Terrorist Attack: ਸੁਰੱਖਿਆ ਪ੍ਰਬੰਧਾਂ ਲਈ ਬਣੇ ਮਜ਼ਬੂਤ ਰਣਨੀਤੀ

Terrorist Attack

Terrorist Attack

ਜੰਮੂ ਕਸ਼ਮੀਰ ’ਚ ਧਾਰਮਿਕ ਯਾਤਰਾ ’ਤੇ ਗਏ ਸ਼ਰਧਾਲੂਆਂ ਦੀ ਬੱਸ ’ਤੇ ਹਮਲਾ ਕੋਈ ਅਚਾਨਕ ਘਟਨਾ ਨਹੀਂ ਸਗੋਂ ਇਹ ਅੱਤਵਾਦੀਆਂ ਦੀ ਸੋਚੀ-ਸਮਝੀ ਸਾਜਿਸ਼ ਨਾਲ ਕੀਤਾ ਗਿਆ ਹਮਲਾ ਹੈ ਕਿਉਂਕਿ ਕਿ ਹਮਲਾਵਰ ਫੌਜ ਦੀ ਵਰਦੀ ਪਾ ਕੇ ਆਏ ਸਨ ਸ਼ਰਧਾਲੂਆਂ ’ਤੇ ਹਮਲੇ ਕਾਇਰਤਾ ਭਰੀ ਕਾਰਵਾਈ ਹੈ ਜੋ ਨਿੰਦਾਜਨਕ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿ ਅੱਤਵਾਦੀਆਂ ਨੇ ਦੇਸ਼ ਦੀ ਨਵੀਂ ਚੁਣੀ ਸਰਕਾਰ ਨੂੰ ਚੁਣੌਤੀ ਦੇ ਦਿੱਤੀ ਹੈ ਇਹ ਹਮਲਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਮੌਕੇ ਕੀਤਾ ਗਿਆ ਹੈ। (Terrorist Attack)

ਅਸਲ ’ਚ ਅੱਤਵਾਦੀ ਵਿਸ਼ੇਸ਼ ਮੌਕਿਆਂ ’ਤੇ ਹਮਲਾ ਕਰਕੇ ਸਰਕਾਰ ਨੂੰ ਆਪਣੀ ਹੋਂਦ ਦਾ ਸੁਨੇਹਾ ਦਿੰਦੇ ਹਨ। ਕਸ਼ਮੀਰੀਆਂ ਨੇ ਜਿਸ ਤਰ੍ਹਾਂ ਵੋਟਿੰਗ ਲਈ ਉਤਸ਼ਾਹ ਵਿਖਾਇਆ ਉਸ ਨੇ ਅੱਤਵਾਦ ਨੂੰ ਨਕਾਰ ਦਿੱਤਾ ਹੈ। ਇਹ ਗੱਲ ਅੱਤਵਾਦੀਆਂ ਨੂੰ ਹਜ਼ਮ ਨਹੀਂ ਹੋ ਰਹੀ ਇਸ ਵਾਰ ਜੰਮੂ ਕਸ਼ਮੀਰ ’ਚ ਔਰਤ ਉਮੀਦਵਾਰਾਂ ਨੇ ਬੜਾ ਉਤਸ਼ਾਹ ਵਿਖਾਇਆ ਹੈ। ਪਹਿਲੀ ਵਾਰ ਸੱਤ ਮਹਿਲਾਵਾਂ ਨੇ ਚੋਣਾਂ ਲੜੀਆਂ ਸਨ ਵਿਦੇਸ਼ੀ ਅੱਤਵਾਦ ਨਾਲ ਨਜਿੱਠਣ ਲਈ ਠੋਸ ਰਣਨੀਤੀ ਬਣਾਉਣੀ ਪਵੇਗੀ। (Terrorist Attack)

ਭਾਰਤ ਅੱਤਵਾਦ ਪ੍ਰਤੀ ਜ਼ੀਰੋ-ਟਾਲਰੈਂਸ ਦੀ ਨੀਤੀ ’ਤੇ ਚੱਲ ਰਿਹਾ ਹੈ ਅੱਤਵਾਦੀਆਂ ਨੂੰ ਸਖ਼ਤ ਜਵਾਬ ਦੇਣਾ ਪਵੇਗਾ। ਇਸ ਦੇ ਨਾਲ ਹੀ ਅੱਤਵਾਦ ਖਿਲਾਫ ਕਾਰਵਾਈ ’ਚ ਸਿਵਲੀਅਨ ਦੀ ਸੁਰੱਖਿਆ ਦਾ ਖਿਆਲ ਵੀ ਰੱਖਣਾ ਪੈਂਦਾ ਹੈ ਇਸ ਲਈ ਫੌਜ ਨੂੰ ਬੜੀ ਸੂਝਬੂਝ ਤੇ ਹੁਸ਼ਿਆਰੀ ਨਾਲ ਕੰਮ ਕਰਨਾ ਪਵੇਗਾ ਵਿਦੇਸ਼ੀ ਅੱਤਵਾਦ ਤੇ ਭਟਕੇ ਹੋਏ ਨੌਜਵਾਨਾਂ ਲਈ ਵੱਖ-ਵੱਖ ਰਵੱਈਆ ਅਪਣਾਉਣਾ ਪੈਂਦਾ ਹੈ ਭਟਕੇ ਹੋਏ ਨੌਜਵਾਨਾਂ ਦੀ ਸਮਾਜ ਦੀ ਮੁੱਖਧਾਰਾ ’ਚ ਵਾਪਸੀ ਲਈ ਯਤਨ ਵੀ ਜਾਰੀ ਰੱਖਣੇ ਪੈਣਗੇ। (Terrorist Attack)

ਇਹ ਵੀ ਪੜ੍ਹੋ : ‘ਸੱਚ ਕਹੂੰ’ ਨੇ ਆਪਣੀ ਵਰ੍ਹੇਗੰਢ ਪੰਛੀਆਂ ਨੂੰ ਦਾਣਾ ਪਾਣੀ ਰੱਖ ਕੇ ਮਨਾਈ

LEAVE A REPLY

Please enter your comment!
Please enter your name here