ਗਊਸ਼ਾਲਾ ਲਈ 4 ਟਰਾਲੀਆਂ ਹਰੇ ਚਾਰੇ ਦੀ ਦਾਨ ਕੀਤੀਆਂ (Gaushala Bhadson)
(ਸੁਸ਼ੀਲ ਕੁਮਾਰ) ਭਾਦਸੋਂ। Gaushala Bhadson: ਅੱਜ ਦੇ ਸਮਾਂ ਜਦੋਂ ਕੋਈ ਆਪਣਿਆਂ ਦੀ ਸਾਰ ਨਹੀਂ ਲੈਂਦੇ ਉਥੇ ਹੀ ਡੇਰਾ ਸੱਚਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਦਿਨ ਰਾਤ ਲੱਗੇ ਹੋਏ ਹਨ। ਅਜਿਹੀ ਮਿਸਾਲ ਭਾਦਸੋਂ ਦੇ ਡੇਰਾ ਸ਼ਰਧਾਲੂ 80 ਸ਼ਾਲਾ ਅਣਥੱਕ ਬਜ਼ੁਰਗ ਸੇਵਾਦਾਰ ਰੂਪ ਚੰਦ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਅੱਜ ਗਊਸ਼ਾਲਾ ਭਾਦਸੋਂ ਨੂੰ ਆਪਣੀ ਠੇਕੇ ਵਾਲੀ ਜ਼ਮੀਨ ਵਿੱਚੋਂ 4 ਟਰਾਲੀਆਂ ਹਰੇ ਚਾਰੇ ਦੀਆ ਦਾਨ ਕੀਤੀਆਂ।
ਇਹ ਵੀ ਪੜ੍ਹੋ : ਭਾਜਪਾ ਨੂੰ ਵੱਡਾ ਝਟਕਾ : ਅਰੁਣ ਨਾਰੰਗ ਆਮ ਆਦਮੀ ਪਾਰਟੀ ’ਚ ਸ਼ਾਮਲ
ਇਸ ਮੌਕੇ ਜਦੋਂ ਡੇਰਾ ਸ਼ਰਧਾਲੂ ਰੂਪ ਚੰਦ ਇੰਸਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੈਂ ਅਤੇ ਮੇਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਲੰਬੇ ਸਮੇਂ ਤੋਂ ਜੁੜਿਆ ਹੈ, ਇਹ ਸੇਵਾ ਦਾ ਜਜ਼ਬਾ ਮੈਨੂੰ ਪੂਜਨੀਕ ਗੁਰੂ ਜੀ ਕੋਲੋਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਬੇਜ਼ੁਬਾਨ ਅਵਾਰਾ ਪਸੂ ਜ਼ਖ਼ਮੀ ਹਾਲਤ ਵਿੱਚ ਸੜਕਾਂ ’ਤੇ ਅਵਾਰਾ ਘੁੰਮਦੇ ਨਜ਼ਰ ਆਉਂਦੇ ਹਨ ਤਾਂ ਡੇਰਾ ਸ਼ਰਧਾਲੂਆਂ ਦੀ ਮੱਦਦ ਨਾਲ ਉਸ ਬੇਜ਼ੁਬਾਨ ਪਸ਼ੂਆਂ ਦੀ ਮੱਲ੍ਹਮ ਪੱਟੀ ਕਰਕੇ ਸੜਕਾਂ ’ਤੇ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਪਹੁੰਚਾਣ ਦੀ ਸੇਵਾ ਕਰਦੇ ਰਹਿੰਦੇ ਹਾਂ,
ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਇਕ ਵਿਅਕਤੀ ਦਾ ਫਰਜ਼ ਬਣਦਾ ਹੈ ਕੇ ਇਨ੍ਹਾਂ ਆਵਾਰਾ ਸੜਕਾਂ ’ਤੇ ਘੁੰਮ ਰਹੇ ਪਸ਼ੂਆਂ ਨੂੰ ਫੜ ਕੇ ਆਪਣੇ ਨੇੜੇ ਦੀਆਂ ਗਊਸ਼ਾਲਾ ਵਿੱਚ ਪਹੁੰਚਾਉਣ ਤਾਂ ਕਿ ਇਨ੍ਹਾਂ ਸੜਕ ’ਤੇ ਵਹੀਕਲ ਨਾਲ ਟਕਰਾ ਕੇ ਜਖਮੀ ਨਾ ਹੋਣ ਅਤੇ ਇਨ੍ਹਾਂ ਬੇਜ਼ੁਬਾਨੇ ਪਸ਼ੂਆਂ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਮਾਨਵਤਾ ਭਲਾਈ ਦੇ ਕੰਮ ਕਰਕੇ ਮੈਨੂੰ ਇੱਕ ਵੱਖਰੀ ਹੀ ਖੁਸ਼ੀ ਮਿਲਦੀ ਹੈ।