ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News Patiala News:...

    Patiala News: ਬੀਡੀਪੀਓ ਦਫਤਰ ਪਟਿਆਲਾ ਵਿਖੇ ਹੋਇਆ ਹੰਗਾਮਾ, ਜਾਣੋ

    Patiala News
    Patiala News: ਬੀਡੀਪੀਓ ਦਫਤਰ ਪਟਿਆਲਾ ਵਿਖੇ ਹੋਇਆ ਹੰਗਾਮਾ, ਜਾਣੋ ਕਾਰਨ

    ਬੋਲੀ ਦੇਣ ਆਏ ਐਸੀ ਵਰਗ ਵੱਲੋਂ ਕੁੱਟਮਾਰ ਦੇ ਲਗਾਏ ਗਏ ਦੋਸ਼

    • ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬੀਡੀਪੀਓ ਦਫਤਰ ਦੇ ਬਾਹਰ ਠੋਕਿਆ ਧਰਨਾ, ਕੁੱਟਮਾਰ ਦੇ ਦੋਸ਼ਾਂ ਨੂੰ ਨਕਾਰਿਆ

    Patiala News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਬਠੋਈ ਕਲਾਂ ਦੀ ਸਾਮਲਾਟ ਜਮੀਨ ਦਾ ਮਾਮਲਾ ਲਗਾਤਾਰ ਉਲਝਦਾ ਜਾ ਰਿਹਾ ਹੈ। ਅੱਜ ਪਟਿਆਲਾ ਦੇ ਬੀਡੀਪੀਓ ਦਫਤਰ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਧਿਰ ਵੱਲੋਂ ਲਗਭਗ 80 ਕਿਲਿਆਂ ਦੀ ਬੋਲੀ ਦੇਣ ਲਈ ਪੁੱਜ ਗਏ ਜਦਕਿ ਉਧਰ ਦੂਜੇ ਬੰਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਰਕੁਨ ਵੀ ਪੁੱਜ ਗਏ ਤੇ ਉਹਨਾਂ ਵੱਲੋਂ ਬੀਡੀਪੀਓ ਦਫਤਰ ਪਟਿਆਲਾ ਬਾਹਰ ਧਰਨਾ ਠੋਕ ਦਿੱਤਾ ਗਿਆ। Patiala News

    ਇਹ ਖਬਰ ਵੀ ਪੜ੍ਹੋ : IPL Champions Trophy: ਰਾਇਲ ਚੈਲੇਂਜਰਸ ਬੰਗਲੌਰ ਤੋਂ ਵਾਪਸ ਲਈ ਜਾਵੇਗੀ IPL ਟਰਾਫੀ! ਜਾਣੋ ਨਿਯਮ

    ਇਸ ਦੌਰਾਨ ਮੁਖਤਿਆਰ ਸਿੰਘ ਨੇ ਕਥਿਤ ਦੋਸ਼ ਲਾਇਆ ਕਿ ਉਹ ਅੱਜ ਇੱਥੇ ਬੋਲੀ ਦੇਣ ਲਈ ਪੁੱਜੇ ਸਨ ਪਰ ਕਿਸਾਨ ਯੂਨੀਅਨ ਸਮੇਤ ਪਿੰਡ ਦੇ ਕੁਝ ਲੋਕ ਉਨ੍ਹਾਂ ਨੂੰ ਬੋਲੀ ਦੇਣ ਤੋਂ ਰੋਕ ਰਹੇ ਸਨ, ਜਿਸ ਕਾਰਨ ਉਨਾਂ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਉਨਾਂ ਇਹ ਵੀ ਦੋਸ਼ ਲਾਇਆ ਕਿ ਉਹਨਾਂ ਦੀਆਂ ਪੱਗਾਂ ਵੀ ਲਾਹੀਆਂ ਗਈਆਂ। ‌ਇੱਧਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਲਰਾਜ ਜੋਸ਼ੀ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਨਜਾਇਜ਼ ਤੌਰ ’ਤੇ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਾਣ ਬੁੱਝ ਕੇ ਇੱਥੇ ਕਿਸਾਨਾਂ ਤੇ ਮਜ਼ਦੂਰਾਂ ’ਚ ਆਪਸੀ ਵਿਵਾਦ ਖੜ੍ਹਾ ਕਰ ਰਿਹਾ ਹੈ। Patiala News

    ਉਨ੍ਹਾਂ ਕਿਹਾ ਕਿ ਉਕਤ ਜਮੀਨ ਦੀਆਂ ਡਿਗਰੀਆਂ, ਇੰਤਕਾਲ ਗਿਰਦਾਵਰੀਆਂ ਆਦਿ ਜਿਹੜੇ ਕਿਸਾਨ ਕਾਬਜ ਹਨ, ਉਨਾਂ ਦੇ ਨਾਂਅ ਹਨ ਪਰ ਪ੍ਰਸ਼ਾਸਨ ਵੱਲੋਂ ਇੱਥੇ ਕਥਿਤ ਤੌਰ ’ਤੇ ਬੋਲੀ ਕਰਵਾ ਕੇ ਆਪਸੀ ਭਾਈਚਾਰੇ ਨੂੰ ਖਰਾਬ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਬੀਡੀਪੀਓ ਨੂੰ ਮਿਲਣ ਲਈ ਪੁੱਜੇ ਸਨ, ਪਰ ਉਨ੍ਹਾਂ ਨੂੰ ਨਹੀਂ ਮਿਲਾਇਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਬੀਡੀਪੀਓ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਜਦੋਂ ਉਹਨਾਂ ਤੋਂ ਕੁੱਟਮਾਰ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਵੱਲੋਂ ਕੋਈ ਕੁੱਟਮਾਰ ਨਹੀਂ ਕੀਤੀ ਗਈ। Patiala News