ਖੁਰਾਕੀ ਤੇਲ ਕੀਮਤਾਂ ’ਚ ਇਜ਼ਾਫਾ
ਕੋਰੋਨਾ ਕਾਲ ਦੌਰਾਨ ਖੁਰਾਕੀ ਤੇਲਾਂ ’ਚ ਆਈ ਮਹਿੰਗਾਈ ਨੇ ਮੱਧ ਵਰਗ ਤੇ ਗਰੀਬ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ ਨਾਰੀਅਲ, ਸੂਰਜਮੁਖੀ, ਸਰੋ੍ਹਂ ਤੇ ਬਨਸਪਤੀ ਤੇਲਾਂ ਦੀਆਂ ਕੀਮਤਾਂ ’ਚ ਹੋਏ ਭਾਰੀ ਵਾਧੇ ਕਾਰਨ ਰਸੋਈ ਦਾ ਬਜਟ ਬੁਰੀ ਤਰ੍ਹਾਂ ਗੜਬੜਾ ਗਿਆ ਹੈ ਸਰਕਾਰ ਦਾ ਤਰਕ ਹੈ ਕਿ ਖੁਰਾਕੀ ਤੇਲਾਂ ਲਈ ਵਿਦੇਸ਼ਾਂ ’ਤੇ ਨਿਰਭਰਤਾ ਇਸ ਮਾਮਲੇ ’ਚ ਵੱਡੀ ਸਮੱਸਿਆ ਹੈ ਸਬੰਧਤ ਦੇਸ਼ਾਂ ’ਚ ਮੌਸਮ ਤੇ ਹੋਰ ਕਾਰਨਾਂ ਕਰਕੇ ਤੇਲ ਉਤਪਾਦਨ ’ਚ ਆਈ ਗਿਰਾਵਟ ਨੇ ਤੇਲ ਕੀਮਤਾਂ ਵਧਾ ਦਿੱਤੀਆਂ ਹਨ
ਪਾਮ ਤੇਲ ਦੀ ਕੁੱਲ ਖ਼ਪਤ ਦਾ 60 ਫੀਸਦ ਤੋਂ ਜ਼ਿਆਦਾ ਇੰਡੋਨੇਸ਼ੀਆ, ਮਲੇਸ਼ੀਆ, ਯੂਕ੍ਰੇਨ ਤੇ ਰੂਸ ਤੋਂ ਮੰਗਵਾਇਆ ਜਾਂਦਾ ਹੈ ਸੋਇਆਬੀਨ ਤੇਲ ਦੀ ਖ਼ਪਤ ਦਾ 80 ਫੀਸਦੀ ਅਰਜਨਟੀਨਾ ਤੇ ਬ੍ਰਾਜ਼ੀਲ ਤੋਂ ਅਤੇ ਸੂਰਜਮੁਖੀ ਦਾ 90 ਫੀਸਦੀ ਯੂਕ੍ਰੇਨ ਤੇ ਰੂਸ ਤੋਂ ਮੰਗਵਾਇਆ ਜਾਂਦਾ ਹੈ ਬਾਹਰ ਤੇਲ ਮਹਿੰਗਾ ਹੋਣ ਜਾਂ ਘੱਟ ਆਉਣ ਕਾਰਨ ਦੇਸ਼ ਅੰਦਰ ਸਰੋ੍ਹਂ ਦੇ ਤੇਲ ਦੀ ਮੰਗ ’ਚ ਭਾਰੀ ਇਜ਼ਾਫਾ ਹੋਇਆ ਹੈ
ਜਿਸ ਕਾਰਨ ਸਰੋ੍ਹਂ ਦੇ ਤੇਲ ਦੀ ਕੀਮਤ 120 ਤੋਂ 200 ਰੁਪਏ ਤੱਕ ਵਧ ਗਈ ਹੈ ਇੰਨਾ ਭਾਰੀ ਵਾਧਾ ਪਿਛਲੇ ਸਮੇਂ ’ਚ ਕਦੇ ਵੀ ਨਹੀਂ ਹੋਇਆ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ’ਚ 60 ਫੀਸਦ ਤੋਂ ਜ਼ਿਆਦਾ ਵਾਧਾ ਹੋਇਆ ਹੈ ਜਦੋਂਕਿ ਦੇਸ਼ ਅੰਦਰ ਸਰ੍ਹੋਂ ਦੀ ਫਸਲ ਦਾ ਉਤਪਾਦਨ ਵਧੀਆ ਰਿਹਾ ਹੈ ਜਿੱਥੋਂ ਤੱਕ ਖੁਰਾਕੀ ਚੀਜ਼ਾਂ ’ਚ ਮਹਿੰਗਾਈ ਦਾ ਸਬੰਧ ਹੈ ਇਸ ਮਾਮਲੇ ’ਚ ਸਿਰਫ਼ ਇਸ ਨੂੰ ਅੰਤਰਰਾਸ਼ਟਰੀ ਮਸਲਾ ਕਹਿ ਕੇ ਛੱਡਿਆ ਨਹੀਂ ਜਾ ਸਕਦਾ ਕੇਂਦਰ ਤੇ ਸੂਬਾ ਸਰਕਾਰ ਨੂੰ ਸਰੋ੍ਹਂ ਦਾ ਤੇਲ ਸਸਤਾ ਮੁਹੱਈਆ ਕਰਵਾਉਣ ਦੇ ਯਤਨ ਕਰਨੇ ਚਾਹੀਦੇ ਹਨ
ਇਸ ਦੇ ਨਾਲ ਹੀ ਕਾਲਾਬਜ਼ਾਰੀ ਰੋਕਣ ਵਾਸਤੇ ਵੀ ਸਖ਼ਤ ਕਦਮ ਚੁੱਕਣੇ ਪੈਣਗੇ ਸਰਕਾਰਾਂ ਨੂੰ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਜਨਤਾ ਨੂੰ ਸਸਤਾ ਤੇਲ ਮੁਹੱਈਆ ਕਰਵਾਉਣ ਲਈ ਠੋਸ ਕਦਮ ਤੇਜ਼ ਰਫਤਾਰ ਨਾਲ ਚੁੱਕਣ ਦੀ ਜ਼ਰੂਰਤ ਹੈ ਹਰਿਆਣਾ ਸਰਕਾਰ ਨੇ ਸਰ੍ਹੋਂ ਦੇ ਤੇਲ ਦੇ ਪੈਸੇ ਖ਼ਪਤਕਾਰ ਦੇ ਖਾਤੇ ’ਚ ਭੇਜਣ ਦਾ ਫੈਸਲਾ ਲਿਆ ਹੈ
ਜੋ ਸਮੇਂ ਸਿਰ ਲਾਭਪਾਤਰੀ ਨੂੰ ਨਹੀਂ ਮਿਲ ਰਹੇ ਭਾਵੇਂ ਕੇਂਦਰ ਸਰਕਾਰ ਨੇ ਮੁਫ਼ਤ ਰਾਸ਼ਨ ਦੀ ਸਹੂਲਤ ਦੀ ਮਿਆਦ ’ਚ ਵਾਧਾ ਕੀਤਾ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਅਨਾਜ ਮਿਲਦਾ ਹੈ ਜਦੋਂਕਿ ਖੁਰਾਕੀ ਤੇਲ ਵੀ ਰਸੋਈ ਦਾ ਜ਼ਰੂਰੀ ਹਿੱਸਾ ਹੈ ਜਿਹੜੇ ਲੋਕ ਸਰਕਾਰੀ ਸਕੀਮਾਂ ਦੇ ਅੰਤਰਗਤ ਨਹੀਂ ਆਉਂਦੇ ਉਹ ਰੁਜ਼ਗਾਰ ਘਟਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਭੁੱਖਮਰੀ ਵਰਗੀ ਸਮੱਸਿਆ ਨਾਲ ਨਜਿੱਠਣ ਲਈ ਜ਼ਰੂਰੀ ਹੈ ਕਿ ਖੁਰਾਕ ਦੀਆਂ ਕੀਮਤਾਂ ਕੰਟਰੋਲ ’ਚ ਰੱਖੀਆਂ ਜਾਣ ਕੇਂਦਰ ਸਰਕਾਰ ਨੂੰ ਇਸ ਮਾਮਲੇ ’ਚ ਫੋਰੀ ਤੌਰ ’ਤੇ ਕੋਈ ਕਦਮ ਚੁੱਕਣਾ ਚਾਹੀਦਾ ਹੈ ਇਹ ਵਕਤ ਦੀ ਮੰਗ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।