ਦਿੱਲੀ ‘ਚ ਪ੍ਰਦੂਸ਼ਣ ਲਈ ਪਰਾਲੀ ਨਹੀਂ ਗੱਡੀਆਂ ਜਿੰਮੇਵਾਰ : ਮਨੀਸ਼ ਤਿਵਾੜੀ

Responsible, Pollution, Delhi, Manish Tewari

ਦਿੱਲੀ ‘ਚ ਪ੍ਰਦੂਸ਼ਣ ਲਈ ਪਰਾਲੀ ਨਹੀਂ ਗੱਡੀਆਂ ਜਿੰਮੇਵਾਰ : ਮਨੀਸ਼ ਤਿਵਾੜੀ

ਨਵੀਂ ਦਿੱਲੀ। ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਲੋਕ ਸਭਾ ‘ਚ ਅੱਜ ਦਿੱਲੀ ‘ਚ ਵਧ ਰਹੇ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਦਿੱਲੀ ਦਾ ਆਬੋ-ਹਵਾ ਹਰ ਸਾਲ ਇੰਨੀ ਜ਼ਿਆਦਾ ਪ੍ਰਦੂਸ਼ਿਤ ਹੋ ਜਾਂਦੀ ਹੈ ਕਿ ਲੋਕ ਜ਼ਹਿਰੀਲੀ ਗੈਸ ‘ਚ ਸਾਹ ਲੈਂਦੇ ਹਨ।  ਉਨ੍ਹਾਂ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ‘ਤੇ ਇਕ ਗੱਲ ਹਮੇਸ਼ਾ ਆਖੀ ਜਾਂਦੀ ਹੈ ਕਿ ਜੋ ਆਲੇ-ਦੁਆਲੇ ਦੇ ਸੂਬੇ ਹਨ, ਉੱਥੇ ਪਰਾਲੀ ਸਾੜੀ ਜਾਂਦੀ ਹੈ, ਜਿਸ ਵਜ੍ਹਾ ਕਰ ਕੇ ਦਿੱਲੀ ‘ਚ ਪ੍ਰਦੂਸ਼ਣ ਫੈਲਦਾ ਹੈ। ਪਰਾਲੀ ਸਾੜਨਾ ਮੈਂ ਸਹੀ ਨਹੀਂ ਮੰਨਦਾ। Pollution

ਦਿੱਲੀ ਵਿਚ ਪ੍ਰਦੂਸ਼ਣ ਗੱਡੀਆਂ ਨਾਲ ਹੁੰਦਾ ਹੈ, ਇੰਡਸਟਰੀ ਨਾਲ ਹੁੰਦਾ ਹੈ, ਇੱਟਾਂ-ਭੱਠਿਆਂ ਨਾਲ ਹੁੰਦਾ ਹੈ। ਕਿਸਾਨ ਜਿਸ ਦੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਦਿੰਦੀ ਹੈ, ਉਸ ਨੂੰ ਜੇਕਰ ਗੁਨਾਹਗਾਰ ਬਣਾਉਂਦੇ ਹਨ ਤਾਂ ਇਹ ਸਹੀ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਦਿੱਲੀ ‘ਚ ਹਰ ਸਾਲ ਪ੍ਰਦੂਸ਼ਣ ਹੁੰਦਾ ਹੈ। ਇਸ ‘ਤੇ ਸਰਕਾਰ ਅਤੇ ਸਦਨ ‘ਚ ਕੋਈ ਆਵਾਜ਼ ਨਹੀਂ ਉਠਦੀ ਹੈ। ਲੋਕਾਂ ਨੂੰ ਇਸ ਮੁੱਦੇ ‘ਤੇ ਹਰ ਸਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਲੋੜ ਕਿਉਂ ਹੈ? ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। Pollution

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕ ਨਿਰਮਾਣ ਕਮੇਟੀ ਅਤੇ ਅਨੁਮਾਨ ਕਮੇਟੀ ਵਰਗੀਆਂ ਸਥਾਈ ਕਮੇਟੀਆਂ ਬਣੀਆਂ ਹਨ, ਉਸੇ ਤਰ੍ਹਾਂ ਪ੍ਰਦੂਸ਼ਣ ਅਤੇ ਮੌਸਮ ਵਿਚ ਤਬਦੀਲੀ ਨੂੰ ਵੇਖਣ ਲਈ ਇਕ ਕਮੇਟੀ ਵੀ ਹੋਣੀ ਚਾਹੀਦੀ ਹੈ। ਹਵਾ ਪ੍ਰਦੂਸ਼ਣ ਨੂੰ ਰੋਕਣ ਲਈ 1981 ‘ਚ ਜੋ ਐਕਟ ਬਣਾਇਆ ਸੀ, ਉਸ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਸਰਕਾਰ ਨੇ ਜਨਵਰੀ 2018 ‘ਚ ਇਕ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਉਸ ਦਾ ਉਦੇਸ਼ ਚੰਗਾ ਹੈ।

ਪ੍ਰਦੂਸ਼ਣ ਅਤੇ ਮੌਸਮ ਵਿਚ ਤਬਦੀਲੀ ਨੂੰ ਵੇਖਣ ਲਈ ਇਕ ਕਮੇਟੀ ਵੀ ਹੋਣੀ ਚਾਹੀਦੀ ਹੈ

ਉਸ ਦਾ ਖਰਚ 300 ਕਰੋੜ ਰੱਖਿਆ ਗਿਆ ਹੈ। 300 ਕਰੋੜ ਰੁਪਏ ‘ਚ ਇਸ ਦੇਸ਼ ਦੀ ਹਵਾ ਸਾਫ ਨਹੀਂ ਹੋਣ ਵਾਲੀ ਹੈ। ਬੀਜਿੰਗ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ, ਜੇਕਰ ਉੱਥੋਂ ਦੀ ਹਵਾ ਸਾਫ ਹੋ ਸਕਦੀ ਹੈ ਤਾਂ ਇੱਥੇ ਕਿਉਂ ਨਹੀਂ? ਇਸ ਮੁੱਦੇ ਨੂੰ ਸਿਆਸਤ ਤੋਂ ਉਪਰ ਉਠ ਕੇ ਦੇਖਣ ਦੀ ਲੋੜ ਹੈ। ਦੁਨੀਆ ਦੇ 15 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ‘ਚੋਂ 14 ਸ਼ਹਿਰ ਭਾਰਤ ਦੇ ਹਨ।

  • ਦਿੱਲੀ ਦੇ ਪ੍ਰਦੂਸ਼ਣ ‘ਤੇ ਇਕ ਗੱਲ ਹਮੇਸ਼ਾ ਆਖੀ ਜਾਂਦੀ ਹੈ ਕਿ ਜੋ ਆਲੇ-ਦੁਆਲੇ ਦੇ ਸੂਬੇ ਹਨ, ਉੱਥੇ ਪਰਾਲੀ ਸਾੜੀ ਜਾਂਦੀ ਹੈ
  • ਦਿੱਲੀ ਵਿਚ ਪ੍ਰਦੂਸ਼ਣ ਗੱਡੀਆਂ ਨਾਲ ਹੁੰਦਾ ਹੈ, ਇੰਡਸਟਰੀ ਨਾਲ ਹੁੰਦਾ ਹੈ, ਇੱਟਾਂ-ਭੱਠਿਆਂ ਨਾਲ ਹੁੰਦਾ ਹੈ।
  • ਸਰਕਾਰ ਨੇ ਜਨਵਰੀ 2018 ‘ਚ ਇਕ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਦਾ ਐਲਾਨ ਕੀਤਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Pollution

LEAVE A REPLY

Please enter your comment!
Please enter your name here