ਲੁਟੇਰਿਆਂ ਨੇ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਦਿੱਤਾ ਘਟਨਾ ਨੂੰ ਅੰਜ਼ਾਮ
ਅੰਮ੍ਰਿਤਸਰ: ਲੁਟੇਰਿਆਂ ਨੇ ਅੱਜ ਚਿੱਟੇ ਦਿਨ ਪੰਜਾਬ ਵਿੱਚ ਦੋ ਬੈਂਕਾਂ ਵਿੱਚ ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਇੱਥੋ ਦੇ ਲੋਹਰਕਾ ਰੋਡ ‘ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਮਹਿਲਾ ਬੈਂਕ ਬ੍ਰਾਂਚ ‘ਚੋਂ 66400 ਰੁਪਏ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਦੋ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਬੈਂਕ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਬੈਂਕ ‘ਚ ਕੋਈ ਵੀ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਸੀ।
ਉੱਧਰ ਬਠਿੰਡਾ ਤੋਂ ਅਸ਼ੋਕ ਵਰਮਾ ਅਨੁਸਾਰ ਸਟੇਟ ਬੈਂਕ ਆਫ ਇੰਡੀਆ ਦੀ ਐਨ ਐਫ ਐਲ ਬਰਾਂਚ ‘ਚ ਲੁੱਟ ਦੀ ਅਸਫਲ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਦਾ ਬੈਂਕ ਦੀ ਸੁਰੱਖਿਆ ਨਾਲ ਜੁੜਿਆ ਹੋਣ ਕਰਕੇ ਬੈਂਕ ਪ੍ਰਬੰਧਕ ਚੁੱਪ ਵੱਟ ਗਏ ਹਨ। ਸੂਚਨਾ ਮਿਲਦਿਆਂ ਥਾਣਾ ਥਰਮਲ ਪੁਲਿਸ ਮੌਕੇ ਤੇ ਪੁੱਜੀ ਜਿਸ ਦੇ ਅਧਿਕਾਰੀਆਂ ਨੇ ਵੀ ਕੁਝ ਕਹਿਣ ਤੋਂ ਇਨਕਾਰ ਕੀਤਾ ਹੈ।
ਮੰਨਿਆ ਜਾ ਰਿਹਾ ਹੈ ਕਿ ਚੋਰ ਅੱਧੀ ਰਾਤ ਤੋਂ ਬਾਅਦ ਬੈਂਕ ‘ਚ ਦਾਖਲ ਹੋਏ ਅਤੇ ਗੈਸ ਕਟਰ ਨਾਲ ਸੇਫ ਵਗੈਰਾ ਕੱਟਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ ਹੈ। ਇਸ ਘਟਨਾ ਸਬੰਧੀ ਅਗਲੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।