ਵਿੰਬਲਡਨ ਗ੍ਰੈਂਡ ਸਲੇਮ 8ਵੀਂ ਵਾਰ ਖਿਤਾਬ ਜਿੱਤ ਕੇ ਇਤਿਹਾਸ ਬਣਾਇਆ
ਏਜੰਸੀ, ਲੰਦਨ: ਵਿੰਬਲਡਨ ਗ੍ਰੈਂਡ ਸਲੇਮ ਦਾ ਅੱਠਵੀਂ ਵਾਰ ਖਿਤਾਬ ਜਿੱਤ ਕੇ ਇਤਿਹਾਸ ਰਚਣ ਵਾਲੇ ਸਵਿੱਟਜਰਲੈਂਡ ਦੇ ਰੋਜ਼ਰ ਫੈਡਰਰ ਅਗਲੇ ਸਾਲ ਇੱਥੇ ਆਪਣੇ ਖਿਤਾਬ ਦਾ ਬਚਾਅ ਕਰਨ ਨਹੀਂ ਉੱਤਰਨਗੇ ਫੈਡਰਰ ਨੇ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਹਰਾ ਕੇ ਵਿੰਬਲਡਨ ‘ਚ ਰਿਕਾਰਡ ਅੱਠਵੀਂ ਵਾਰ ਖਿਤਾਬ ਜਿੱਤਿਆ ਹੈ ਜੋ ਉਨ੍ਹਾਂ ਦਾ ਕੁੱਲ 19ਵਾਂ ਗ੍ਰੈਂਡ ਸਲੇਮ ਖਿਤਾਬ ਵੀ ਹੈ ਪਰ ਕੁਝ ਹਫਤੇ ਬਾਅਦ 36 ਸਾਲ ਦੇ ਹੋਣ ਜਾ ਰਹੇ ਸਵਿੱਸ ਮਾਸਟਰ ਨੇ ਇਹ ਕਹਿ ਕੇ ਪ੍ਰਸੰਸਕਾਂ ਨੂੰ ਕੁਝ ਮੁਸ਼ਕਲ ‘ਚ ਪਾ ਦਿੱਤਾ ਹੈ ਕਿ ਉਹ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦੇ ਕਿ ਅਗਲੇ ਸਾਲ ਫਿਰ ਤੋਂ ਆਲ ਇੰਗਲੈਂਡ ‘ਚ ਖੇਡਣ ਆਉਣਗੇ
ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਹਰਾ ਕੇ ਕੁੱਲ 19ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤਿਆ
14 ਸਾਲ ਪਹਿਲਾਂ ਫੈਡਰਰ ਆਲ ਇੰਗਲੈਂਡ ਕਲੱਬ ‘ਚ ਖੇਡਣ ਆਏ ਸਨ ਅਤੇ ਹੁਣ 35 ਸਾਲ ਦੀ ਉਮਰ ‘ਚ ਉਨ੍ਹਾਂ ਨੇ ਇੱਥੇ ਅੱਠਵੀਂ ਵਾਰ ਖਿਤਾਬ ਜਿੱਤਿਆ ਹੈ ਉਹ ਰਿਕਾਰਡ 11ਵੀਂ ਵਾਰ ਵਿੰਬਲਡਨ ਫਾਈਨਲ ਖੇਡਣ ਵਾਲੇ ਵੀ ਪਹਿਲੇ ਟੈਨਿਸ ਖਿਡਾਰੀ ਹਨ ਜਿਨ੍ਹਾਂ ਨੇ ਪਹਿਲੀ ਵਾਰ ਫਾਈਨਲ ‘ਚ ਪਹੁੰਚੇ ਕ੍ਰੋਏਸ਼ਿਆਈ ਖਿਡਾਰੀ ਨੂੰ ਲਗਾਤਾਰ ਸੈੱਟਾਂ ‘ਚ ਆਸਾਨੀ ਨਾਲ ਹਰਾਇਆ ਸੈਂਟਰ ਕੋਰਟ ‘ਤੇ ਆਪਣੀ ਜਿੱਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਮਰ ਅਤੇ ਬੀਤੇ ਸਾਲ ਸੱਟ ਤੋਂ ਬਾਅਦ ਉਹ ਇਹ ਨਹੀਂ ਕਹਿ ਸਕਦੇ ਹਨ ਕਿ ਅਗਲੇ ਸਾਲ ਆਪਣੇ ਖਿਤਾਬ ਦਾ ਬਚਾਅ ਕਰਨ ਇੱਥੇ ਉੱਤਰਨਗੇ ਜਾਂ ਨਹੀਂ
35 ਸਾਲਾ ਟੇਨਿਸ ਖਿਡਾਰੀ ਨੇ ਕਿਹਾ ਕਿ ਉਮੀਦ ਕਰਾਂਗਾ ਕਿ ਵਾਪਸ ਆ ਸਕਾਂ ਪਰ ਕੋਈ ਗਾਰੰਟੀ ਨਹੀਂ ਦੇ ਸਕਦਾ ਬੀਤੇ ਸਾਲ ਫੈਡਰਰ ਨੂੰ ਵਿੰਬਲਡਨ ਤੋਂ ਬਾਹਰ ਹੋਣ ਤੋਂ ਬਾਅਦ ਅਗਲੇ ਛੇ ਮਹੀਨੇ ਸੱਟ ਕਾਰਨ ਟੈਨਿਸ ਤੋਂ ਦੂਰ ਰਹਿਣਾ ਪਿਆ ਸੀ ਉਨ੍ਹਾਂ ਨੇ 2012 ਤੋਂ ਬਾਅਦ ਤੋਂ ਕੋਈ ਖਿਤਾਬ ਨਹੀਂ ਜਿੱਤਿਆ ਸੀ ਜਿਸ ਨਾਲ ਸਾਬਕਾ ਨੰਬਰ ਇੱਕ ਖਿਡਾਰੀ ਦੇ ਕਰੀਅਰ ਦੇ ਅੰਤ ਦੇ ਤੌਰ ‘ਤੇ ਵੀ ਵੇਖਿਆ ਜਾਣ ਲੱਗਾ ਸੀ ਪਰ ਸੱਟ ਤੋਂ ਬਾਅਦ ਜਬਰਦਸਤ ਵਾਪਸੀ ਕਰਨ ਵਾਲੇ ਫੈਡਰਰ ਨੇ ਇਸ ਸਾਲ ਅਸਟਰੇਲੀਅਨ ਓਪਨ ‘ਚ ਖਿਤਾਬ ਜਿੱਤਿਆ ਅਤੇ ਕਲੇਅ ਕੋਰਟ ਸੈਸ਼ਨ ਤੋਂ ਦੂਰ ਰਹਿਣ ਤੋਂ ਬਾਅਦ ਆਪਣੇ ਪਸੰਦੀਦਾ ਗ੍ਰਾਸ ਕੋਰਟ ‘ਤੇ ਵਿੰਬਲਡਨ ਦੇ ਤੌਰ ‘ਤੇ ਆਪਣਾ 19ਵਾਂ ਸਲੇਮ ਜਿੱਤ ਲਿਆ
ਰਿਕਾਰਡ 11ਵੀਂ ਵਾਰ ਵਿੰਬਲਡਨ ਫਾਈਨਲ ਖੇਡਣ ਵਾਲੇ ਪਹਿਲੇ ਟੈਨਿਸ ਖਿਡਾਰੀ ਬਣੇ
ਫੈਡਰਰ ਨੇ ਕਿਹਾ ਕਿ ਤੁਹਾਨੂੰ ਕੁਝ ਸਮਾਂ ਪਹਿਲਾਂ ਇਹ ਸੋਚ ਕੇ ਹਾਸਾ ਆ ਜਾਂਦਾ ਕਿ ਮੈਂ ਇਸ ਸਾਲ ਦੋ ਗ੍ਰੈਂਡ ਸਲੇਮ ਜਿੱਤੂੰਗਾ ਖੁਦ ਮੈਨੂੰ ਵੀ ਇਸ ਵਾਰ ਦਾ ਵਿਸ਼ਵਾਸ ਨਹੀਂ ਹੈ ਕਿ ਮੈਂ ਦੋ ਸਲੇਮ ਜਿੱਤ ਲਵਾਂਗਾ ਪਰ ਇਹ ਜਿੱਤ ਕਮਾਲ ਦੀ ਹੈ ਮੈਂ ਨਹੀਂ ਜਾਣਦਾ ਕਿ ਹੋਰ ਕਿੰਨੇ ਦਿਨਾਂ ਤੱਕ ਇਹ ਲੈਅ ਰਹੇਗੀ ਪਰ ਮੈਂ ਖੁਦ ਨੂੰ ਹਮੇਸ਼ਾ ਯਾਦ ਦਿਵਾਉਂਦਾ ਹਾਂ ਕਿ ਸਿਹਤਮੰਦੀ ਹੀ ਪਹਿਲ ਹੈ ਜੇਕਰ ਮੈਂ ਅਜਿਹਾ ਕਰਾਂਗਾ ਤਾਂ ਹੀ ਚੀਜ਼ਾਂ ਹੋ ਸਕਣਗੀਆਂ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਨੇ ਸਾਲ 2003 ‘ਚ ਆਪਣਾ ਪਹਿਲਾ ਵਿੰਬਲਡਨ ਖਿਤਾਬ ਜਿੱਤਿਆ ਸੀ ਉਸ ਸਮੇਂ ਉਹ ਪੋਨੀ ਬਣਾ ਕੇ ਖੇਡਿਆ ਕਰਦੇ ਸਨ ਜਦੋਂ ਕਿ ਮੌਜ਼ੂਦਾ ਸਮੇਂ ‘ਚ ਫੈਡਰਰ ਦੇ ਹਾਵ-ਭਾਵ ‘ਚ ਉਨ੍ਹਾਂ ਦੀ ਖੇਡ ਜਿੰਨੀ ਪਰਿਪੱਕਤਾ ਦਿਖਾਈ ਦਿੰਦੀ ਹੈ ਅਤੇ ਉਹ ਇਹ ਖਿਤਾਬ ਜਿੱਤਣ ਵਾਲੇ ਸਭ ਤੋਂ ਉਮਰਦਰਾਜ ਖਿਡਾਰੀ ਵੀ ਬਣ ਗਏ ਹਨ
ਫੈਡਰਰ ਨੇ ਰਿਕਾਰਡ ਅੱਠਵੀਂ ਵਾਰ ਵਿੰਬਲਡਨ ਜਿੱਤਣ ਨਾਲ ਇਤਿਹਾਸ ‘ਚ ਆਪਣਾ ਨਾਂਅ ਦਰਜ ਕਰਵਾ ਲਿਆ ਹੈ ਅਤੇ ਇਸ ਮਾਮਲੇ ‘ਚ ਪੀਟ ਸੈਂਪ੍ਰਾਸ ਅਤੇ ਵਿਲੀਅਮ ਰੇਨਸ਼ਾ ਨੂੰ ਪਿੱਛੇ ਛੱਡ ਦਿੱਤਾ ਹੈ ਜਿਨ੍ਹਾਂ ਨੇ ਕਰੀਅਰ ‘ਚ ਸੱਤ-ਸੱਤ ਵਾਰ ਇੱਥੇ ਖਿਤਾਬ ਜਿੱਤੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।