ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News Rudraprayag B...

    Rudraprayag Bus Accident 2025: ਰੁਦਰਪ੍ਰਯਾਗ ’ਚ ਅਲਕਨੰਦਾ ਨਦੀ ’ਚ ਡਿੱਗੀ ਬੱਸ, 1 ਦੀ ਮੌਤ, 7 ਜ਼ਖਮੀ

    Rudraprayag Bus Accident 2025
    Rudraprayag Bus Accident 2025: ਰੁਦਰਪ੍ਰਯਾਗ ’ਚ ਅਲਕਨੰਦਾ ਨਦੀ ’ਚ ਡਿੱਗੀ ਬੱਸ, 1 ਦੀ ਮੌਤ, 7 ਜ਼ਖਮੀ

    10 ਲੋਕ ਹੋਏ ਲਾਪਤਾ, ਭਾਲ ਜਾਰੀ | Rudraprayag Bus Accident 2025

    • ਹਿਮਾਚਲ ਪ੍ਰਦੇਸ਼ ’ਚ 4 ਥਾਵਾਂ ’ਤੇ ਬੱਦਲ ਫਟਿਆ, 2 ਦੀ ਮੌਤ

    ਨਵੀਂ ਦਿੱਲੀ (ਏਜੰਸੀ)। Rudraprayag Bus Accident 2025: ਉਤਰਾਖੰਡ ਦੇ ਰੁਦਰਪ੍ਰਯਾਗ ’ਚ ਇੱਕ ਬੱਸ ਅਲਕਨੰਦਾ ਨਦੀ ’ਚ ਡਿੱਗ ਗਈ। ਇਹ ਹਾਦਸਾ ਘੋਲਥਿਰ ’ਚ ਬਦਰੀਨਾਥ ਹਾਈਵੇਅ ’ਤੇ ਹੋਇਆ। ਬੱਸ ’ਚ 18 ਲੋਕ ਸਵਾਰ ਸਨ, ਜਿਨ੍ਹਾਂ ’ਚੋਂ 1 ਦੀ ਮੌਤ ਹੋ ਗਈ ਹੈ, ਜਦੋਂ ਕਿ 7 ਜ਼ਖਮੀ ਹਨ। 10 ਲੋਕ ਲਾਪਤਾ ਹਨ। ਇਸ ਤੋਂ ਪਹਿਲਾਂ, ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ 2 ਜ਼ਿਲ੍ਹਿਆਂ ’ਚ ਬੱਦਲ ਫਟਣ ਦੀਆਂ 4 ਘਟਨਾਵਾਂ ਵਾਪਰੀਆਂ। ਕੁੱਲੂ ਦੇ ਜੀਵਾ ਨਾਲਾ, ਗੜ੍ਹਸਾ ਘਾਟੀ ਦੇ ਸ਼ਿਲਾਗੜ੍ਹ ਤੇ ਬੰਜਾਰ ਦੇ ਹੋਰਾਂਗੜ੍ਹ ’ਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ। Rudraprayag Bus Accident 2025

    ਇਹ ਖਬਰ ਵੀ ਪੜ੍ਹੋ : Drug Free India Campaign: ਨਸ਼ਾ ਮੁਕਤ ਭਾਰਤ ਬਣਾਉਣ ਦੀ ਵੱਡੀ ਚੁਣੌਤੀ

    ਇਸ ਤੋਂ ਇਲਾਵਾ, ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ’ਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ। ਕਾਂਗੜਾ ਦੇ ਖਾਨਿਆਰਾ ’ਚ 6 ਤੇ ਕੁੱਲੂ ਦੇ ਸੈਂਜ ਦੇ ਰੈਲਾ ਬਿਹਾਲ ’ਚ 3 ਲੋਕ ਲਾਪਤਾ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਧਰਮਸ਼ਾਲਾ ’ਚ ਬੱਦਲ ਫਟਣ ਦੀ ਘਟਨਾ ਖਾਨਿਆਰਾ ’ਚ ਪਾਵਰ ਪ੍ਰੋਜੈਕਟ ਦੇ ਨੇੜੇ ਵਾਪਰੀ। ਇਸ ਕਾਰਨ ਨਦੀ ’ਚ ਹੜ੍ਹ ਆ ਗਿਆ। ਪ੍ਰੋਜੈਕਟ ’ਚ ਕੰਮ ਕਰ ਰਹੇ 20 ਮਜ਼ਦੂਰ ਵਹਿ ਗਏ। ਬਾਅਦ ’ਚ 2 ਦੀਆਂ ਲਾਸ਼ਾਂ ਕੱਢੀਆਂ ਗਈਆਂ। ਬਚਾਅ ਕਾਰਜ ਰਾਤ ਨੂੰ ਵੀ ਜਾਰੀ ਰਿਹਾ।

    ਇਹ ਖਬਰ ਵੀ ਪੜ੍ਹੋ : Crime News Punjab: ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੇ ਸਮਾਨ ਸਮੇਤ ਕੀਤੇ ਕਾਬੂ

    ਇਸ ਦੌਰਾਨ, ਰਾਜਸਥਾਨ ’ਚ ਮਾਨਸੂਨ ਦੀ ਬਾਰਿਸ਼ ਜਾਰੀ ਹੈ। ਬਾਂਸਵਾੜਾ ’ਚ ਇੱਕ ਦਿਨ ’ਚ ਸਭ ਤੋਂ ਵੱਧ 8 ਇੰਚ ਮੀਂਹ ਪਿਆ। ਚਿਤੌੜਗੜ੍ਹ ਵਿੱਚ ਬਿਜਲੀ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਸਾਰੇ ਮੀਂਹ ਤੋਂ ਬਚਣ ਲਈ ਇੱਕ ਦਰੱਖਤ ਹੇਠਾਂ ਖੜ੍ਹੇ ਸਨ। ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਇੱਕ ਖੰਡਰ ਇਮਾਰਤ ਦਾ ਇੱਕ ਹਿੱਸਾ ਡਿੱਗ ਗਿਆ। ਇਸ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਯੂਪੀ ਦੇ 45 ਜ਼ਿਲ੍ਹਿਆਂ ’ਚ ਭਾਰੀ ਮੀਂਹ ਜਾਰੀ ਹੈ। ਝਾਂਸੀ ’ਚ ਬਿਜਲੀ ਡਿੱਗਣ ਕਾਰਨ ਇੱਕ ਕੁੜੀ ਦੀ ਮੌਤ ਹੋ ਗਈ। ਮੁਜ਼ੱਫਰਨਗਰ ’ਚ ਦੋ ਦਿਨ ਪਹਿਲਾਂ ਪਾਣੀ ’ਚ ਵਹਿ ਗਈ 3 ਸਾਲ ਦੀ ਬੱਚੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। Rudraprayag Bus Accident 2025