ਸਾਡੇ ਨਾਲ ਸ਼ਾਮਲ

Follow us

21.4 C
Chandigarh
Saturday, February 28, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਸਿਹਤ ਜਾਂਚ ਲਈ ਪਹੁੰਚੇ ਮੇਦਾਂਤਾ

    ਪੂਜਨੀਕ ਗੁਰੂ ਜੀ ਸਿਹਤ ਜਾਂਚ ਲਈ ਪਹੁੰਚੇ ਮੇਦਾਂਤਾ

    ਗੁਰੂਗ੍ਰਾਮ। ਸੱਚ ਕਹੂੰ ਨਿਊਜ਼ ਗੁਰੂਗ੍ਰਾਮ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 3 ਜੂਨ ਨੂੰ ਸਵੇਰੇ ਪੀਜੀਆਈ ਰੋਹਤਕ ’ਚ ਸਿਹਤ ਜਾਂਚ ਤੋਂ ਬਾਅਦ ਅੱਗੇ ਦੀਆਂ ਕੁਝ ਜਾਂਚਾਂ ਲਈ ਐਤਵਾਰ 6 ਜੂਨ ਨੂੰ ਮੇਦਾਂਤਾ ਦੇ ਗੁਰੂਗ੍ਰਾਮ ਹਸਪਤਾਲ ਪਹੁੰਚੇ।ਪੀਜੀਆਈ ਰੋਹਤਕ ’ਚ ਡਾਕਟਰਾਂ ਨੇ ਕੁਝ ਜਾਂਚ ਦਿੱਲੀ ਦੇ ਏਮਜ਼ ’ਚ ਕਰਵਾਏ ਜਾਣ ਦੀ ਸਿਫਾਰਸ਼ ਕੀਤੀ ਸੀ ਜਿਸ ਕਾਰਨ ਪੂਜਨੀਕ ਗੁਰੂ ਜੀ ਇਹ ਜਾਂਚਾਂ ਕਰਵਾਉਣ ਲਈ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਆਏ ਹੋਏ ਹਨ। ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਨੇ ਸਾਧ-ਸੰਗਤ ਨੂੰ ਅਪੀਲ ਕੀਤੀ ਹੈ ਕਿ ਸਾਧ-ਸੰਗਤ ਨੇ ਕਿਸੇ ਤਰ੍ਹਾਂ ਦੀਆਂ ਅਫਵਾਹਾਂ ’ਤੇ ਧਿਆਨ ਨਹੀਂ ਦੇਣਾ ਹੈ ਅਤੇ ਸੇਵਾ-ਸਿਮਰਨ ਕਰਨਾ ਹੈ ਉਨ੍ਹਾਂ ਕਿਹਾ ਕਿ ਪ੍ਰਬੰਧਕੀ ਕਮੇਟੀ ਅਤੇ ਸਾਧ-ਸੰਗਤ ਕੁੱਲ ਮਾਲਕ ਅੱਗੇ ਅਰਦਾਸ ਕਰਦੀ ਹੈ ਕਿ ਪੂਜਨੀਕ ਗੁਰੂ ਜੀ ਦੇਹ ਰੂਪ ’ਚ ਪੂਰੀ ਤਰ੍ਹਾਂ ਸਿਹਤਮੰਦ ਰਹਿਣ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।