ਪਿਛਲੇ 2 ਮਹੀਨਿਆਂ ਤੋਂ ਅਧਿਆਪਕ ਤਨਖਾਹਾਂ ਨਾ ਮਿਲਣ ਕਰਕੇ ਫਾਕੇ ਕੱਟਣ ਲਈ ਮਜਬੂਰ
ਫਰੀਦਕੋਟ, (ਸੁਭਾਸ਼ ਸ਼ਰਮਾ)। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਜ਼ਿਲਾ ਇਕਾਈ ਫ਼ਰੀਦਕੋਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਢਿੱਲੋਂ ਤੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਸਹਿਦੇਵ ਨੇ ਦੱਸਿਆ ਹੈ ਕਿ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕੰਮ ਕਰਦੇ ਅਧਿਆਪਕ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹਾਂ ਲਈ ਲੋੜੀਂਦਾ ਬਜਟ ਬਲਾਕਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਕੋਲ ਮੌਜੂਦ ਨਾ ਹੋਣ ਕਰਕੇ ਤਨਖਾਹਾਂ ਨਹੀੰ ਮਿਲੀਆਂ ਤੇ ਇਹ ਅਧਿਆਪਕ ਫਾਕੇ ਕੱਟਣ ਲਈ ਮਜਬੂਰ ਹਨ । ( Salaries of Primary Teachers)
ਇਸ ਤੋੰ ਇਲਾਵਾ ਸੇਵਾ ਮੁਕਤ ਅਧਿਆਪਕਾਂ ਅਤੇ ਸੇਵਾ ਵਿੱਚ ਮੌਜੂਦ ਅਧਿਆਪਕਾਂ ਦੇ ਮੈਡੀਕਲ ਪ੍ਰਤੀਪੂਰਤੀ ਬਿੱਲ ਵੀ ਲੋੜੀਂਦਾ ਬਜਟ ਨਾ ਹੋਣ ਕਾਰਨ ਬਲਾਕ ਦਫ਼ਤਰਾਂ ਵਿੱਚ ਫਾਈਲਾਂ ਦੀ ਧੂੜ ਚੱਟ ਰਹੇ ਹਨ । ਜ਼ਿਕਰਯੋਗ ਹੈ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ( ਐਲੀਮੈਂਟਰੀ ਸਿੱਖਿਆ ) ਵੱਲੋੰ ਵਾਰ -ਵਾਰ ਡੀ .ਪੀ .ਆਈ (ਐਲੀਮੈਂਟਰੀ ਸਿੱਖਿਆ ) ਪੰਜਾਬ ਨੂੰ ਪੱਤਰ ਲਿਖ ਕੇ ਤਨਖਾਹਾਂ , ਮੈਡੀਕਲ ਬਿੱਲਾਂ ਅਤੇ ਹੋਰ ਮੱਦਾਂ ਲਈ ਲੋੜੀਂਦਾ ਬਜਟ ਭੇਜਣ ਲਈ ਪੱਤਰ ਅਤੇ ਯਾਦ ਪੱਤਰ ਭੇਜੇ ਜਾ ਰਹੇ ਹਨ ।
ਅਧਿਆਪਕ ਆਗੂਆਂ ਨੇ ਡਾਇਰੈਕਟਰ ਸਿੱਖਿਆ ਵਿਭਾਗ ( ਐਲੀਮੈਂਟਰੀ ਸਿੱਖਿਆ ) ਪੰਜਾਬ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਦੀਆਂ ਰੁਕੀਆਂ ਤਨਖ਼ਾਹਾਂ ਅਤੇ ਮੈਡੀਕਲ ਪ੍ਰਤੀਪੂਰਤੀ ਬਿੱਲਾਂ ਦੀ ਅਦਾਇਗੀ ਲਈ ਤੁਰੰਤ ਲੋੜੀਂਦਾ ਬਜਟ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਭੇਜਿਆ ਜਾਵੇ । ਇਸ ਮੌਕੇ ‘ ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਬੇਅੰਤ ਸਿੰਘ ਮੌੜ , ਜਸਵੀਰ ਸਿੰਘ ਮਾਨ , ਸਰਦੂਲ ਸਿੰਘ ‘, ਰੂਪ ਸਿੰਘ , ਅੰਮਿ੍ਤਪਾਲ ਕੌਰ , ਸੁਖਰਾਜ ਕੌਰ , ਸੁਖਜਿੰਦਰ ਕੌਰ , ਸ਼ਮਿੰਦਰ ਕੌਰ , ਮੋਹਿਤ ਕੁਮਾਰ ਹੈੱਡ ਟੀਚਰ , ਹਰਬੀਰ ਸਿੰਘ , ਗੁਣਦੀਪ ਕੌਰ , ਪਰਮਜੀਤ ਕੌਰ , ਸਵਰਨਜੀਤ ਕੌਰ , ਦਵਿੰਦਰ ਕੌਰ , ਮਨਦੀਪ ਕੌਰ ਹੈੱਡ ਟੀਚਰ , ਮੁਨੀਸ਼ ਚਾਵਲਾ , ਵੰਦਨਾ ਕੱਕੜ , ਸ਼ਕੁੰਤਲਾ ਦੇਵੀ , ਨੇਹਾ , ਬਿਮਲਾ ਰਾਣੀ , ਹਰਮੀਤ ਕੌਰ ਤੇ ਰਿਤੂ ਰਾਣੀ ਆਦਿ ਸ਼ਾਮਲ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ