾਇਜ਼ਰ ਨਾਲ ਵਾਰ ਵਾਰ ਸਾਫ ਕਰਦੇ ਰਹੋ ,ਫੇਰ ਹੀ ਅਸੀ ਇਸ ਨਾਮੁਰਾਦ ਬਿਮਾਰੀ ਤੇ ਜਿੱਤ ਹਾਸਿਲ ਕਰ ਸਕਦੇ ਹਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ