ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਕੋਟਕ ਮਹਿੰਦਰਾ ਬੈਂਕ ਦੇ 2 ਕਰਮਚਾਰੀਆਂ ਤੋਂ 45 ਲੱਖ ਲੁੱਟੇ
ਜਲਾਲਾਬਾਦ (ਰਜਨੀਸ਼ ਰਵੀ): ਸ੍ਰੀ ਮੁਕਤਸਰ ਸਾਹਿਬ ਮੁਖ ਮਾਰਗ ‘ਤੇ ਸਥਿਤ ਪਿੰਡ ਚੱਕ ਸੈਦੋ ਕੇ ਵਾਲ਼ੇ ਸੇਮ ਨਾਲੇ ਦੇ ਨਜਦੀਕ ਬੈਂਕ ਦੇ 2 ਕਰਮਚਾਰੀਆਂ ਤੋਂ 45 ਲੱਖ ਦੀ ਲੁੱਟ ਹੋਣ ਦਾ ਸਮਾਚਾਰ ਮਿਲਿਆ। ਦਿਨ ਦਿਹਾੜੇ ਹੋਈ ਇਸ ਲੁੱਟ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜਲਾਲਾਬਾਦ ਕੋਟਕ ਮਹਿੰਦਰਾ ਬੈਂਕ ਦੇ ਦੋ ਕਰਮਚਾਰੀ ਸ੍ਰੀ ਮੁਕਤਸਰ ਸਾਹਿਬ ਬਰਾਂਚ ਤੋਂ 45 ਲੱਖ ਰੁਪਏ ਲੈ ਕੇ ਜਲਾਲਾਬਾਦ ਆ ਰਹੇ ਸਨ ਅਤੇ ਜਦੋਂ ਪਿੰਡ ਸੈਦੋ ਕੇ ਚੱਕ ਦੇ ਕੋਲ ਸਥਿਤ ਸੇਮ-ਨਾਲੇ ਦੇ ਪੁਲ ‘ਤੇ ਪਹੁੰਚੇ ਤਾਂ ਮੋਟਰਸਾਈਕਲ ‘ਤੇ ਸਵਾਰ ਦੋ ਲੁਟੇਰਿਆ ਨੇ ਕਾਰ ਰੋਕ ਨਗਦੀ ਵਾਲਾ ਸੰਦੂਕ ਚੱਕ ਕੇ ਲੈ ਗਏ
ਇਸ ਘਟਨਾ ਦੌਰਾਨ ਲੁਟੇਰਿਆਂ ਵੱਲੋਂ ਬੈਂਕ ਮੁਲਾਜ਼ਮਾਂ ਦੇ ਅੱਖਾਂ ਚ ਮਿਰਚਾਂ ਪਾਉਦਿਆ ਮੋਬਾਇਲ ਫੋਨ ਵੀ ਖੋਹ ਲਏ ਅਤੇ ਕਾਰ ਉਪਰ ਫਾਇਰਿੰਗ ਕੀਤੇ ਜਾਣ ਵੀ ਦੀ ਸੂਚਨਾ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਪੁਲੀਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














