(ਵਿੱਕੀ ਕੁਮਾਰ) ਮੋਗਾ। ਪੰਜਾਬ ਵਿਚ ਲੁਟੇਰਿਆਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਉਨ੍ਹਾਂ ਦੇ ਮਨ ’ਚ ਪੁਲਿਸ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ ਤੇ ਲਗਾਤਾਰ ਉਨ੍ਹਾਂ ਵੱਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਬਾਘਾਪੁਰਾਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੁਟੇਰੇ 7 ਲੱਖ ਰੁਪਏ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ। ਸੁਨਿਆਰੇ ਨੂੰ ਦੇਣ ਵਾਸਤੇ ਮਹਿਲਾ 7 ਲੱਖ ਰੁਪਏ ਲਿਆਈ ਸੀ ਪਰ ਮੋੜ ‘ਤੇ ਇਕ ਨੌਜਵਾਨ ਗੱਡੀ ’ਚ ਬੈਠਾ ਹੋਇਆ ਸੀ ਤੇ ਦੂਜਾ ਸਾਥੀ ਬਾਹਰ ਖੜ੍ਹਾ ਸੀ। ਬਾਹਰ ਖੜ੍ਹੇ ਨੌਜਵਾਨ ਨੇ ਮਹਿਲਾ ਨੂੰ ਕਿਹਾ ਅੰਟੀ ਜੀ ਗੱਲ ਸੁਣੀਓ ਤਾਂ ਬਜ਼ੁਰਗ ਔਰਤ ਉਹਨਾਂ ਵੱਲੀ ਵੇਖਣ ਲੱਗ ਪਈ, ਜਿਸ ਮਗਰੋਂ ਗੱਡੀ ਵਿੱਚ ਬੈਠੇ ਮੁੰਡੇ ਨੇ ਬਜ਼ੁਰਗ ਦੇ ਹੱਥ ਵਿੱਚ ਫੜਿਆ ਨੋਟਾਂ ਦਾ ਲਿਫ਼ਾਫ਼ਾ ਖੋਹ ਲਿਆ। Robbery News
ਇਹ ਵੀ ਪੜ੍ਹੋ: ਪੈਸੇ ਲੈ ਕੇ ਪਾਜ਼ੀਟਿਵ ਡੋਪ ਟੈਸਟ ਨੂੰ ਨੈਗਟਿਵ ਬਣਾਉਣ ਵਾਲਾ ਕਾਬੂ
ਬਜ਼ੁਰਗ ਔਰਤ ਨੇ ਹਿੰਮਤ ਦਿਖਾਉਂਦਿਆਂ ਮੁੰਡੇ ਦਾ ਗੁੱਟ ਵੀ ਫੜਿਆ ਪਰ ਮੁੰਡੇ ਨੇ ਗੁੱਟ ਛੁਡਵਾ ਲਿਆ ਬਜ਼ੁਰਗ ਨੇ ਹਿੰਮਤ ਕਰਦਿਆਂ ਗੱਡੀ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਪਰ ਬਾਹਰ ਖੜੇ ਦੂਸਰੇ ਮੁੰਡੇ ਨੇ ਬਜ਼ੁਰਗ ਨੂੰ ਲੱਤ ਮਾਰੀ ਤੇ ਮੁੰਡੇ ਗੱਡੀ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਹੁਣ ਪੁਲਿਸ ਕੈਮਰਿਆਂ ਦੀ ਮੱਦਦ ਨਾਲ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। Robbery News