ਲਖਨਊ, 5 ਸਤੰਬਰ
ਲਗਭੱਗ ਛੇ ਸਾਲਾਂ ਤੱਕ ਭਾਰਤੀ ਕ੍ਰਿਕਟ ਟੀਮ ‘ਚ ਤੇਜ਼ ਗੇਂਦਬਾਜ਼ੀ ਦੀ ਕਮਾਨ ਸੰਭਾਲਣ ਵਾਲੇ ਰੁਦਰ ਪ੍ਰਤਾਪ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ
32 ਸਾਲਾ ਆਰਪੀ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ 4 ਸਤੰਬਰ ਨੂੰ ਹੀ 2005 ‘ਚ ਜ਼ਿੰਬਾਬਵੇ ਵਿਰੁੱਧ ਹਰਾਰੇ ‘ਚ ਪਹਿਲਾ ਇੱਕ ਰੋਜ਼ਾ ਮੈਚ ਖੇਡ ਕੇ ਕੀਤੀ ਸੀ ਜਦੋਂ ਕਿ ਉਹਨਾਂ ਭਾਰਤੀ ਟੀਮ ਦੇ ਮੈਂਬਰ ਦੇ ਤੌਰ ‘ਤੇ ਆਪਣਾ ਆਖ਼ਰੀ ਮੁਕਾਬਲਾ 2011 ‘ਚ ਇੰਗਲੈਂਡ ਵਿਰੁੱਧ ਓਵਲ ‘ਚ ਖੇਡਿਆ ਸੀ
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਆਰ ਪੀ ਨੇ ਮੰਗਲਵਾਰ ਨੂੰ ਜ਼ਜ਼ਬਾਤੀ ਟਵੀਟ ਕਰਕੇ ਸੰਨਿਆਸ ਲੈਣ ਦਾ ਐਲਾਨ ਕੀਤਾ ਉਹਨਾਂ ਟਵਿਟਰ ‘ਤੇ ਲਿਖਿਆ ਕਿ ਅੱਜ ਤੋਂ 13 ਸਾਲ ਪਹਿਲਾਂ ਮੈਚ 4 ਸਤੰਬਰ ਨੂੰ ਪਹਿਲੀ ਵਾਰ ਭਾਰਤੀ ਟੀਮ ਦੀ ਜਰਸੀ ਪਾਈ ਸੀ ਅਤੇ ਅੱਜ ਮੈਂ ਕ੍ਰਿਕਟ ਨੂੰ ਅਲਵਿਦਾ ਕਹਿੰਦਾ ਹਾਂ ਇਹ ਲਿਖਦਿਆਂ ਮੇਰੇ ਅੰਦਰ ਭਾਵਨਾਵਾਂ ਦਾ ਜਵਾਰ ਉੱਠ ਰਿਹਾ ਹੈ ਕ੍ਰਿਕਟ ਨੂੰ ਅਲਵਿਦਾ ਕਹਿਣਾ ਸੌਖਾ ਨਹੀਂ ਹੈ ਪਰ ਅੰਤਰਾਤਮਾ ਦੀ ਆਵਾਜ਼ ਕਹਿੰਦੀ ਹੈ ਕਿ ਇਹੀ ਸਹੀ ਸਮਾਂ ਹੈ ਅਤੇ ਇਹ ਮਾਅਨਾ ਨਹੀਂ ਰੱਖਦਾ ਕਿ ਤੁਸੀਂ ਇਸ ਲਈ ਕਿੰਨੇ ਤਿਆਰ ਹੋ
ਆਰਪੀ ਨੇ 2005 ਤੋਂ 2011 ਦਰਮਿਆਨ ਸਾਰੇ ਫਾਰਮੇਟ ‘ਚ ਕੁੱਲ 82 ਮੁਕਾਬਲਿਆਂ ‘ਚ ਭਾਰਤੀ ਟੀਮ ਦੀ ਅਗਵਾਈ ਕੀਤੀ ਇਸ ਦਰਮਿਆਨ ਉਹਨਾਂ 58 ਅੰਤਰਰਾਸ਼ਟਰੀ ਇੱਕ ਰੋਜ਼ਾ ਮੈਚ ਅਤੇ 14 ਟੇਸਟ ਮੈਚ ਖੇਡੇ ਪਾਕਿਸਤਾਨ ਵਿਰੁੱਧ ਫੈਸਲਾਬਾਦ ‘ਚ ਜਨਵਰੀ 2006 ‘ਚ ਖੇਡੇ ਗਏ ਆਪਣੇ ਪਹਿਲੇ ਟੈਸਟ ਮੈਚ ‘ਚ ਉਹਨਾਂ ਨੂੰ ਪਲੇਅਰ ਆਫ਼ ਦ ਮੈਚ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ ਸੀ ਹਾਰ ਜਿੱਤ ਦੇ ਫੈਸਲੇ ਤੋਂ ਬਿਨਾਂ ਸਮਾਪਤ ਹੋਏ ਇਸ ਮੈਚ ‘ਚ ਉਹਨਾਂ ਪੰਜ ਵਿਕਟਾਂ ਝਟਕਾਈਆਂ ਸਨ
ਆਰ ਪੀ ਨੇ ਟੈਸਟ ਕ੍ਰਿਕਟ ‘ਚ 40 ਵਿਕਟਾਂ ਲਈਆਂ ਅਤੇ ਇੱਕ ਰੋਜ਼ਾ 69 ਵਿਕਟਾਂ ਲਈਆਂ ਉਹਨਾਂ ਭਾਰਤ ਲਈ 10 ਟਵੰਟੀ20 ਮੈਚ ਵੀ ਖੇਡੇ ਅਤੇ ਇਸ ਵਿੱਚ ਉਹਨਾਂ ਦੇ ਨਾਂਅ ਕੁੱਲ 15 ਵਿਕਟਾਂ ਰਹੀਆਂ ਆਈਪੀਐਲ’ਚ ਉਹਨਾਂ ਡੇਕਨ ਚਾਰਜ਼ਰਸ ਅਤੇ ਰਾਈਜ਼ਿੰਗ ਪੂਨੇ ਸੁਪਰਜਾਇੰਟਸ ਲਈ ਕੁੱਲ 82 ਮੈਚ ਖੇਡੇ