ਅੰਮ੍ਰਿਤਸਰ ’ਚ ਕੇਜਰੀਵਾਲ ਵੱਲੋਂ ਰੋਡ ਸ਼ੋਅ

kejriwala

ਅੰਮ੍ਰਿਤਸਰ ’ਚ ਕੇਜਰੀਵਾਲ ਵੱਲੋਂ ਰੋਡ ਸ਼ੋਅ (Kejriwal in Amritsar)

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ। ਉਨਾ ਅੰਮ੍ਰਿਤਸਰ ‘ਚ ਵਿਸ਼ਾਲ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਭਗਵੰਤ ਮਾਨ ਅਤੇ ਆਪ ਦੇ ਹੋਰ ਵੱਡੇ ਆਗੂ ਸ਼ਾਮਲ ਸਨ। ਕੇਜਰੀਵਾਲ ਨੇ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਆਪ ਉਮੀਦਵਾਰ ਅਜੇ ਗੁਪਤਾ ਦੇ ਹੱਕ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨਾਂ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਗਿਆ। (Kejriwal in Amritsar)

ਕੇਜਰੀਵਾਲ ਨੇ ਕਿਹਾ ਕਿ ਜਿੱਥੇ ਆਪ ਦੇ ਉਮੀਦਵਾਰ ਨੂੰ ਜਿੱਤ ਦਿਵਾਉਣੀ ਹੈ ਉੱਥੇ ਹੀ ਭਗਵੰਤ ਮਾਨ ਨੂੰ ਪੰਜਾਬ ਦਾ ਸੀਐਮ ਬਣਾਉਣ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਥੋੜ੍ਹੇ ਦਿਨ ਰਹਿ ਗਏ ਚੋਣਾਂ ਵਿੱਚ ਜਿਸਦੇ ਚੱਲਦੇ ਆਪ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਗਾ ਦੇਣਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਐਜੂਕੇਸਨ ਸਿਸਟਮ ਤੇ ਹਸਪਤਾਲਾਂ ’ਚ ਸੁਧਾਰ ਕੀਤਾ ਜਾਵੇਗਾ ਜਿਵੇਂ ਅਸੀਂ ਦਿੱਲੀ ’ਚ ਕੀਤਾ ਹੈ।

ਕੇਜਰੀਵਾਲ ਨੇ ਕਾਂਗਰਸ ’ਚੇ ਨਿਸ਼ਾਨ ਵਿੰਨ੍ਹਦਿਆਂ ਕਿਹਾ ਕਿ ਜੋ ਪਾਰਟੀ ਮਿਲ ਕੇ ਚੋਣਾਂ ਨਹੀਂ ਲੜ ਸਕਦੀ, ਉਹ ਪੰਜਾਬ ਨੂੰ ਕੀ ਭਵਿੱਖ ਦੇਵੇਗੀ। ਉਨਾਂ ਕਿਹਾ ਕਿ ਚੰਨੀ ਚਮਕੌਰ ਸਾਹਿਬ ਤੇ ਭਦੌੜ ਸੀਟ ਤੋਂ ਚੋਣ ਲੜ ਰਹੇ ਹਨ। ਸਰਵੇ ’ਚ ਉਹ ਦੋਵਾਂ ਸੀਟਾਂ ਤੋ ਹਾਰ ਰਹੇ ਹਨ। ਉਨਾਂ ਕਿਹਾ ਕਿ ਚੰਨੀ ਸਾਹਿਬ ਦੇ ਹਲਕੇ ’ਚ ਰੇਤਾ ਚੋਰੀ ਹੋ ਰਿਹਾ ਹੈ ਤੇ ਉਨਾਂ ਦੇ ਭਾਣਜੇ ਨੇ ਈਡੀ ਸਾਹਮਣੇ ਕਈ ਖੁਲਾਸੇ ਕੀਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here