ਸਮਰਾਲਾ ਵਿਖੇ ਚਾਰ ਧਾਮ ਯਾਤਰੀਆਂ ਦੀ ਬੱਸ ਖੜੇ ਟਰਾਲੇ ’ਚ ਵੱਜੀ, ਦੋ ਯਾਤਰੀਆਂ ਦੀ ਮੌਤ | Road Accident
- 15 ਦੇ ਕਰੀਬ ਯਾਤਰੀ ਹੋਏ ਗੰਭੀਰ ਜ਼ਖਮੀ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਅੱਜ ਤੜਕੇ ਪੰਜ ਤੋਂ ਸਾਢੇ ਪੰਜ ਵਜੇ ਦੇ ਵਿਚਕਾਰ ਸਮਰਾਲਾ ਨੇੜਲੇ ਪਿੰਡ ਚਹਿਲਾਂ ਦੇ ਨੈਸ਼ਨਲ ਹਾਈਵੇ ਤੇ ਇੰਦੌਰ ਤੋਂ ਚੱਲੀ ਚਾਰ ਧਾਮ ਯਾਤਰਾ ਲਈ ਯਾਤਰੀਆਂ ਨਾਲ ਭਰੀ ਇੱਕ ਬੱਸ ਸੜਕ ਵਿਚਾਲੇ ਖੜੇ ਟਿੱਪਰ ਟਰਾਲੇ ’ਚ ਜਾ ਵੱਜੀ। ਇਹ ਹਾਦਸਾ ਇਨਾ ਭਿਆਨਕ ਸਾਬਤ ਹੋਇਆ ਕਿ ਬੱਸ ਦਾ ਇੱਕ ਪੂਰਾ ਪਾਸਾ ਹੀ ਨੁਕਸਾਨਿਆ ਗਿਆ ਤੇ ਬੱਸ ’ਚ ਬੈਠੇ ਯਾਤਰੀਆਂ ’ਚ ਚੀਕ ਚਿਹਾੜਾ ਮੱਚ ਗਿਆ। (Road Accident)
ਇਸ ਘਟਨਾ ਤੋਂ ਬਾਅਦ ਮੌਕੇ ਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਇਕੱਠੇ ਹੋਏ ਤੇ ਉਨ੍ਹਾਂ ਨੇ ਬੱਸ ’ਚ ਫਸੇ ਯਾਤਰੀਆਂ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਆਰੰਭੇ। ਮੌਕੇ ’ਤੇ ਸਮਰਾਲਾ ਪੁਲਿਸ ਵੀ ਪਹੁੰਚ ਗਈ ਸੀ ਤੇ ਬੱਸ ’ਚੋਂ ਜਖਮੀ ਯਾਤਰੀਆਂ ਨੂੰ ਕੱਢ ਕੇ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ। ਇਸ ਹਾਦਸੇ ਵਿੱਚ ਦੋ ਮਹਿਲਾ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਹੋਰ ਯਾਤਰੀ ਦੀ ਹਾਲਤ ਬੜੀ ਨਾਜੁਕ ਦੱਸੀ ਜਾ ਰਹੀ ਹੈ। (Road Accident)
ਇਸ ਮੌਕੇ ਰਾਹਤ ਕਾਰਜਾਂ ਲਈ ਪੁੱਜੇ ਇੱਕ ਪਿੰਡ ਵਾਸੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 5:30 ਵਜੇ ਦੇ ਕਰੀਬ ਹੋਇਆ ਅਤੇ ਹਾਦਸੇ ਦੀ ਆਵਾਜ ਸੁਣ ਕੇ ਪਿੰਡ ਦੇ ਲੋਕ ਬਚਾਅ ਕਾਰਜਾਂ ਲਈ ਤੁਰੰਤ ਮੌਕੇ ’ਤੇ ਪਹੁੰਚੇ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਐਸਐਚ ਓ ਸਮਰਾਲਾ ਰਾਉ ਬਰਿੰਦਰ ਸਿੰਘ ਨੇ ਦੱਸਿਆ, ਕਿ ਉਨ੍ਹਾਂ ਨੂੰ ਸਵੇਰੇਪਜ ਵਜੇ ਇਸ ਦੁਰਘਟਨਾ ਦੀ ਜਾਣਕਾਰੀ ਮਿਲੀ ਅਤੇ ਉਹ ਤੁਰੰਤ ਪੁਲਿਸ ਫੋਰਸ ਲੈ ਕੇ ਮੌਕੇ ’ਤੇ ਪਹੁੰਚ ਗਏ। ਪੁਲਿਸ ਮੁਤਾਬਕ ਇਹ ਹਾਦਸਾ ਡਰਾਈਵਰ ਦੀ ਅੱਖ ਲੱਗ ਜਾਣ ਕਾਰਨ ਵਾਪਰਿਆ ਹੈ। (Road Accident)