ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੇ ਪਵਿੱਤਰ ਅਵਤਾਰ ਦਿਹਾੜੇ ’ਤੇ ਵਿਸ਼ੇਸ਼
ਸਰਸਾ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਸ੍ਰੀ ਗੰਗਾ ਨਗਰ ਦੇ ਇੱਕ ਛੋਟੇ ਜਿਹੇ ਪਿੰਡ ਸ੍ਰੀ ਗੁਰੂਸਰ ਮੋਡੀਆ ’ਚ ਪਰਮ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਤੇ ਪਰਮ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੇ ਘਰ 15 ਅਗਸਤ ਦੇ ਸੁਭਾਗੇ ਦਿਨ ਸਮਾਜ ਸੁਧਾਰਕ ਤੇ ਮਹਾਨ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਵਤਾਰ ਧਾਰਨ ਕੀਤਾ ਪੂਜਨੀਕ ਮਾਤਾ-ਪਿਤਾ ਦੇ ਘਰ 18 ਸਾਲਾਂ ਬਾਅਦ ਜਨਮ ਲੈਣ ’ਤੇ ਖੁਸ਼ੀਆਂ ਦਾ ਆਲੌਕਿਕ ਨਜ਼ਾਰਾ ਛਾ ਗਿਆ।
ਅਸਲ ’ਚ ਪਿੰਡ ਦੇ ਹੀ ਸੰਤ ਤਿ੍ਰਵੇਣੀ ਦਾਸ ਜੀ ਨੇ ਆਪ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਹੀ ਪੂਜਨੀਕ ਬਾਪੂ ਜੀ ਅਤੇ ਪੂਜਨੀਕ ਮਾਤਾ ਜੀ ਨੂੰ ਦੱਸ ਦਿੱਤਾ ਸੀ ਆਪ ਜੀ ਦੇ ਘਰ ਐਸਾ-ਵੈਸਾ ਬੱਚਾ ਜਨਮ ਨਹੀਂ ਲਏਗਾ, ਸਗੋਂ ਉਹ ਤਾਂ ਮਾਲਕ ਦਾ ਆਪਣਾ ਹੀ ਰੂਪ ਹੋਵੇਗਾ, ਪਰ ਉਹ ਆਏਗਾ ਉਦੋਂ ਜਦੋਂ ਪਰਮਾਤਮਾ ਖੁਦ ਉਸ ਨੂੰ ਭੇਜੇਗਾ’ ਆਖਿਰ ਉਹ ਸ਼ੁਭ ਘੜੀ ਆ ਗਈ ਜਿਸ ਲਈ ਦੁਨੀਆ ਵੀ ਪਲਕਾਂ ਵਿਛਾਈ ਬੈਠੀ ਸੀ ਪੂਰਨ ਮੁਰਸ਼ਿਦ ਦੇ ਅਵਤਾਰ ਧਾਰਨ ਨਾਲ ਚਾਰਾਂ ਦਿਸ਼ਾਵਾਂ ਸੰਖਨਾਦ ਨਾਲ ਗੂੰਜ ਉਠੀਆਂ ਸੰਤ ਤਿ੍ਰਵੇਣੀ ਦਾਸ ਜੀ ਨੇ ਪੂਜਨੀਕ ਬਾਪੂ ਜੀ ਨੂੰ ਇਹ ਵੀ ਦੱਸਿਆ ਕਿ ਇਹ ਆਪ ਜੀ ਕੋਲ 23 ਸਾਲ ਦੀ ਉਮਰ ਤੱਕ ਹੀ ਰਹਿਣਗੇ, ਫਿਰ ਉਸ ਮਾਲਕ ਦੇ ਕੋਲ ਚਲੇ ਜਾਣਗੇ, ਜਿਸ ਉਦੇਸ਼ ਲਈ ਪਰਮਾਤਮਾ ਨੇ ਉਨ੍ਹਾਂ ਨੂੰ ਇੱਥੇ ਭੇਜਿਆ ਹੈ ਇਹ ਖੁਦ ਹੀ ਭਗਵਾਨ ਦਾ ਰੂਪ ਹਨ।
4-5 ਸਾਲ ਦੀ ਉਮਰ ’ਚ ਪੂਜਨੀਕ ਪਰਮ ਪਿਤਾ ਜੀ ਤੋਂ ਪ੍ਰਾਪਤ ਕੀਤਾ ਨਾਮ ਸ਼ਬਦ
ਆਪ ਜੀ ਨੇ ਬਚਪਨ ’ਚ ਹੀ 4-5 ਸਾਲ ਦੀ ਉਮਰ ’ਚ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਅਤੇ ਰੂਹਾਨੀ ਸਤਿਸੰਗ ’ਚ ਆਉਦੇ ਅਤੇ ਪਰਮ ਪਿਤਾ ਜੀ ਦਾ ਪਿਆਰ ਪ੍ਰਾਪਤ ਕਰਦੇ ਆਪ ਜੀ ਹਰ ਵਾਰ ਸਤਿਸੰਗ ’ਚ ਨਵੇਂ ਲੋਕਾਂ ਨੂੰ ਆਪਣੇ ਨਾਲ ਟ੍ਰੈਕਟਰ-ਟ੍ਰਾਲੀ ’ਚ ਲੈ ਕੇ ਆਉਦੇ ਅਤੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ ਦੀ ਅਨਮੋਲ ਦਾਤ ਦਿਵਾਉਂਦੇ।
ਹੁਣ ਅਸੀਂ ਜਵਾਨ ਬਣ ਕੇ ਆਏ ਹਾਂ, ਇਸ ਬਾਡੀ ’ਚ ਅਸੀਂ ਖੁਦ ਕੰਮ ਕਰਾਂਗੇ।
ਪਵਿੱਤਰ ਗੁਰਗੱਦੀ ਦਿਹਾੜੇ ਸਮੇਂ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਜੀ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਚਮਕੀਲੇ ਫੁਲਾਂ ਦਾ ਇੱਕ ਸੁੰਦਰ ਹਾਰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਆਪ ਜੀ ਦੇ ਗਲ ’ਚ ਸਜਾਇਆ ਅਤੇ ਆਪਣੀ ਪਾਕ-ਪਵਿੱਤਰ ਦਿ੍ਰਸ਼ਟੀ ਦਾ ਪ੍ਰਸ਼ਾਦ (ਕੜਾਹ ਦਾ ਪ੍ਰਸ਼ਾਦ) ਪ੍ਰਦਾਨ ਕੀਤਾ ਜੋ ਪਵਿੱਤਰ ਹੁਕਮ ਨਾਲ ਉਸ ਪਵਿੱਤਰ ਮੌਕੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ ਸੀ ਇਸ ਸ਼ੁੱਭ ਮੌਕੇ ਸਾਧ-ਸੰਗਤ ’ਚ ਵੀ ਉਹ ਪ੍ਰਸ਼ਾਦ ਵੰਡਿਆ ਗਿਆ ਇਸ ਮੌਕੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸਾਧ-ਸੰਗਤ ’ਚ ਫਰਮਾਇਆ, ਹੁਣ ਅਸੀਂ ਜਵਾਨ ਬਣ ਕੇ ਆਏ ਹਾਂ ਇਸ ਬਾਡੀ ’ਚ ਅਸੀਂ ਖੁਦ ਕੰਮ ਕਰਾਂਗੇ ਕਿਸੇ ਨੇ ਘਬਰਾਉਣਾ ਨਹੀਂ ਇਹ ਸਾਡਾ ਹੀ ਰੂਪ ਹਨ ਸਾਧ-ਸੰਗਤ ਦੀ ਸੇਵਾ ਤੇ ਸੰਭਾਲ ਪਹਿਲਾਂ ਤੋਂ ਕਈ ਗੁਣਾ ਵਧ ਕੇ ਹੋਵੇਗੀ ਡੇਰਾ ਤੇ ਸਾਧ-ਸੰਗਤ ਅਤੇ ਨਾਮ ਵਾਲੇ ਜੀਵ ਦਿਨ ਦੁਗਨੀ ਰਾਤ ਚੌਗਨੀ ਵਧੇਗੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇਹ ਵੀ ਬਚਨ ਫਰਮਾਏ ਕਿ ‘ਅਸੀਂ ਸਾਂ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ।
ਜਦੋਂ ਪੂਜਨੀਕ ਗੁਰੂ ਜੀ ਨੂੰ ਵੇਖ, ਪ੍ਰਸੰਨ ਹੋਏ ਪੂਜਨੀਕ ਪਰਮ ਪਿਤਾ ਜੀ
17 ਮਈ ਸੰਨ 1989 ਦੁਪਹਿਰ ਡੇਢ ਵਜੇ ਪੂਜਨੀਕ ਪਰਮ ਪਿਤਾ ਜੀ ਆਪਣੀ ਗੱਡੀ ’ਚ ਬੈਠ ਕੇ ਮਲੋਟ ਤੋਂ ਬਠਿੰਡਾ ਲਈ ਰਵਾਨਾ ਹੋਏ ਬਠਿੰਡਾ ਪਹੁੰਚ ਕੇ ਆਪ ਜੀ ਇੱਕ ਸਤਿਸੰਗੀ ਦੇ ਘਰ ਪਧਾਰੇ ਉੱਥੇ ਹੀ ਜਦੋਂ ਸਾਧ-ਸੰਗਤ ਨੂੰ ਇਹ ਪਤਾ ਚੱਲਿਆ ਕਿ ਪੂਜਨੀਕ ਪਰਮ ਪਿਤਾ ਜੀ ਬਠਿੰਡਾ ਪਧਾਰੇ ਹੋਏ ਹਨ ਤਾਂ ਆਸ-ਪਾਸ ਦੀ ਸਾਰੀ ਸਾਧ-ਸੰਗਤ ਦਰਸ਼ਨਾਂ ਲਈ ਆਉਣ ਲੱਗੀ ਇਸੇ ਦੌਰਾਨ ਸ੍ਰੀ ਗੁਰੂਸਰ ਮੋਡੀਆ, ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਪੂਜਨੀਕ ਗੁਰੂੁ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਗੁਰਗੱਦੀ ਮਿਲਣ ਤੋਂ ਪਹਿਲਾਂ) ਵੀ ਪਰਮ ਪਿਤਾ ਜੀ ਦਰਸ਼ਨ ਕਰਨ ਲਈ ਪਹੁੰਚੇ ਪੂਜਨੀਕ ਪਰਮ ਪਿਤਾ ਜੀ ਆਪ ਜੀ ਦੇ ਆਉਦੇ ਹੀ ਬੈੱਡ ’ਤੇ ਉਠ ਕੇ ਬੈਠ ਗਏ ਜਿਵੇਂ ਹੀ ਆਪ ਜੀ ਪੂਜਨੀਕ ਪਰਮ ਪਿਤਾ ਜੀ ਕੋਲ ਪਹੁੰਚੇ ਤਾਂ?ਪੂਜਨੀਕ ਪਰਮ ਪਿਤਾ ਜੀ ਦਾ ਚਿਹਰਾ ਪ੍ਰਸੰਨਤਾ ਨਾਲ ਖਿੜ ਉਠਿਆ ਪੂਜਨੀਕ ਪਰਮ ਪਿਤਾ ਜੀ, ਪੂਜਨੀਕ ਗੁਰੂ ਜੀ ਦੇ ਨਾਲ ਲੰਬੇ ਸਮੇਂ ਤੱਕ ਬਹੁਤ ਗੱਲਾਂ ਕਰਦੇ ਰਹੇੇ ਉੱਥੇ ਮੌਜ਼ੂਦ ਸਾਰੇ ਜ਼ਿੰਮੇਵਾਰ ਇਸ ਦਿ੍ਰਸ਼ ਨੂੰ ਵੇਖ ਕੇ ਹੈਰਾਨ ਸਨ ਕਿ ਸਰੀਰਕ ਕਮਜੋਰੀ ਕਾਰਨ ਜਿੱਥੇ ਪੂਜਨੀਕ ਪਰਮ ਪਿਤਾ ਜੀ ਨੂੰ ਸੇਵਾਦਾਰ ਸਹਾਰਾ ਦੇ ਕੇ ਬਿਠਾਇਆ ਕਰਦੇ ਸਨ, ਪਰ ਅੱਜ ਪੂਜਨੀਕ ਪਰਮ ਪਿਤਾ ਜੀ ਖੁਦ ਹੀ ਉਠ ਕੇ ਬੈਠ ਗਏ
ਅਣਗਿਣਤ ਮਾਨਵਤਾ ਭਲਾਈ ਦੇ ਵਿਸ਼ਵ ਕੀਰਤੀਮਾਨ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਰੋੜਾਂ ਲੋਕਾਂ ਨੂੰ ਬੁਰਾਈਆਂ ਦੀ ਦਲਦਲ ’ਚੋਂ ਕੱਢ ਕੇ ਮਾਨਵਤਾ, ਸੱਚਾਈ ਤੇ ਨੇਕੀ ਦੇ ਮਾਰਗ ’ਤੇ ਚਲਾਇਆ ਪੂਜਨੀਕ ਗੁਰੂ ਜੀ ਨੇ 142 ਮਾਨਵਤਾ ਭਲਾਈ ਕਾਰਜ ਸ਼ੁਰੂ ਕਰਕੇ ਸਮਾਜਿਕ ਤੇ ਨੈਤਿਕ ਕ੍ਰਾਂਤੀ ਦਾ ਆਗਾਜ ਕੀਤਾ ਜੋ ਅੱਜ ਪੂਰੀ ਦੁਨੀਆ ਲਈ ਪ੍ਰੇਰਨਾ ਸਰੋਤ ਹੈ ਮਾਨਵਤਾ ਭਲਾਈ ਕਾਰਜਾਂ ’ਚ ਅੱਜ ਡੇਰਾ ਸੱਚਾ ਸੌਦਾ ਦੇ ਨਾਂਅ ਇੱਕ ਜਾਂ ਦੋ ਨਹੀ ਸਗੋਂ ਗਿੰਨੀਜ਼ ਵਰਲਡ ਰਿਕਾਰਡ ਤੇ ਏਸ਼ੀਆ ਬੁੱਕ ਆਫ ਸਮੇਤ 76 ਰਿਕਾਰਡ ਦਰਜ ਹਨ ਹੁਣ ਤੱਕ ਮਿਲੇ ਕੀਰਤੀਮਾਨਾਂ ’ਚੋਂ ਪੂਜਨੀਕ ਗੁਰੂ ਜੀ ਦੇ ਨਾਂਅ ਖੂਨਦਾਨ, ਅੱਖਾਂ ਦਾਨ, ਮਹਾਂ ਸਫਾਈ ਅਭਿਆਨ, ਬੂਟੇ ਲਾਉਣ ਸਮੇਤ ਵੱਖ-ਵੱਖ ਖੇਤਰਾਂ ’ਚ ਰਿਕਾਰਡ ਦਰਜ ਹਨ
ਪਵਿੱਤਰ ਅਵਤਾਰ ਦਿਹਾੜੇ ’ਤੇ ਨਾਮ ਚਰਚਾ ਅੱਜ
ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 15 ਅਗਸਤ 2022 ਨੂੰ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਵਤਾਰ ਦਿਹਾੜੇ ਦੇ ਸਬੰਧ ’ਚ ਡੇਰਾ ਸੱਚਾ ਸੌਦਾ, ਸਰਸਾ, ਹਰਿਆਣਾ ’ਚ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਨਾਮ ਚਰਚਾ ਹੋਵੇਗੀ ਜੀ ਨਾਮ ਚਰਚਾ ਦਾ ਲਾਈਵ ਡੇਰਾ ਸੱਚਾ ਸੌਦਾ ਦੇ ਫੇਸਬੁਕ ਅਤੇ ਯੂ-ਟਿਊਬ ’ਤੇ ਟੈਲੀਕਾਸਟ ਹੋਵੇਗਾ ਜੀ
ਪ੍ਰਬੰਧਕੀ ਕਮੇਟੀ ਡੇਰਾ ਸੱਚਾ ਸੌਦਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ