ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਨੇ ਦੱਸਿਆ MSG ਦਾ ਮਤਲਬ

    Anmol Bachan

    ਪੂਜਨੀਕ ਗੁਰੂ ਜੀ ਨੇ ਦੱਸਿਆ ਐਮਐਸਜੀ MSG ਦਾ ਮਤਲਬ

    (ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਮਐਸਜੀ (MSG) ਬਾਰੇ ਵਿਸਥਾਰ ਨਾਲ ਦੱਸਿਆ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕੀ ਕਈਆਂ ਨੂੰ ਐਮਐਸਜੀ (MSG) ਦਾ ਬਹੁਤ ਭੁਲੇਖਾ ਪੈਂਦਾ ਰਹਿੰਦਾ ਹੈ।

    ਕਹਿੰਦੇ ਹਨ ਕਿ ਉਸ ਦਾ ਮਤਲਬ ਮੈਸੰਜਰ ਆਫ ਗੌਡ ਹੈ, ਨਾ ਭਾਈ, ਪਰਮ ਪਿਤਾ ਜੀ ਨੇ ਇਹ ਬਚਨ ਕੀਤੇ ਸਨ ਅਸੀਂ ਸੀ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ, ਤਾਂ ਮਸਤਾਨਾ ਜੀ ਦਾ ਪਹਿਲਾ ਅੱਖਰ ਐਮ (M) ਆਉਂਦਾ ਹੈ, ਪਰਮ ਪਿਤਾ ਸ਼ਾਹ ਸਤਿਨਾਮ ਜੀ ਦਾ ਪਹਿਲਾ ਅੱਖਰ ਐਸ (S) ਆਉਂਦਾ ਹੈ ਤੇ ਸਾਡਾ ਤਾਂ ਤੁਸੀਂ ਜਾਣਦੇ ਹੋ ਕਿ ਜੀ (G) ਆਉਂਦਾ ਹੈ। ਇਸ ਲਈ ਐਮਐਸਜੀ, ਆਲਇਨ ਵਨ, ਉਨ੍ਹਾਂ ਫ਼ਰਮਾਇਆ ਸੀ ਕਿ ਅਸੀਂ ਸੀ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ। ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਇਹ ਸਰੀਰ ਉਨ੍ਹਾਂ ਦਾ ਹੈ, ਉਹੀ ਚਲਾ ਰਹੇ ਹਨ। ਇਸ ਲਈ ਐਮਐਸਜੀ ਦਾ ਮਤਲਬ ਇਹ ਹੈ।

    Saint Dr. MSG live

     

    ਪੂਜਨੀਕ ਗੁਰੂ ਜੀ ਨੇ ਬਠਿੰਡਾ ਦੀ ਸਾਧ-ਸੰਗਤ ਤੇ ਸਮਾਜ ਦੇ ਨੁੁਮਾਇੰਦਿਆਂ ਨੂੰ ਨਸ਼ਿਆਂ ਖਿਲਾਫ ਜ਼ੋਰਦਾਰ ਮੁਹਿੰਮ ਵਿੱਢਣ ਦਾ ਸੱਦਾ ਦਿੱਤਾ।ਆਪ ਜੀ ਨੇ ਫ਼ਰਮਾਇਆ ਕਿ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਹੈ ਜਿੱਥੇ ਗੁਰੂ ਸਾਹਿਬਾਨਾਂ ਦੀ ਪਵਿੱਤਰ ਗੁਰਬਾਣੀ ਦੀ ਰਚਨਾ ਕੀਤੀ। ਇਸ ਧਰਤੀ ਤੋਂ ਪਵਿੱਤਰ ਗੁਰਬਾਣੀ ਅਤੇ ਧਰਮਾਂ ਦੀ ਗੂੰਜ ਆਉਣੀ ਚਾਹੀਦੀ ਸੀ। ਇੱਥੇ ਪਰਮਾਤਮਾ ਦਾ ਨੂਰ ਵਰਸਣਾ ਚਾਹੀਦਾ ਸੀ ਪਰ ਇੱਥੇ ਚਿੱਟਾ (ਡਰੱਗ, ਨਸ਼ਾ) ਵਰਸ ਰਿਹਾ ਹੈ। ਸਾਧ-ਸੰਗਤ ਤੇ ਪੰਚਾਇਤਾਂ ਦੇ ਨੁਮਾਇੰਦੇ ਰਲ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਲਈ ਅੱਗੇ ਆਓ ਤਾਂ ਕਿ ਸਮਾਜ ਧਰਮਾਂ ਦੀ ਪਵਿੱਤਰ ਸਿੱਖਿਆ ਨਾਲ ਮਹਿਕ ਉੱਠੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here