ਸਾਡੇ ਨਾਲ ਸ਼ਾਮਲ

Follow us

18.9 C
Chandigarh
Monday, February 2, 2026
More
    Home Breaking News ਗੈਸ ਏਜੰਸੀ ਦੇ ...

    ਗੈਸ ਏਜੰਸੀ ਦੇ ਦਫ਼ਤਰ ‘ਚ ਲੱਖਾਂ ਦੀ ਲੁੱਟ

    Gas Agency

    ਤੇਜਧਾਰ ਹਥਿਆਰਾਂ ਦੀ ਨੋਕ ‘ਤੇ ਲੁਟੇਰਿਆ ਲੱਖਾਂ ਦੀ ਲੁੱਟ ਦੀ ਘਟਨਾ ਨੂੰ ਦਿੱਤਾ ਅੰਜਾਮ

    ਨਾਭਾ (ਤਰੁਣ ਕੁਮਾਰ ਸ਼ਰਮਾ)। ਸਥਾਨਕ ਸਰਕੂਲਰ ਰੋਡ ‘ਤੇ ਸਥਿਤ ਭਾਰਤ ਗੈਸ ਏਜੰਸੀ (Gas Agency) ਵਿਖੇ ਅਣਪਛਾਤੇ ਲੁਟੇਰਿਆ ਨੇ ਲੱਖਾਂ ਦੀ ਲੁੱਟ ਕਰ ਲਈ। ਘਟਨਾ ਬੀਤੀ ਦੇਰ ਸ਼ਾਮ ਦੀ ਹੈ ਜਦੋਂ ਸਥਾਨਕ ਸਰਕੂਲਰ ਰੋਡ ‘ਤੇ ਸਥਿਤ ਦਾਸ ਭਾਰਤ ਗੈਸ ਏਜੰਸੀ ਨਾਮੀ ਗੈਸ ਏਜੰਸੀ ਦੇ ਦਫਤਰ ਵਿਖੇ ਏਜੰਸੀ ਮਾਲਕ ਕੇਵਲ ਦਾਸ ਆਪਣਾ ਕੰਮ ਨਿਬੇੜ ਰਹੇ ਸਨ ਤਾਂ ਅਚਾਨਕ ਦੋ ਨੌਜਵਾਨ ਉਨ੍ਹਾਂ ਦੇ ਦਫਤਰ ‘ਚ ਦਾਖਲ ਹੋਏ। ਲੁਟੇਰਿਆ ਨੇ ਏਜੰਸੀ ਮਾਲਕ ਨੂੰ ਮਾਰੂ ਹਥਿਆਰ ਦਿਖਾ ਕੇ ਡਰਾਇਆ ਅਤੇ ਗੱਲੇ ‘ਚ ਪਏ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਏ।

    Gas Agency

    ਪੁਸ਼ਟੀ ਕਰਦਿਆਂ ਗੈਸ ਏਜੰਸੀ (Gas Agency) ਮਾਲਕ ਕੇਵਲ ਦਾਸ ਨੇ ਦੱਸਿਆ ਕਿ ਉਹ ਆਪਣੇ ਦਫਤਰ ਵਿਖੇ 09 ਵਜੇ ਤੱਕ ਕੰਮ ਕਰਦੇ ਹਨ। ਸਟਾਫ ਜਾ ਚੁੱਕਾ ਸੀ ਅਤੇ ਉਹ ਵੀ ਚੱਲਣ ਦੀ ਤਿਆਰੀ ‘ਚ ਸਨ ਕਿ ਅਚਾਨਕ 8.30 ਦੇ ਕਰੀਬ ਦੋ ਵਿਅਕਤੀਆਂ (ਜਿਨਾਂ ਆਪਣੇ ਮੂੰਹ ਕੱਪੜਿਆਂ ਬੰਨੇ ਹੋਏ ਸਨ) ਨੇ ਆ ਕੇ ਮਾਰੂ ਹਥਿਆਰ ਦਿਖਾਏ ਅਤੇ ਨਕਦੀ ਦੀ ਮੰਗ ਕੀਤੀ। ਲੁਟੇਰਿਆ ਨੇ ਗੱਲੇ ‘ਚ ਪਏ ਸਾਰੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਲੁਟੇਰਿਆ ਦੇ ਖੋਫ ‘ਚੋ ਨਿਕਲ ਉਨ੍ਹਾਂ ਤੁਰੰਤ ਨਾਭਾ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਨਾਭਾ ਪੁਲਿਸ ਦੇ ਇੰਸ. ਹੈਰੀ ਬੋਪਾਰਾਏ ਅਤੇ ਹੋਰ ਉੱਚ ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਤੇਜੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਨਾਭਾ ਪੁਲਿਸ ਅਤੇ ਗੈਸ ਏਜੰਸੀ ਮਾਲਕ ਦੋਨੋਂ ਆਸ-ਪਾਸ ਦੇ ਸੀਸੀਟੀਵੀ ਖੰਗਾਲ ਰਹੇ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here