ਬੀਤੇ ਦਿਨੀਂ ਰਾਜਸਥਾਨ ’ਚ ਹੋਏ ਇੱਕ ਦਰਦਨਾਕ ਸੜਕ ਹਾਦਸੇ ’ਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਮ੍ਰਿਤਕਾਂ ਦਾ ਅੰਤਿਮ ਸਸਕਾਰ ਦਿਲ ਦਹਿਲਾ ਦੇਣ ਵਾਲਾ ਸੀ ਰੋਜ਼ਾਨਾ ਹੀ ਦੇਸ਼ ਅੰਦਰ ਅਜਿਹੇ ਹਾਦਸੇ ਕਿਤੇ ਨਾ ਕਿਤੇ ਵਾਪਰਦੇ ਰਹਿੰਦੇ ਹਨ ਬਿਨਾਂ ਸ਼ੱਕ ਦੇਸ਼ ਅੰਦਰ ਸੜਕਾਂ ਦਾ ਜਾਲ ਵਿਛ ਰਿਹਾ ਹੈ ਫੋਰ ਲੇਨ ਅਤੇ ਸਿਕਸ ਲੇਨ ਸੜਕੀ ਮਾਰਗ ਬਣ ਰਹੇ ਹਨ ਸੜਕ ਹਾਦਸਿਆਂ ਦੇ ਪਹਿਲਾਂ ਵਾਲੇ ਕਾਰਨ ਖਤਮ ਹੋ ਰਹੇ ਹਨ ਜਦੋਂ ਇਹ ਕਿਹਾ ਜਾਂਦਾ ਸੀ ਕਿ ਤੰਗ ਸੜਕਾਂ ਜਾਂ ਟੁੱਟੀਆਂ ਸੜਕਾਂ ਕਾਰਨ ਹਾਦਸੇ ਵਾਪਰਦੇ ਹਨ ਹੁਣ ਅਜਿਹਾ ਨਹੀਂ ਰਿਹਾ, ਸੜਕਾਂ ਚੌੜੀਆਂ ਹੋ ਗਈਆਂ ਹਨ ਫੁੱਟਪਾਥ ਹੋਣ ਕਾਰਨ ਗੱਡੀਆਂ ਦੇ ਆਹਮੋ -ਸਾਹਮਣੇ ਦੀ ਟੱਕਰ ਦੇ ਆਸਾਰ ਘਟ ਰਹੇ ਹਨ। ਫ਼ਿਰ ਵੀ ਹਾਦਸਿਆਂ ਦੀ ਗਿਣਤੀ ਨਾ ਘਟਣਾ ਚਿੰਤਾਜਨਕ ਹੈ ਅਸਲ ’ਚ ਸਾਧਨਾਂ ਨੂੰ ਚਲਾਉਣ ’ਚ ਲਾਪਰਵਾਹੀ ਹਾਦਸਿਆਂ ਦਾ ਵੱਡਾ ਕਾਰਨ ਹੈ ਸਾਲ 2022 ’ਚ ਪੌਣੇ ਦੋ ਲੱਖ ਦੇ ਕਰੀਬ ਮੌਤਾਂ ਸੜਕ ਹਾਦਸਿਆਂ ’ਚ ਹੋਈਆਂ ਹਨ। (Road Safety)
ਇਹ ਵੀ ਪੜ੍ਹੋ : ‘ਮੈ ਪੰਜਾਬ ਬੋਲਦਾ ਹਾਂ’ ’ਤੇ ਵਿਰੋਧੀਆ ਨਾਲ ਭਿੜਨਗੇ ਭਗਵੰਤ ਮਾਨ
ਵਧਦੀ ਆਬਾਦੀ ਦੇ ਮੁਤਾਬਕ ਸਾਧਨਾਂ ਦੀ ਗਿਣਤੀ ’ਚ ਬੇਤਹਾਸ਼ਾ ਵਾਧਾ ਹੋਇਆ ਹੈ ਰੋਜ਼ਾਨਾ ਲੱਖਾਂ ਨਵੇਂ ਵਾਹਨ ਸੜਕਾਂ ’ਤੇ ਉੱਤਰ ਰਹੇ ਹਨ ਪਰ ਗੱਡੀ ਚਲਾਉਣ ਦੀ ਸਹੀ ਸਿਖਲਾਈ ਨਾ ਹੋਣ ਕਾਰਨ ਜਾਂ ਭ੍ਰਿਸ਼ਟਾਚਾਰ ਕਾਰਨ ਅਣਜਾਣ ਵਿਅਕਤੀਆਂ ਨੂੰ ਡਰਾਇਵਿੰਗ ਲਾਇਸੈਂਸ ਜਾਰੀ ਹੋਣ ਕਰਕੇ ਹਾਦਸੇ ਵਾਪਰ ਰਹੇ ਹਨ ਗੱਡੀਆਂ ਦੀ ਰਫਤਾਰ ਤੈਅ ਨਿਯਮ ਦੇ ਮੁਤਾਬਕ ਨਹੀਂ ਹੁੰਦੀ ਕਈ ਡਰਾਇਵਰ ਗੱਡੀ ਚਲਾਉਂਦੇ ਘੱਟ ਤੇ ਸਟੰਟ ਜ਼ਿਆਦਾ ਕਰਦੇ ਹਨ ਲਾਪਰਵਾਹੀ ਕਰਨ ਵਾਲਾ ਇੱਕ ਵਿਅਕਤੀ ਕਈਆਂ ਦੀ ਜਾਨ ਲਈ ਖਤਰਾ ਬਣ ਜਾਂਦਾ ਹੈ ਲਾਪਰਵਾਹੀ ਕਰਨ ਵਾਲੇ ਖਿਲਾਫ਼ ਜੇਕਰ ਸਮੇਂ ਸਿਰ ਕਾਰਵਾਈ ਹੋਵੇ ਤਾਂ ਹਾਦਸਿਆਂ ’ਚ ਕਮੀ ਆਉਣੀ ਯਕੀਨੀ ਹੈ ਬਾਹਰਲੇ ਮੁਲਕਾਂ ’ਚ ਗਏ ਭਾਰਤੀ ਇਸ ਗੱਲ ਦਾ ਜ਼ਿਕਰ ਬੜੀ ਵਿਸ਼ੇਸ਼ ਤੌਰ ’ਤੇ ਕਰਦੇ ਹਨ ਜਿਵੇਂ ਉੱਥੇ ਡਰਾਇਵਿੰਗ ਕੋਈ ਅਜ਼ੂਬਾ ਹੋਵੇ ਗਲਤ ਢੰਗ ਨਾਲ ਗੱਡੀ ਚਲਾਉਣ ਵਾਲੇ ਤੋਂ ਵਿਦੇਸ਼ਾਂ ਅੰਦਰ ਡਰਾਇਵਿੰਗ ਲਾਇਸੈੱਸ ਹੀ ਖੋਹ ਲਿਆ ਜਾਂਦਾ ਹੈ। (Road Safety)
ਉੁਥੇ ਸਾਰੇ ਚੁੱਪ-ਚਾਪ ਕਾਨੂੰਨ ਮੰਨਦੇ ਹਨ ਪਰ ਇੱਧਰ ਗਲਤ ਢੰਗ ਨਾਲ ਗੱਡੀ ਚਲਾਉਣ ਵੇਲੇ ਫੜੇ ਜਾਣ ’ਤੇ ਟ੍ਰੈਫਿਕ ਪੁਲਿਸ ਦੇ ਅਫਸਰ ਦੇ ਕੰਨ ਨਾਲ ਵਿਧਾਇਕ ਦਾ ਫੋਨ ਲਾ ਦਿੰਦੇ ਹਨ ਬੱਸ ਇਹੀ ਫਰਕ ਹੈ ਕਿ ਉੱਥੇ ਅਜਿਹੀ ਕਲਚਰ ਨਹੀਂ ਜੋ ਗਲਤ ਕਰਦਾ ਹੈ, ਉਹੀ ਭੁਗਤਦਾ ਹੈ ਅਸਲ ’ਚ ਸੋਚ ਤੇ ਸਿਸਟਮ ਦੋਵੇਂ ਹੀ ਬਦਲਣ ਨਾਲ ਸੁਧਾਰ ਹੋ ਸਕਦਾ ਹੈ ਜੇਕਰ ਸਿਸਟਮ ਸਖਤ ਤੇ ਮਜ਼ਬੂਤ ਹੈ ਤਾਂ ਸੋਚ ਆਪੇ ਹੀ ਬਦਲ ਜਾਵੇਗੀ ਸਰਕਾਰੀ ਸਿਸਟਮ ’ਚ ਖਾਮੀਆਂ ਨੂੰ ਦਰੁਸਤ ਕੀਤਾ ਜਾਵੇ ਤਾਂ ਸੁਧਾਰ ਹੋਵੇਗਾ ਹੀ ਟੈ੍ਰਫਿਕ ਸਿਸਟਮ ਨੂੰ ਏਨਾ ਮਜ਼ਬੂਤ ਬਣਾਉਣ ਦੀ ਲੋੜ ਹੈ ਕਿ ਮਾਹੌਲ ਹੀ ਅਜਿਹਾ ਬਣ ਜਾਵੇ ਕਿ ਕੋਈ ਲਾਪਰਵਾਹੀ ਕਰਨ ਦੀ ਹਿੰਮਤ ਹੀ ਨਾ ਕਰੇ। (Road Safety)