Drug Addiction: ਨਸ਼ਾ ਬਹੁਤ ਹੀ ਭਿਆਨਕ ਸਮੱਸਿਆ ਹੈ। ਰੋਜ਼ਾਨਾ ਹੀ ਨਸ਼ੇ ਕਾਰਨ ਨੌਜਵਾਨਾਂ ਦੇ ਮਰਨ ਦੀਆਂ ਖਬਰਾਂ ਆ ਰਹੀਆਂ ਹਨ। ਇਸ ਸਮੱਸਿਆ ਦੇ ਖਾਤਮੇ ਲਈ ਮਜ਼ਬੂਤ ਸਿਸਟਮ ਦੀ ਜ਼ਰੂਰਤ ਹੈ। ਨਸ਼ਿਆਂ ’ਚ ਪੰਜਾਬ ਦੀ ਚਰਚਾ ਸਭ ਤੋਂ ਜ਼ਿਆਦਾ ਹੋ ਰਹੀ ਹੈ। ਸਿਸਟਮ ਇਹ ਹੈ ਕਿ ਇੱਕ ਪਾਸੇ ਪੁਲਿਸ ਨਸ਼ਾ ਤਸਕਰੀ ਨਾਲ ਜੁੜੇ ਸਿਆਸੀ ਆਗੂਆਂ ਨੂੰ ਹੱਥ ਵੀ ਪਾ ਲੈਂਦੀ ਹੈ ਪਰ ਦੂਜੇ ਪਾਸੇ ਪੁਲਿਸ ਅੰਦਰ ਹੀ ਅਜਿਹੇ ਅਫਸਰ ਹਨ ਜੋ ਨਸ਼ਾ ਤਸਕਰਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਕੇਸਾਂ ’ਚੋਂ ਕੱਢ ਰਹੇ ਹਨ।
Read Also : Mansa News: ਪਿੰਡ ਵਾਸੀਆਂ ਦਿੱਤਾ ਐਨਾ ਸਤਿਕਾਰ, ਅਧਿਆਪਕ ਨੇ ਦਿੱਤੀ ਤਰੱਕੀ ਵਿਸਾਰ
ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਪਹਿਲਾਂ ਸਿਸਟਮ ’ਚ ਸੁਧਾਰ ਜ਼ਰੂਰੀ ਹੈ। ਨਸ਼ੇ ਦੇ ਖਾਤਮੇ ਲਈ ਮੁਲਾਜ਼ਮਾਂ ’ਚ ਸਮਾਜ ਪ੍ਰਤੀ ਚੰਗੀ ਭਾਵਨਾ ਜ਼ਰੂਰੀ ਹੈ। ਸਾਫ-ਸੁਥਰੇ ਤੇ ਸਮਾਜ ਨੂੰ ਸਮਰਪਿਤ ਮੁਲਾਜ਼ਮ ਹੀ ਕਾਨੂੰਨ ਨੂੰ ਤਨਦੇਹੀ ਨਾਲ ਲਾਗੂ ਕਰਨਗੇ। ਚੰਗੀ ਗੱਲ ਹੈ ਕਿ ਸਿਆਸੀ ਪਾਰਟੀਆਂ ਵੀ ਅਜਿਹੇ ਆਗੂਆਂ ਨੂੰ ਬਾਹਰ ਦਾ ਰਸਤਾ ਵਿਖਾ ਰਹੀਆਂ ਹਨ ਜੋ ਕਿਸੇ ਗੈਰ ਕਾਨੂੰਨੀ ਸਰਗਰਮੀ ’ਚ ਸ਼ਾਮਲ ਹੁੰਦਾ ਹੈ। Drug Addiction
ਇਸੇ ਹੀ ਤਰਜ਼ ’ਤੇ ਪੁਲਿਸ ਪ੍ਰਬੰਧ ’ਚ ਨਸ਼ਾ ਤਸਕਰਾਂ ਨਾਲ ਸਬੰਧ ਰੱਖਣ ਵਾਲੇ ਮੁਲਾਜ਼ਮਾਂ ਨਾਲ ਵੀ ਅਜਿਹਾ ਰਵੱਈਆ ਅਪਣਾਇਆ ਜਾਣਾ ਚਾਹੀਦਾ ਹੈ। ਬਹੁਤ ਸਾਰੇ ਅਫਸਰ ਅਜਿਹੇ ਹਨ ਜੋ ਪੂਰੀ ਇਮਾਨਦਾਰੀ ਨਾਲ ਇੱਕ ਨਵਾਂ ਪੈਸਾ ਰਿਸ਼ਵਤ ਲਏ ਬਿਨਾਂ ਸਾਰੀ ਨੌਕਰੀ ਪੂਰੀ ਕਰ ਜਾਂਦੇ ਹਨ। ਅਜਿਹੇ ਨੇਕ ਅਫਸਰ ਦਾ ਸਮਾਜਿਕ ਪੱਧਰ ’ਤੇ ਅਜਿਹਾ ਮਾਣ-ਸਨਮਾਨ ਹੋਣਾ ਚਾਹੀਦਾ ਹੈ ਤਾਂ ਕਿ ਭ੍ਰਿਸ਼ਟਾਚਾਰ ਨੂੰ ਇੱਕ ਵੱਡੀ ਬੁਰਾਈ ਦੇ ਰੂਪ ’ਚ ਉਭਾਰਿਆ ਜਾਵੇ। ਜੇਕਰ ਸਿਆਸੀ ਪਾਰਟੀਆਂ ਤੇ ਪ੍ਰਸ਼ਾਸਨ ਵੀ ਚੰਗੀ ਮਿਸਾਲ ਕਾਇਮ ਕਰਨਗੇ ਤਾਂ ਸੁਧਾਰ ਲਾਜ਼ਮੀ ਹੋਵੇਗਾ। Drug Addiction