ਸਰਸਾ (ਸੁਨੀਲ ਵਰਮਾ)। ਸ਼ਨਿੱਚਰਵਾਰ ਸਵੇਰੇ ਸਥਾਨਕ ਬੇਗੂ ਰੋਡ ‘ਤੇ ਗੱਤਾ ਫੈਕਟਰੀ ਦੇ ਕੋਲ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਇਲੈਕਟ੍ਰਿਕ ਸਕੂਟਰੀ ਸਵਾਰ ਔਰਤ ਦੀ ਮੌਤ ਹੋ ਗਈ। ਜਦਕਿ ਦੂਸਰੀ ਔਰਤ ਗੰਭੀਰ ਜ਼ਖਮੀ ਹੈ, ਜਿਸ ਨੂੰ ਅਗਰੋਹਾ ਰੈਫਰ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੀਤ ਨਗਰ ਗਲੀ ਨੰਬਰ 13 ਦੀ ਰਹਿਣ ਵਾਲੀ ਪ੍ਰਿਅੰਕਾ ਅਤੇ ਪ੍ਰੀਤ ਨਗਰ ਗਲੀ ਨੰਬਰ 11 ਦੀ ਰਹਿਣ ਵਾਲੀ ਕਰਮਜੀਤ ਅੱਜ ਸਵੇਰੇ ਧਾਰਮਿਕ ਸਥਾਨ ‘ਤੇ ਸੇਵਾ ਕਰਨ ਜਾ ਰਹੀਆਂ ਸਨ। (Sirsa News)
Also Read : Holiday: ਪੰਜਾਬ ’ਚ ਛੁੱਟੀ ਦਾ ਐਲਾਨ, ਬੰਦ ਰਹਿਣਗੇ ਅਦਾਰੇ

ਦੱਸਿਆ ਜਾ ਰਿਹਾ ਹੈ ਕਿ ਪਿੱਛੇ ਤੋਂ ਆ ਰਹੇ ਇਕ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ‘ਚ ਸਕੂਟਰੀ ਦੇ ਪਿੱਛੇ ਬੈਠੀ ਪ੍ਰਿਅੰਕਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਉਸ ਦੀ ਮੌਤ ਹੋ ਗਈ। ਉਕਤ ਸਕੂਟੀ ਚਲਾ ਰਹੀ ਕਰਮਜੀਤ ਕੌਰ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਅਤੇ ਉਸ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ, ਬਾਅਦ ‘ਚ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਸਕੂਟਰੀ ਚਕਨਾਚੂਰ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਟਰੱਕ ਚਾਲਕ ਸਕੂਟਰੀ ਨੂੰ ਕਰੀਬ ਡੇਢ ਕਿਲੋਮੀਟਰ ਤੱਕ ਘਸੀਟਦਾ ਲੈ ਗਿਆ। (Sirsa News)