ਬਦਲੀ ਪੰਜ ਮਾਹਿਰ ਗੇਂਦਬਾਜ਼ਾਂ ਦੀ ਆਪਣੀ ਨੀਤੀ
ਐਡੀਲੇਡ, 5 ਦਸੰਬਰ
ਭਾਰਤੀ ਕ੍ਰਿਕਟ ਟੀਮ ਨੇ ਐਡੀਲੇਡ ਓਵਲ ‘ਚ ਆਸਟਰੇਲੀਆ ਵਿਰੁੱਧ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਲਈ 12 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਜਿਸ ਵਿੱਚ ਸੀਮਤ ਚਵਰ ਮਾਹਿਰ ਰੋਹਿਤ ਸ਼ਰਮਾ ਨੂੰ ਜਗ੍ਹਾ ਦਿੱਤੀ ਗਈ ਹੈ ਜਦੋਂਕਿ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਅਤੇ ਹਰਫ਼ਨਮੌਲਾ ਰਵਿੰਦਰ ਜਡੇਜਾ ਨੂੰ ਬਾਹਰ ਰੱਖਿਆ ਗਿਆ ਹੈ
ਟੀਮ ਚੋਣ ਤੋਂ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਟੀਮ ਮਜ਼ਬੂਤ ਬੱਲੇਬਾਜ਼ੀ ਕ੍ਰਮ ‘ਤੇ ਜ਼ਿਆਦਾ ਭਰੋਸਾ ਕਰ ਰਿਹਾ ਹੈ ਇਹੀ ਕਾਰਨ ਹੈ ਕਿ ਇਸ ਵਾਰ ਪੰਜ ਮਾਹਿਰ ਗੇਂਦਬਾਜ਼ਾਂ ਦੇ ਸਿਧਾਂਤ ਤੋਂ ਹਟ ਕੇ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਵੀ ਟੀਮ ‘ਚ ਜਗ੍ਹਾ ਨਹੀਂ ਦਿੱਤੀ ਗਈ ਹੈ ਅਤੇ ਟੀਮ ‘ਚ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਇੱਕੋ ਇੱਕ ਸਪਿੱਨਰ ਹੈ
ਹਨੁਮਾ ਅਤੇ ਰੋਹਿਤ ਵਿੱਚੋਂ ਕਿਸੇ ਇੱਕ ਲਈ ਫੈਸਲਾ ਹੋਵੇਗਾ ਮੈਚ ਮੌਕੇ
ਵੈਸੇ ਟੀਮ ‘ਚ ਇੱਕ ਜਗ੍ਹਾ ਲਈ ਹਨੁਮਾ ਵਿਹਾਰੀ ਅਤੇ ਰੋਹਿਤ ਸ਼ਰਮਾ ਦਰਮਿਆਨ ਮੁਕਾਬਲਾ ਹੋਵੇਗਾ ਹਨੁਮਾ ਬੱਲੇਬਾਜ਼ੀ ਤੋਂ ਇਲਾਵਾ ਆਫ਼ ਸਪਿੱਨ ਗੇਂਦਬਾਜ਼ੀ ਵੀ ਕਰਦੇ ਹਨ ਹਰਫਨਮੌਲਾ ਹਨੁਮਾ ਨੇ ਇਸ ਸਾਲ ਦ ਓਵਲ ‘ਚ ਟੈਸਟ ਸ਼ੁਰੂਆਤ ਕੀਤੀ ਸੀ ਅਤੇ ਪਹਿਲੀ ਪਾਰੀ ‘ਚ 56 ਦੌੜਾਂ ਬਣਾਉਣ ਤੋਂ ਇਲਾਵਾ 37 ਦੌੜਾਂ ‘ਤੇ ਤਿੰਨ ਵਿਕਟਾਂ ਵੀ ਲਈਆਂ ਸਨ ਜਦੋਂਕਿ ਰੋਹਿਤ ਨੇ ਆਖ਼ਰੀ ਵਾਰ ਜਨਵਰੀ ‘ਚ ਦੱਖਣੀ ਅਫ਼ਰੀਕਾ ਵਿਰੁੱਧ ਆਪਣਾ ਆਖ਼ਰੀ ਟੈਸਟ ਖੇਡਿਆ ਸੀ ਹਾਲਾਂਕਿ ਉਹ 2014-15 ‘ਚ ਵੀ ਆਸਟਰੇਲੀਆ ਦੌਰੇ ਦਾ ਹਿੱਸਾ ਸਲ ਅਤੇ ਉਸ ਸਮੇਂ ਸਿਰਫ਼ ਇੱਕ ਅਰਧ ਸੈਂਕੜਾ ਬਣਾ ਸਕੇ ਸਨ
ਆਸਟਰੇਲੀਆ ਨੇ ਆਪਣੀ ਟੀਮ ‘ਚ ਮਿਸ਼ੇਲ ਮਾਰਸ਼ ਨੂੰ ਪਹਿਲੇ ਮੈਚ ਤੋਂ ਬਾਹਰ ਰੱਖਿਆ ਹੈ ਅਤੇ ਪੀਟਰ ਹੈਂਡਸਕੋਂਬ ਨੂੰ ਜਗ੍ਹਾ ਦਿੱਤੀ ਗਈ ਹੈ ਜਦੋਂਕਿ ਮਾਰਕਸ ਹੈਰਿਸ ਨੂੰ ਬੱਲੇਬਾਜ਼ੀ ਕ੍ਰਮ ‘ਚ ਸ਼ੁਰੂਆਤ ਕਰਦਿਆਂ ਓਪਨਿੰਗ ਦਾ ਮੌਕਾ ਦਿੱਤਾ ਜਾ ਰਿਹਾ ਹੈ ਬੱਲੇਬਾਜ਼ਾਂ ‘ਚ ਟੀਮ ਦੇ ਕੋਲ ਆਰੋਨ ਫਿੰਚ, ਉਸਮਾਨ ਖ਼ਵਾਜ਼ਾ ਹੋਰ ਅਹਿਮ ਖਿਡਾਰੀ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।