ਮੌੱਕੇ ’ਤੇ ਮੌਜ਼ੂਦ ਪੀਸੀਆਰ ਮੁਲਾਜ਼ਮਾਂ ਨੇ ਮੁਸ਼ਕਿਲ ਨਾਲ ਕੱਢਿਆ ਕਾਰ ਚਾਲਕ ਬਾਹਰ
Road Accident: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫਰੀਦਕੋਟ-ਕੋਟਕਪੂਰਾ ਰੋਡ ’ਤੇ ਨਹਿਰਾਂ ਉਪਰ ਚੱਲ ਰਹੇ ਨਵੇਂ ਪੁਲ ਦੇ ਨਿਰਮਾਣ ਤਹਿਤ ਰਸਤੇ ਨੂੰ ਬੇਰੀਕੇਟ ਲਗਾ ਕੇ ਬੰਦ ਕੀਤਾ ਹੋਇਆ ਹੈ ਪਰ ਬੀਤੇ ਮੰਗਲਵਾਰ ਦੀ ਦੇਰ ਰਾਤ ਸ਼ਹਿਰ ਵਾਲੇ ਪਾਸੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਸਵਿਫਟ ਡਿਜ਼ਾਇਰ ਕਾਰ ਬੇਰੀਕੇਟ ਤੋੜ ਪੁਲ ਦੇ ਨਿਰਮਾਣ ਲਈ ਪੁੱਟੇ ਗਏ ਟੋਏ ਵਿੱਚ ਜਾ ਡਿੱਗੀ।
ਇਹ ਵੀ ਪੜ੍ਹੋ: Faridkot News: ਐਸਐਸਪੀ ਫਰੀਦਕੋਟ ਵੱਲੋਂ ਸਿੱਖਿਆ ਅਤੇ ਖੇਡਾਂ ’ਚ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀ ਕੀਤੇ ਸਨਮਾਨਿ…
ਜਾਣਕਾਰੀ ਦਿੰਦੇ ਹੋਏ ਪੀਸੀਆਰ ਦੇ ਮੁਲਾਜ਼ਮ ਨੇ ਦੱਸਿਆ ਕਿ ਰਾਤ ਕਰੀਬ ਸਾਢੇ 12 ਵਜੇ ਜਦੋਂ ਉਹ ਡੀਸੀ ਸਾਹਿਬ ਦੀ ਕੋਠੀ ਨਜ਼ਦੀਕ ਡਿਊਟੀ ’ਤੇ ਸਨ ਤਾਂ ਜ਼ੋਰਦਾਰ ਆਵਾਜ਼ ਆਈ ਅਤੇ ਜਦ ਅਸੀਂ ਭੱਜ ਕੇ ਮੌੱਕੇ ’ਤੇ ਆਏ ਤਾਂ ਦੇਖਿਆ ਕਿ ਇੱਕ ਕਾਰ ਪੁਲ ਬਣਨ ਲਈ ਪੁਟੇ ਟੋਏ ’ਚ ਡਿੱਗ ਗਈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਲਾਈਨ ਦੇ ਗਾਰਡ ਨੂੰ ਵੀ ਸੱਦਿਆ ਅਤੇ ਮੌੱਕੇ ਤੋਂ ਕਾਰ ’ਚ ਸਵਾਰ ਨੌਂਜਵਾਨ ਨੂੰ ਬਾਹਰ ਕੱਢਿਆ ਜਿਸ ਦੇ ਮਾਮੂਲੀ ਸੱਟਾਂ ਵੱਜੀਆਂ ਸਨ ਪਰ ਬਹੁਤ ਵੱਡਾ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਪਾਰਕ ਐਵਨਿਓ ਦਾ ਰਹਿਣ ਵਾਲਾ ਹੈ ਜਿਸਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੇਡੀਕਲ ਹਸਪਤਾਲ ਪਹੁੰਚਾਇਆ ਗਿਆ ਹੈ।