ਤੇਜ਼ ਮੀਂਹ ਪੈਣ ਕਾਰਨ ਸੜਕਾਂ ਜਲਥਲ
ਲੌਂਗੋਵਾਲ (ਹਰਪਾਲ)। ਅੱਜ ਦੁਪਹਿਰ ਬਾਅਦ ਹੋਈ ਭਾਰੀ ਬਾਰਿਸ਼ ਨੇ ਜਿੱਥੇ ਸਥਾਨਕ ਨਗਰ ਕੌਂਸਲ ਲੌਂਗੋਵਾਲ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਉਥੇ ਹੀ ਲੌਂਗੋਵਾਲ ਨੇੜਲੇ ਪਿੰਡਾਂ ਦੀਆਂ ਗਲੀਆਂ ਵੀ ਇਸ ਹੋਈ ਭਾਰੀ ਬਾਰਿਸ਼ ਕਾਰਨ ਨਦੀ ਦਾ ਰੂਪ ਧਾਰ ਕਰ ਗਈਆਂ।
ਅੱਜ ਹੋਈ ਬਾਰਸ਼ ਨਾਲ ਸਥਾਨਕ, ਬਡਬਰ ਰੋਡ, ਬੱਸ ਸਟੈਂਡ, ਪੱਤੀ ਸੁਨਾਮੀ ਵਿਖੇ ਨਿਕਾਸੀ ਪਾਣੀ ਨਾ ਹੋਣ ਕਾਰਨ ਸੜਕਾਂ ਜਲਥਲ ਹੋ ਗਈਆਂ। ਜਿਸ ਕਾਰਨ ਰਾਹਗੀਰਾਂ ਨੂੰ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੋ ਪਹੀਏ ਵਹੀਕਲ ਪਾਣੀ ਵਿਚ ਖੜ੍ਹਾ ਗਏ। ਇਸੇ ਹੀ ਤਰ੍ਹਾਂ ਨੇੜਲੇ ਪਿੰਡ ਲੋਹਾਖੇੜ੍ਹਾ ਵਿਖੇ ਵੀ ਗਲੀਆਂ ਨਦੀ ਦਾ ਰੂਪ ਧਾਰਨ ਕਰ ਗਈਆ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ