Road Accident: ਦੋ ਗੱਡੀਆਂ ਦੀ ਟੱਕਰ ’ਚ ਤਿੰਨ ਮੌਤਾਂ, ਕਈ ਜਣੇ ਗੰਭੀਰ ਜਖ਼ਮੀ

Road Accident
ਟੱਕਰ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨੀਆਂ ਗੱਡੀਆਂ। ਤਸਵੀਰਾਂ: ਰਾਮ ਸਰੂਪ ਪੰਜੋਲਾ

Road Accident: ਪਟਿਆਲਾ-ਕੈਥਲ ਹਾਈਵੇ ’ਤੇ ਕੁਲੇ ਮਾਜਰਾ ਬੀੜ ਨਜ਼ਦੀਕ ਵਾਪਰਿਆ ਭਿਆਨਕ ਹਾਦਸਾ

Road Accident: (ਰਾਮ ਸਰੂਪ ਪੰਜੋਲਾ) ਸਨੌਰ। ਪਟਿਆਲਾ-ਕੈਥਲ ਹਾਈਵੇ ’ਤੇ ਪਿੰਡ ਕੁਲੇ ਮਾਜਰਾ ਬੀੜ ਨੇੜੇ ਲੰਘੀ ਰਾਤ ਦੋ ਗੱਡੀਆਂ ਦੀ ਆਹਮਣੇ-ਸਾਹਮਣੇ ਹੋਈ ਟੱਕਰ ’ਚ ਦੋ ਔਰਤਾਂ ਸਮੇਤ ਤਿੰਨ ਮੌਤਾਂ ਹੋ ਗਈਆਂ ਅਤੇ ਪੰਜ ਜਣੇ ਜਖ਼ਮੀ ਹੋ ਗਏ। ਮ੍ਰਿਤਕ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ ਘਿਓਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਜਵਾਈ ਹਰਿੰਦਰ ਸਿੰਘ 38 ਸਾਲ ਆਪਣੇ ਮਾਂ-ਬਾਪ ਨਾਲ ਆਪਣੇ ਸਹੁਰਿਆਂ ਪਿੰਡ ਘਿਓਰਾ ਤੋਂ ਇੱਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਸਵਿਵਟ ਗੱਡੀ ’ਚ ਸਵਾਰ ਹੋ ਕੇ ਆਪਣੇ ਪਿੰਡ ਘਨੌਰ ਲਾਗੇ ਲਲੋਦੀ ਪੁਰ ਜਾ ਰਹੇ ਸਨ।

ਇਹ ਵੀ ਪੜ੍ਹੋ: Punjab Murder News: ਆਪ ਆਗੂ ਰਾਜਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਜਦੋਂ ਇਹ ਪਿੰਡ ਕੁਲੇ ਮਾਜਰਾ ਬੀੜ ਕੋਲ ਪਹੁੰਚੇ ਤਾਂ ਅੱਗੋਂ ਤੇਜ਼ ਰਫਤਾਰ ’ਚ ਆ ਰਹੀ ਸਵਿਵਟ ਗੱਡੀ ਜਿਸ ਵਿਚ ਪੰਜ ਜਣੇ ਸਵਾਰ ਸਨ, ਨਾਲ ਭਿਆਨਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿੱਚ ਉਸ ਦੇ ਜਵਾਈ ਹਰਿੰਦਰ ਸਿੰਘ 38 ਸਾਲ ਪੁੱਤਰ ਚੇਤਨ ਸਿੰਘ ਉਸ ਦੀ ਮਾਤਾ ਜਸਪਾਲ ਕੌਰ 55 ਸਾਲ ਦੀ ਮੌਤ ਹੋ ਗਈ, ਜਦੋਂਕਿ ਦੂਜੀ ਗੱਡੀ ’ਚ ਸਵਾਰ ਇੱਕ ਔਰਤ ਪੂਨਮ ਕੁਮਾਰੀ (55 ਸਾਲ) ਪਤਨੀ ਪਵਨ ਕੁਮਾਰ ਦੀ ਮੌਤ ਹੋ ਗਈ। ਹਾਦਸੇ ’ਚ ਗੰਭੀਰ ਜਖ਼ਮੀ ਹੋਏ ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਜੇਰੇ ਇਲਾਜ ਹਨ ਸਦਰ ਪੁਲਿਸ ਘਟਨਾ ਦੀ ਜਾਂਚ ’ਚ ਲੱਗੀ ਹੋਈ ਹੈ।

LEAVE A REPLY

Please enter your comment!
Please enter your name here