ਅਯੁੱਧਿਆ ’ਚ ਸ੍ਰੀਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਦੇਸ਼ ਦੇ ਇਤਿਹਾਸ ’ਚ ਨਵਾਂ ਅਧਿਆਇ ਜੁੜ ਗਿਆ ਹੈ ਦੇਸ਼ ਦੀ ਸੰਸਕ੍ਰਿਤੀ ਧਰਮ ਸੰਸਕ੍ਰਿਤੀ ਹੈ ਤੇ ਆਪਣੀ ਸੰਸਕ੍ਰਿਤੀ ਨਾਲ ਜੁੜੇ ਬਗੈਰ ਵਿਕਾਸ ਦੀਆਂ ਅਸਲੀ ਮੰਜਲਾਂ ਫਤਹਿ ਨਹੀਂ ਹੋ ਸਕਦੀਆਂ ਸਿਰਫ ਭੌਤਿਕ ਵਿਕਾਸ ਹੀ ਵਿਕਾਸ ਨਹੀਂ ਹੁੰਦਾ ਸਗੋਂ ਮਨੁੱਖ ਦੇ ਜ਼ਿਹਨ ’ਚ ਮੋਤੀਆਂ ਵਰਗੇ ਵਿਚਾਰ ਪੈਦਾ ਹੋਣੇ ਹੀ ਅਸਲ ਵਿਕਾਸ ਹੈ ਅੱਜ ਦੀ ਨਵੀਂ ਪੀੜ੍ਹੀ ਦਾ ਦੁਖਾਂਤ ਹੀ ਇਹੀ ਹੈ ਕਿ ਉਹ ਆਪਣੇ ਵਿਰਸੇ ਤੋਂ ਵਿਰਵੀ ਹੈ। ਸਾਰੇ ਧਰਮਾਂ ਦੀ ਬੁਨਿਆਦੀ ਸਾਂਝ ਹੀ ਇਹ ਹੈ ਕਿ ਧਰਮ ਮਨੁੱਖ ਦੀ ਅਸਲ ਪਛਾਣ ਉੱਚ ਗੁਣਾਂ, ਨੇਕੀ, ਇਮਾਨਦਾਰੀ, ਤਿਆਗ, ਪਿਆਰ, ਵਚਨਬੱਧਤਾ ਤੇ ਸਹਿਯੋਗ ਨੂੰ ਮੰਨਦੇ ਹਨ ਸ੍ਰੀ ਰਾਮ ਜੀ ਭਾਰਤ ਦੀ ਆਤਮਾ ਹਨ ਉਹਨਾਂ ਦਾ ਚਰਿੱਤਰ, ਕਰਮ ਤੇ ਸੰਕਲਪ ਮਨੁੱਖੀ ਸ਼ਖਸੀਅਤ ਦੀ ਉਸਾਰੀ ਲਈ ਪ੍ਰੇਰਨਾਸਰੋਤ ਅਤੇ ਆਧਾਰ ਹਨ। (Ram Mandir Pran Prathistha)
ਇਹ ਘਟਨਾਚੱਕਰ ਸਿਰਫ ਧਾਰਮਿਕ ਸ਼ਰਧਾ ਤੱਕ ਸੀਮਿਤ ਨਹੀਂ ਸਗੋਂ ਧਾਰਮਿਕ ਅਜ਼ਾਦੀ, ਨਿਆਂ ਅਤੇ ਸਮਾਨਤਾ ਸਰਵਸਾਂਝੀਵਾਲਤਾ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ ਧਰਮ ਨੂੰ ਮੰਨਣ ਦੀ ਅਜ਼ਾਦੀ ਤੇ ਦੂਜਿਆਂ ਦੇ ਧਰਮਾਂ/ਵਿਸ਼ਵਾਸਾਂ ਪ੍ਰਤੀ ਸਤਿਕਾਰ ਹੀ ਧਰਮ ਦਾ ਮੂਲ ਹੈ ਸ੍ਰੀ ਰਾਮ ਚੰਦਰ ਜੀ ਦੇ ਸੰਕਲਪਾਂ ਦਾ ਘੇਰਾ ਕਿਸੇ ਸੰਪ੍ਰਦਾਇ ਜਾਂ ਧਰਮ ਵਿਸ਼ੇਸ਼ ਤੱਕ ਸੀਮੀਤ ਨਹੀਂ ਸਗੋਂ ਉਹਨਾਂ ਦੇ ਸੰਕਲਪ ਸਮੁੱਚੀ ਮਨੁੱਖਤਾ ਨੂੰ ਆਪਣੇ ਵਿੱਚ ਸਮਾਉਂਦੇ ਹਨ। ਜਿੱਥੋਂ ਸੱਚੇ ਝੂਠੇ ਤੇ ਜ਼ੁਲਮ ਅਤੇ ਰਾਖੇ ਦੀ ਪਛਾਣ ਕਿਸੇ ਧਰਮ ਜਾਂ ਸੰਪ੍ਰਦਾਇ ਕਰਕੇ ਨਹੀਂ ਸਗੋਂ ਉਹਨਾਂ ਦੇ ਚੰਗੇ ਜਾਂ ਮਾੜੇ ਕਰਮ ਕਰਕੇ ਹੈ ਉਮੀਦ ਕਰਨੀ ਚਾਹੀਦੀ ਹੈ ਕਿ ਸ੍ਰੀਰਾਮ ਮੰਦਰ ਮਨੁੱਖਤਾ ਦੀ ਸਾਂਝ ਤੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਅੱਗੇ ਵਧਾ ਕੇ ਸੁਰੱਖਿਆ ਤੇ ਪਿਆਰ ਭਰੀ ਦੁਨੀਆ ਦੀ ਸਿਰਜਣਾ ਦਾ ਸੁਫ਼ਨਾ ਸਾਕਾਰ ਕਰੇਗਾ। (Ram Mandir Pran Prathistha)