ਰੋਹਿਤ ਸ਼ਰਮਾ ਨੂੰ ਇੱਕ ਰੋਜ਼ਾ ਟੀਮ ਦਾ ਕਪਤਾਨ ਨਿਯੁਕਤ
(ਸੱਚ ਕਹੂੰ ਨਿਊਜ਼), ਨਵੀਂ ਦਿੱਲੀ। 26 ਦਸੰਬਰ ਤੋਂ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ। ਇਸ ਦੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਰੋਹਿਤ ਸ਼ਰਮਾ ਨੂੰ ਵਨਡੇ ਅਤੇ ਟੀ-20 ਟੀਮ ਦਾ ਕਪਤਾਨ ਵੀ ਐਲਾਨ ਦਿੱਤਾ ਹੈ। ਭਾਰਤੀ ਟੀਮ ਚ ਰੋਹਿਤ ਸ਼ਰਮਾ, ਕੇਐੱਲ ਰਾਹੁਲ, ਰਿਸ਼ਭ ਪੰਤ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਹਨੁਮਾ ਵਿਹਾਰੀ ਦੀ ਵਾਪਸੀ ਹੋਈ ਹੈ।
ਭਾਰਤੀ ਟੀਮ ਦੌਰੇ ਦੀ ਸ਼ੁਰੂਆਤ 26 ਦਸੰਬਰ ਨੂੰ ਸੈਂਚੁਰੀਅਨ ਵਿੱਚ ਟੈਸਟ ਮੈਚ ਨਾਲ ਹੋਵੇਗੀ। ਇਸ ਤੋਂ ਬਾਅਦ ਦੂਜਾ ਟੈਸਟ 3 ਤੋਂ 7 ਜਨਵਰੀ ਤੱਕ ਜੋਹਾਨਸਬਰਗ ਵਿੱਚ ਅਤੇ ਆਖਰੀ ਟੈਸਟ 11 ਤੋਂ 15 ਜਨਵਰੀ ਤੱਕ ਕੇਪਟਾਊਨ ਵਿੱਚ ਖੇਡਿਆ ਜਾਵੇਗਾ।
ਭਾਰਤੀ ਟੀਮ ਇਸ ਪ੍ਰਕਾਰ ਹੈ
ਟੈਸਟ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਕੇਐੱਲ ਰਾਹੁਲ, fਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਸ਼੍ਰੇਅਸ ਅਈਅਰ, ਹਨੂੰਮਾ ਵਿਹਾਰੀ, ਰਿਸ਼ਭ ਪੰਤ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਜਯੰਤ ਯਾਦਵ, ਇਸ਼ਾਂਤ ਸ਼ਰਮਾ, ਮੁਹੰਮਦ ਯਾਦਵ, ਮੁਹੰਮਦ ਯੂ. ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ ਅਤੇ ਮੁਹੰਮਦ ਸਿਰਾਜ।
ਸਟੈਂਡਬਾਏ ਖਿਡਾਰੀ: ਨਵਦੀਪ ਸੈਣੀ, ਸੌਰਭ ਕੁਮਾਰ, ਦੀਪਕ ਚਾਹਰ, ਅਜ਼ਰਾਨ ਨਾਗਵਾਸਵਾਲਾ।
ਦੱਖਣੀ ਅਫਰੀਕਾ ਟੀਮ ਇਸ ਪ੍ਰਕਾਰ ਹੈ
ਦੱਖਣੀ ਅਫਰੀਕਾ ਨੇ ਮੰਗਲਵਾਰ ਨੂੰ ਆਪਣੀ 21 ਮੈਂਬਰੀ ਟੀਮ ਦਾ ਐਲਾਨ ਕੀਤਾ। ਉਨ੍ਹਾਂ ਦੀ ਟੀਮ ਇਸ ਤਰ੍ਹਾਂ ਹੈ- ਡੀਨ ਐਲਗਰ (ਕਪਤਾਨ), ਟੇਂਬਾ ਬਾਵੁਮਾ, ਕਵਿੰਟਨ ਡੀ ਕਾਕ, ਕਾਗਿਸੋ ਰਬਾਡਾ, ਸਰੇਲ ਏਰਵੀ, ਬੀ. ਹੈਂਡਰਿਕਸ, ਜਾਰਜ ਲਿੰਡੇ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਏਡਨ ਮਾਰਕਰਮ, ਵਿਆਨ ਮੁਲਡਰ, ਏਨਰਿਕ ਨਾਟਰਿਆ, ਕੇ. ਪੀਟਰਸਨ, ਰਾਸੀ ਵੈਨ ਡੇਰ ਡੂਸਨ, ਕਾਇਲ ਵੇਰੀਨੇ, ਮਾਰਕੋ ਜੈਂਸਨ, ਗਲੇਂਟਨ ਸਟੁਰਮੈਨ, ਪ੍ਰੇਨੇਲਨ ਸੁਬਰਾਯੇਨ, ਸਿਸਾਂਡਾ ਮਗਾਲਾ,ਰੇਆਨ ਰਿਕਲਟਨ, ਡੁਆਨੇ ਓਲੀਵੀਅਰ।