ਨਵੀਂ ਦਿੱਲੀ | ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਛੇਤੀ ਹੀ ਨਵੇਂ ਫੀਚਰਜ਼ ਨਾਲ 20 ਰੁਪਏ ਦਾ ਨਵਾਂ ਨੋਟਜਾਰੀ ਕਰਨ ਜਾ ਰਿਹਾ ਹੈ ਕੇਂਦਰੀ ਬੈਂਕ ਦੇ ਇੱਕ ਡਾਕਿਊਮੈਂਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ 200, 2000 ਰੁਪਏ ਦੇ ਨੋਟ ਬਜ਼ਾਰ ‘ਚ ਲਿਆਉਣ ਤੋਂ ਇਲਾਵਾ 10, 50, 100 ਤੇ 500 ਰੁਪਏ ਦੇ ਨੋਟ ਨੂੰ ਪਹਿਲਾਂ ਹੀ ਨਵੇਂ ਰੰਗ-ਰੂਪ ‘ਚ ਪੇਸ਼ ਕੀਤਾ ਜਾ ਚੁੱਕਾ ਹੈ ਨਵੰਬਰ 2016 ਤੋਂ ਨਵੇਂ ਲੁੱਕ ‘ਚ ਨੋਟ ਮਹਾਤਮਾ ਗਾਂਧੀ (ਨਿਊ) ਸੀਰੀਜ਼ ਤਹਿਤ ਜਾਰੀ ਕੀਤੇ ਜਾ ਰਹੇ ਹਨ ਇਹ ਨੋਟ ਪਹਿਲੇ ਜਾਰੀ ਨੋਟਾਂ ਦੀ ਤੁਲਨਾ ‘ਚ ਵੱਖਰੇ ਅਕਾਰ ਤੇ ਡਿਜ਼ਾਈਨ ਦੇ ਹਨ 500 ਤੇ 1000 ਰੁਪਏ ਦੇ ਨੋਟਾਂ ਨੂੰ ਛੱਡ ਕੇ ਪੁਰਾਣੀ ਸੀਰੀਜ਼ ਤਹਿਤ ਜਾਰੀ ਸਾਰੇ ਨੋਟ ਪਹਿਲਾਂ ਦੀ ਤਰ੍ਹਾਂ ਲੀਗਲ ਟੈਂਡਰ ਹਨ
ਡੇਟਾ ਅਨੁਸਾਰ 31 ਮਾਰਚ 2016 ਤੱਕ 20 ਰੁਪਏ ਦੇ ਨੋਟਾਂ ਦੀ ਗਿਣਤੀ 4.92 ਅਰਬ ਸੀ, ਜੋ ਮਾਰਚ 2018 ਤੰਕ 10 ਅਰਬ ਹੋ ਗਈ ਇਹ ਚਲਨ ‘ਚ ਮੌਜ਼ੂਦ ਕੁੱਲ ਨੋਟਾਂ ਦੀ ਗਿਣਤੀ ਦਾ 9.8 ਫੀਸਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।