ਇਲਾਕੇ ਵਿੱਚ ਸਮਾਜ ਸੇਵੀ ਕਾਰਜ ਰਹਿਣਗੇ ਨਿਰੰਤਰ ਜਾਰੀ: ਹਾਂਡਾ, ਕੰਬੋਜ, ਥਿੰਦ | Ferozepur News
ਗੁਰੂਹਰਸਹਾਏ 15 ਅਗਸਤ (ਸੱਤਪਾਲ ਥਿੰਦ) ਇਲਾਕੇ ਗੁਰੂਹਰਸਹਾਏ ਵਿੱਚ ਵੱਖ ਵੱਖ ਤਰ੍ਹਾਂ ਦੇ ਮੁਫਤ ਮੈਡੀਕਲ ਕੈਂਪ ਲਗਾ ਕੇ ਸਿਹਤ ਅਤੇ ਸਿੱਖਿਆ ਦੇ ਸਮਾਜ ਸੇਵੀ ਕਾਰਜਾਂ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੀ ਜਿਲ੍ਹੇ ਫਿਰੋਜ਼ਪੁਰ ਦੀ ਸਿਰਕੱਢ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਗੁਰੂਹਰਸਹਾਏ ਨੂੰ 15 ਅਗਸਤ ਮੌਕੇ ਐੱਸ ਡੀ ਐੱਮ ਸ਼੍ਰੀ ਸੂਰਜ ਕੁਮਾਰ ਅਤੇ ਡੀ ਐੱਸ ਪੀ ਗੁਰੂਹਰਸਹਾਏ ਸਰਦਾਰ ਯਾਦਵਿੰਦਰ ਸਿੰਘ ਬਾਜਵਾ ਵੱਲੋ ਸਨਮਾਨਿਤ ਕੀਤਾ ਗਿਆ। (Ferozepur News)
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ 22 ਜਿਲ੍ਹਿਆਂ ਵਾਲੇ ਰੋਟਰੀ ਡਿਸਟ੍ਰਿਕਟ 3090 ਦੇ ਆਰ ਸੀ ਸੀ ਵਿੰਗ ਦੇ ਚੇਅਰਮੈਨ ਹਰਜਿੰਦਰ ਹਾਂਡਾ, ਰੋਟਰੀ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ ਸੰਦੀਪ ਕੰਬੋਜ ਅਤੇ ਰੋਟਰੀ ਕਲੱਬ ਗੁਰੂਹਰਸਹਾਏ ਦੇ ਜਨਰਲ ਸਕੱਤਰ ਬਲਦੇਵ ਥਿੰਦ ਨੇ ਕਿਹਾ ਉਹਨਾਂ ਵੱਲੋਂ ਇਲਾਕੇ ਵਿੱਚ ਕੀਤੇ ਜਾ ਰਹੇ ਸਮਾਜ ਸੇਵੀ ਕਾਰਜ ਨਿਰੰਤਰ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ।
ਉਹਨਾਂ ਇਲਾਕੇ ਦੇ ਨੌਜਵਾਨਾਂ ਨੂੰ ਰੋਟਰੀ ਕਲੱਬ ਗੁਰੂਹਰਸਹਾਏ ਨਾਲ ਜੁੜਨ ਦੀ ਅਪੀਲ ਕੀਤੀ ਤਾਂ ਜੋ ਸਮਾਜ ਸੇਵੀ ਕਾਰਜਾਂ ਦਾ ਘੇਰਾ ਹੋਰ ਵੱਡਾ ਕੀਤਾ ਜਾ ਸਕੇ। ਇਸ ਮੌਕੇ ਰੋਟਰੀ ਕਲੱਬ ਗੁਰੂਹਰਸਹਾਏ ਦੇ ਵੱਖ ਵੱਖ ਆਗੂ ਹਰਭਜਨ ਥਿੰਦ, ਰਾਜਨ ਮਾਨਕਟਾਲਾ, ਪ੍ਰੇਮ ਪੰਜੇ ਕੇ, ਬਲਵਿੰਦਰ ਸਫਰੀ, ਗੋਲਡੀ ਸੋਢੀ, ਦੀਪਕ ਸ਼ਰਮਾਂ ਆਦਿ ਵਿਸ਼ੇਸ਼ ਰੂਪ ਵਿੱਚ ਹਾਜਰ ਸਨ।