ਇਰਾਕ ਵਿੱਚ ਅਮਰੀਕੀ ਅਧਿਕਾਰੀਆਂ ਦੀ ਰਿਹਾਇਸ਼ ਨੇੜੇ ਰਾਕੇਟ ਹਮਲਾ

Rocket Attack in Iraq Sachkahoon

ਇਰਾਕ ਵਿੱਚ ਅਮਰੀਕੀ ਅਧਿਕਾਰੀਆਂ ਦੀ ਰਿਹਾਇਸ਼ ਨੇੜੇ ਰਾਕੇਟ ਹਮਲਾ

ਬਗਦਾਦ। ਇਰਾਕ ਦੇ ਪੱਛਮੀ ਸੂਬੇ ਅਨਬਾਰ ‘ਚ ਅਮਰੀਕੀ ਫੌਜੀ ਮਾਹਿਰਾਂ ਅਤੇ ਏਜੰਸੀਆਂ ਦੇ ਨਿਵਾਸ ਨੇੜੇ ਤਿੰਨ ਰਾਕੇਟ ਦਾਗੇ ਗਏ।ਅਨਬਾਰ ਆਪ੍ਰੇਸ਼ਨ ਕਮਾਂਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਜਧਾਨੀ ਬਗਦਾਦ ਤੋਂ ਲਗਭਗ 190 ਕਿਲੋਮੀਟਰ ਉੱਤਰ-ਪੱਛਮ ਵਿਚ ਅਲ-ਬਗਦਾਦੀ ਸ਼ਹਿਰ ਦੇ ਨੇੜੇ ਆਇਨ ਅਲ-ਅਸਦ ਏਅਰਬੇਸ ਨੇੜੇ ਸ਼ਾਮ ਨੂੰ ਤਿੰਨ ਰਾਕੇਟ ਦਾਗੇ ਗਏ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਮਲੇ ਤੋਂ ਬਾਅਦ, ਇਰਾਕੀ ਸੁਰੱਖਿਆ ਬਲਾਂ ਨੂੰ ਬਗਦਾਦ ਤੋਂ ਲਗਭਗ 210 ਕਿਲੋਮੀਟਰ ਉੱਤਰ-ਪੱਛਮ ਵਿਚ ਹਦੀਥਾ ਸ਼ਹਿਰ ਦੇ ਬਾਹਰੀ ਹਿੱਸੇ ਵਿਚ ਰਾਕੇਟ ਲਾਂਚਰ ਮਿਲੇ। ਅਜੇ ਤੱਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਬੇਕਾਬੂ ਮਿਲੀਸ਼ੀਆ ਅਕਸਰ ਇਰਾਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜਿੱਥੇ ਦੇਸ਼ ਭਰ ਵਿੱਚ ਅਮਰੀਕੀ ਫੌਜੀ ਸਲਾਹਕਾਰ ਰਹਿੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here