Sunam Road Accident: ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਹੁਣ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਕੀਤਾ ਸ਼ੁਰੂ

Sunam Road Accident
ਤਸਵੀਰ: ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁੰਨ। ਤਸਵੀਰ: ਕਰਮ ਥਿੰਦ

ਸੁਨਾਮ-ਪਟਿਆਲਾ ਮੁੱਖ ਮਾਰਗ ਤੋਂ ਚੱਕਾ ਜਾਮ ਹਟਾ ਕੇ ਮੰਤਰੀ ਦੀ ਕੋਠੀ ਅੱਗੇ ਕੀਤਾ ਸ਼ੁਰੂ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸੁਨਾਮ-ਪਟਿਆਲਾ ਰੋਡ ’ਤੇ ਮਨਰੇਗਾ ਮਜ਼ਦੂਰਾਂ ਦੇ ਹੋਏ ਹਾਦਸੇ ਦੇ ਵਿੱਚ ਚਾਰ ਜਣਿਆਂ ਦੀ ਜਾਨ ਚਲੀ ਗਈ ਸੀ। ਇਸ ਹਾਦਸੇ ਉਪਰੰਤ ਉਸੇ ਸਮੇਂ ਤੋਂ ਲੈ ਕੇ ਅੱਜ ਚੌਥੇ ਦਿਨ ਦੁਪਹਿਰ ਤੱਕ ਤਾਂ ਉਸੇ ਜਗ੍ਹਾ ਤੇ ਸੁਨਾਮ-ਪਟਿਆਲਾ ਰੋਡ ’ਤੇ ਪਿੰਡ ਬਿਸ਼ਨਪੁਰਾ ਵਿਖੇ ਡੇਢ ਦਰਜਨ ਦੇ ਕਰੀਬ ਜਥੇਬੰਦੀਆਂ ਵੱਲੋਂ ਧਰਨਾ ਲਾ ਕੇ ਚੱਕਾ ਜਾਮ ਕੀਤਾ ਹੋਇਆ ਸੀ। ਉਸੇ ਸਮੇਂ ਤੋਂ ਲੈ ਕੇ ਪ੍ਰਸ਼ਾਸਨ ਵੱਲੋਂ ਵੀ ਧਰਨਾਕਾਰੀਆਂ ਨਾਲ ਕਈ ਵਾਰ ਰਾਬਤਾ ਕੀਤਾ ਗਿਆ। ਪ੍ਰੰਤੂ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ ਸਨ। ਇਸ ਸਭ ਦੇ ਚੱਲਦੇ ਸਮੂਹ ਜਥੇਬੰਦੀਆਂ ਵੱਲੋਂ ਪਿੰਡ ਬਿਸਨਪੁਰਾ ਵਿਖੇ ਕੀਤੇ ਗਏ ਚੱਕਾਂ ਜਾਮ ਨੂੰ ਚੱਕ ਕੇ ਹੁਣ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਲਗਾ ਦਿੱਤਾ ਗਿਆ ਹੈ, ਹੁਣ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਪੀੜਿਤ ਪਰਿਵਾਰ ਅਤੇ ਵੱਡੀ ਗਿਣਤੀ ਦੇ ਵਿੱਚ ਜਥੇਬੰਦੀਆਂ ਦੇ ਲੋਕ ਧਰਨਾ ਲਾ ਕੇ ਬੈਠੇ ਹਨ ਅਤੇ ਸਰਕਾਰ ਖਿਲਾਫ ਰੋਸ ਭਰਪੂਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। Sunam Road Accident

10 ਲੱਖ ਰੁਪਏ ਮੁਆਵਜਾ, ਸਰਕਾਰੀ ਨੌਕਰੀ ਸਮੇਤ ਹੋਰ ਮੰਗਾਂ ਲਿਖਤੀ ਰੂਪ ‘ਚ ਦੇਣ ਦੀ ਮੰਗ

ਦੱਸਣਯੋਗ ਹੈ ਕਿ ਹੋਏ ਹਾਦਸੇ ‘ਚ ਮਾਰੇ ਗਏ ਚਾਰ ਮਨਰੇਗਾ ਮਜ਼ਦੂਰਾਂ ‘ਚੋਂ ਦੋ ਮਜ਼ਦੂਰਾਂ ਛੋਟਾ ਸਿੰਘ ਅਤੇ ਗੁਰਦੇਵ ਕੌਰ ਦਾ ਉਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਸਸਕਾਰ ਕਰ ਦਿੱਤਾ ਗਿਆ ਸੀ ਪਰ ਬਾਕੀ ਰਹਿੰਦੇ ਦੋ ਜਰਨੈਲ ਸਿੰਘ ਉਰਫ ਜੈਲਾ ਅਤੇ ਹਰਪਾਲ ਸਿੰਘ ਉਰਫ ਪਾਲਾ ਦਾ ਅਜੇ ਤੱਕ ਪ੍ਰਸ਼ਾਸਨ ਨਾਲ ਸਹਿਮਤੀ ਨਾ ਬਣਨ ਕਾਰਨ ਸਸਕਾਰ ਨਹੀਂ ਹੋ ਸਕਿਆ।

ਇਸ ਸਮੇ ਸੰਬੋਧਿਨ ਕਰਦਿਆਂ ਐਕਸ਼ਨ ਕਮੇਟੀ ਦੇ ਆਗੂ ਪ੍ਰਗਟ ਸਿੰਘ ਕਾਲਾਝਾੜ, ਗੋਬਿੰਦ ਸਿੰਘ ਛਾਜਲੀ, ਹਰਭਗਵਾਨ ਸਿੰਘ ਮੂਨਕ, ਸਤਪਾਲ ਸਿੰਘ ਬਹਿਣੀਵਾਲ, ਹਰਪ੍ਰੀਤ ਕੌਰ ਧੂਰੀ, ਹਰਪਾਲ ਕੌਰ ਟਿੱਬੀ, ਵਰਿੰਦਰ ਕੋਸ਼ਕ, ਬਹਾਲ ਸਿੰਘ ਬੇਨੜਾ, ਕਸ਼ਮੀਰ ਸਿੰਘ ਗਦਾਈਆ, ਕਰਨੈਲ ਸਿੰਘ ਨੀਲੋਵਾਲ, ਹਰਜਸ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਣ, ਪਰਿਵਾਰ ਦੇ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ, ਮ੍ਰਿਤਕਾਂ ਦੇ ਪਰਿਵਾਰਾਂ ਦਾ ਹਰ ਤਰ੍ਹਾਂ ਦਾ ਕਰਜਾ ਮਾਫ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪ੍ਰਸਾਸ਼ਨ ਵੱਲੋਂ ਪੀੜਤ ਪਰਿਵਾਰਾਂ ਨੂੰ ਲਿਖਤੀ ਭਰੋਸਾ ਨਹੀ ਦਿੱਤਾ ਜਾਂਦਾ ਉਦੋਂ ਤੱਕ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ।

Sunam Road Accident
Sunam Road Accident: ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਹੁਣ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਕੀਤਾ ਸ਼ੁਰੂ

ਇਹ ਵੀ ਪੜ੍ਹੋ: Sangrur News: ਨਵੇਂ ਆਏ ਡੀਸੀ ਸੰਦੀਪ ਰਿਸ਼ੀ ਨੂੰ ਮਿਲੇ ਸੰਜੀਵ ਬਾਂਸਲ ਸੁਲਰ ਘਰਾਟ

ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਜਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਲੋਕ ਸੰਗਰਾਮ ਮੋਰਚਾ ਦੇ ਆਗੂ ਨਰਿੰਦਰ ਨਿੰਦੀ, ਬਲਜੀਤ ਕੌਰ ਸਤੋਜ, ਚਮਕੌਰ ਸਿੰਘ ਬਾਗੜੀਆਂ ਸ਼ੇਰ ਸਿੰਘ ਫਰਵਾਹੀ ਸਿੰਘ ਖੋਖਰ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਗੁਰਵਿੰਦਰ ਸਿੰਘ ਬੋੜਾ, ਮੇਜਰ ਸਿੰਘ ਉੱਪਲੀ ਆਦਿ ਨੇ ਵੀ ਸੰਬੋਧਨ ਕੀਤਾ। Sunam Road Accident

ਐਕਸ਼ਨ ਕਮੇਟੀ ਨਾਲ ਕੀਤੀ ਮੀਟਿੰਗ ਰਹੀ ਬੇਸਿੱਟਾ

ਇਸ ਸਮੇ ਐਸਡੀਐਮ ਸੁਨਾਮ ਪ੍ਰਮੋਦ ਸਿੰਗਲਾ, ਐਸ ਪੀ ਸੰਗਰੂਰ ਪਰਵਿੰਦਰ ਸਿੰਘ ਚੀਮਾ ਅਤੇ ਐਸ ਐਚ ਓ ਸੁਨਾਮ ਇੰਸਪੈਕਟਰ ਪ੍ਰਤੀਕ ਜਿੰਦਲ ਵਲੋਂ ਮਸਲੇ ਦੇ ਹੱਲ ਲਈ ਐਕਸ਼ਨ ਕਮੇਟੀ ਨਾਲ ਗੱਲਬਾਤ ਕੀਤੀ ਗਈ ਜੋ ਬੇਸਿੱਟਾ ਰਹੀ ਹੈ।